19.34C Vancouver
ADS

Feb 24, 2025 8:03 PM - The Canadian Press

ਬੀ.ਸੀ. ਦੀ ਵਿਰੋਧੀ ਧਿਰ ਨੇ ਕੋਲੇ 'ਤੇ ਕਾਰਬਨ ਟੈਕਸ ਲਗਾਉਣ ਦੀ ਕੀਤੀ ਮੰਗ

Share On
b-c-opposition-leader-rustad-wants-to-hit-u-s-with-carbon-tax-on-coal-shipments
He says 18 million tonnes of U.S. thermal coal is shipped through Vancouver, but the province doesn't use it.(Photo: The Canadian Press)

ਕੰਜ਼ਰਵੇਟਿਵ ਪਾਰਟੀ ਆਫ ਬੀ.ਸੀ. ਦੇ ਪ੍ਰਧਾਨ ਜੌਨ ਰਸਟੈਡ ਨੇ ਟਰੰਪ ਦੀ ਟੈਰਿਫ ਧਮਕੀ ਦੇ ਜਵਾਬ ਵਿਚ ਅਮਰੀਕਾ ਤੋਂ ਆਉਣ ਵਾਲੇ ਕੋਲੇ ’ਤੇ ਕਾਰਬਨ ਟੈਕਸ ਲਗਾਉਣ ਦੀ ਮੰਗ ਕੀਤੀ ਹੈ। ਰਸਟੈਡ ਨੇ ਕਿਹਾ ਕਿ ਇਹ ਕੈਨੇਡੀਅਨ ਸਾਫਟਵੁੱਡ ’ਤੇ ਟਰੰਪ ਦੇ ਟੈਰਿਫ ਅਤੇ ਡਿਊਟੀਆਂ ਦੇ ਜਵਾਬ ਵਿਚ ਕਾਰਗਰ ਕਦਮ ਹੋ ਸਕਦਾ ਹੈ।

ਪਿਛਲੇ ਹਫ਼ਤੇ ਸੂਬੇ ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਕਿਹਾ ਸੀ ਕਿ ਜੇ ਟਰੰਪ ਅਜਿਹਾ ਕਰਦੇ ਹਨ ਤਾਂ ਸਾਫਟਵੁੱਡ ’ਤੇ ਅਮਰੀਕੀ ਟੈਰਿਫ ਅਤੇ ਡਿਊਟੀਆਂ ਨੂੰ ਮਿਲਾ ਕੇ ਟੈਕਸ 50 ਫੀਸਦੀ ਤੱਕ ਪਹੁੰਚ ਜਾਵੇਗਾ, ਜੋ ਕਿ ਬੀ. ਸੀ. ਦੇ ਸਾਫਟਵੁੱਡ ਸਪਲਾਇਰ ਲਈ ਵੱਡਾ ਝਟਕਾ ਹੋਵੇਗਾ। ਰਸਟੈਡ ਨੇ ਕਿਹਾ ਕਿ ਜਦੋਂ ਤੱਕ ਸਾਫਟਵੁੱਡ ’ਤੇ ਟੈਰਿਫ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਸੂਬੇ ਨੂੰ ਅਮਰੀਕਨ ਨੂੰ ਉੱਥੇ ਸੱਟ ਪਹੁੰਚਾਉਣ ਦੀ ਲੋੜ ਹੈ ਜਿੱਥੇ ਉਨ੍ਹਾਂ ਨੂੰ ਇਹ ਮਹਿਸੂਸ ਹੋਵੇ।

ਉਨ੍ਹਾਂ ਕਿਹਾ ਕਿ 18 ਮਿਲੀਅਨ ਟਨ ਥਰਮਲ ਕੋਲਾ ਵੈਨਕੂਵਰ ਰਾਹੀਂ ਭੇਜਿਆ ਜਾਂਦਾ ਹੈ। ਹਾਲਾਂਕਿ, ਸੂਬਾ ਇਸ ਦਾ ਇਸਤੇਮਾਲ ਨਹੀਂ ਕਰਦਾ। ਇਸ ਦੇ ਨਾਲ ਹੀ ਰਸਟੈਡ ਨੇ ਵਾਤਾਵਰਣ ਕਾਰਕੁੰਨ ਨੂੰ ਅਮਰੀਕੀ ਫੰਡਿੰਗ ਬੈਨ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਸਤੇਮਾਲ ਸਾਡੇ ਸਰੋਤ ਦੇ ਵਿਰੁੱਧ ਹੁੰਦਾ ਹੈ।

Latest news

bald-range-wildfire-under-control-after-25-days-thousands-of-residents-return-home
Punjabi

25 ਦਿਨਾਂ ਬਾਅਦ ਕਾਬੂ ਹੇਠ ਆਈ Bald Range ਦੀ ਭਿਆਨਕ ਜੰਗਲੀ ਅੱਗ, ਹਜ਼ਾਰਾਂ ਲੋਕ ਘਰ ਪਰਤੇ

ਬੀ.ਸੀ. ਦੇ ਸਮਰਲੈਂਡ ਤੋਂ ਲਗਭਗ 15 ਕਿਲੋਮੀਟਰ ਵੈਸਟ ਵਿਚ ਤਬਾਹੀ ਮਚਾਉਣ ਵਾਲੀ Bald Range ਜੰਗਲੀ ਅੱਗ ਨੂੰ ਲਗਭਗ 25 ਦਿਨਾਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਆਖਰਕਾਰ ਕੰਟਰੋਲ ਹੇਠ ਕਰ ਲਿਆ ਗਿਆ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ, ਇਹ ਅੱਗ 7 ਅਗਸਤ ਨੂੰ ਭੜਕੀ ਸੀ, ਜਿਸ ਨੇ 25,163 ਹੈਕਟੇਅਰ ਦੇ ਵੱਡੇ ਰਕਬੇ ਨੂੰ ਪ੍ਰਭਾਵਿਤ ਕੀਤਾ ਹੈ।
commercial-plaza-targeted-in-north-etobicoke-shooting-no-injuries-reported
Punjabi

North Etobicoke ਵਿੱਚ ਵਪਾਰਕ ਪਲਾਜ਼ਾ ’ਤੇ ਚੱਲੀਆਂ ਗੋਲੀਆਂ ,ਕੋਈ ਜ਼ਖਮੀ ਨਹੀਂ

ਟੋਰੌਂਟੋ ਦੇ North Etobicoke ਇਲਾਕੇ ਵਿਚ ਅੱਜ ਇੱਕ ਵਪਾਰਕ ਇਮਾਰਤ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਮੁਤਾਬਕ, ਸ਼ੂਟਿੰਗ ਦੀ ਇਹ ਵਾਰਦਾਤ ਸਵੇਰ ਕਰੀਬ 4:20 ਵਜੇ ਹੰਬਰ ਕਾਲਜ ਬੁਲੇਵਾਰਡ ਅਤੇ ਹਾਈਵੇਅ 27 ਦੇ ਖੇਤਰ ਵਿਚ ਇੱਕ ਵਪਾਰਕ ਪਲਾਜ਼ਾ ਵਿਖੇ ਵਾਪਰੀ, ਜਿੱਥੇ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਖ਼ੁਦ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ।
canada-deploys-10-officials-to-nepal-to-support-canadians-affected-by-devastating-floods
Punjabi

ਨੇਪਾਲ ਹੜ੍ਹ: ਕੈਨੇਡਾ ਵੱਲੋਂ ਲਾਪਤਾ ਨਾਗਰਿਕਾਂ ਦੀ ਭਾਲ ਲਈ 10 ਅਧਿਕਾਰੀ ਕਾਠਮਾਂਡੂ ਤਾਇਨਾਤ

ਕੈਨੇਡਾ ਸਰਕਾਰ ਵੱਲੋਂ ਨੇਪਾਲ ਵਿਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕੈਨੇਡੀਅਨ ਦੀ ਸਪੋਰਟ ਲਈ 10 ਅਧਿਕਾਰੀਆਂ ਦੀ ਕਾਠਮਾਂਡੂ ਵਿਚ ਜ਼ਮੀਨੀ ਪੱਧਰ 'ਤੇ ਤਾਇਨਾਤੀ ਕਰ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਵਿਚ ਕੀਤੀ ਹੈ।
cm-bhagwant-mann-orders-preparations-for-khedan-vatan-punjab-diyan-2026
Punjabi

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਤਿਆਰੀਆਂ ਦੇ ਪੁਖ਼ਤਾ ਪ੍ਰਬੰਧਾਂ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਰਹੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਲਈ ਅੱਜ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਲਗਭਗ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।
liberal-government-hit-by-resignations-as-six-federal-by-elections-loom-across-canada
Punjabi

ਲਿਬਰਲ ਸਰਕਾਰ ਤੋਂ ਗਿਲਬੌਲਟ ਦਾ ਅਸਤੀਫ਼ਾ, ਕੈਨੇਡਾ ਵਿੱਚ ਹੋਣਗੀਆਂ 6 ਹੋਰ ਜ਼ਿਮਨੀ ਚੋਣਾਂ

ਕੈਨੇਡਾ ਦੀ ਸੱਤਧਾਰੀ ਲਿਬਰਲ ਸਰਕਾਰ ਦੇ ਉੱਘੇ ਐਮਪੀ ਸਟੀਵਨ ਗਿਲਬੌਲਟ ਨੇ ਅਧਿਕਾਰਤ ਤੌਰ 'ਤੇ ਮਾਂਟਰੀਅਲ ਦੀ Laurier–Sainte-Marie ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਹਾਊਸ ਔਫ ਕਾਮਨਜ਼ ਦੀ ਵੈੱਬਸਾਈਟ 'ਤੇ ਕੀਤੀ ਗਈ ਹੈ। ਵਾਤਾਵਰਣ ਕਾਰਕੁਨ ਰਹੇ ਗਿਲਬੌਲਟ ਨੇ ਪਾਰਟੀ ਲੀਡਰਸ਼ਿਪ ਨਾਲ ਸਿਧਾਂਤਕ ਮਤਭੇਦ ਖ਼ਾਸ ਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਖਪਤਕਾਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਅਤੇ ਐਲਬਰਟਾ ਨੂੰ ਤੇਲ ਪਾਈਪਲਾਈਨ ਬਣਾਉਣ ਦਾ ਸਮਰਥਨ ਦੇਣ ਦਾ ਵਿਰੋਧ ਕਰਦਿਆਂ ਸਰਕਾਰ ਛੱਡੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link