Aug 30, 2023 7:51 PM - The Canadian Press

ਬ੍ਰਿਟਿਸ਼ ਕੋਲੰਬੀਆ ਨੇ 31 ਮਾਰਚ 2022-2023 ਨੂੰ ਖਤਮ ਹੋਏ ਬਜਟ ਸਾਲ ਵਿੱਚ $700 ਮਿਲੀਅਨ ਤੋਂ ਵੱਧ ਦਾ ਸਰਪਲੱਸ ਦਰਜ ਕੀਤਾ ਹੈ।
ਇਸ ਦੀ ਜਾਣਕਾਰੀ ਵਿੱਤ ਮੰਤਰੀ ਕੈਟਰੀਨ ਕੋਨਰੋਏ ਨੇ ਸਾਂਝੀ ਕੀਤੀ ਹੈ।
ਕੈਟਰੀਨ ਕੋਨਰੋਏ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਸਰਕਾਰ ਦੇ ਬਜਟ ਫੋਰਕੈਸਟਸ ਵਿੱਚ ਉਤਰਾਅ-ਚੜ੍ਹਾਅ ਚੱਲ ਰਿਹਾ ਹੈ।
2022-2023 ਦੇ ਬਜਟ ਵਿੱਚ ਪਿੱਛਲੇ ਸਾਲ ਫਰਵਰੀ ਵਿੱਚ $5.5 ਬਿਲੀਅਨ ਘਾਟੇ ਨੂੰ ਦਰਸਾਉਣ ਦੀ ਭਵਿੱਖਬਾਣੀ ਕੀਤੀ ਗਈ ਸੀ, ਅਤੇ ਇਸ ਤੋਂ ਪਹਿਲਾਂ ਲਗਭਗ $6 ਬਿਲੀਅਨ ਦੇ ਸਰਪਲੱਸ ਨੂੰ ਸੋਧਿਆ ਗਿਆ ਸੀ, ਫਿਰ ਘਟਾ ਕੇ $3.6-ਬਿਲੀਅਨ ਸਰਪਲੱਸ ਕਰ ਦਿੱਤਾ ਗਿਆ।
ਫਾਈਨਲ ਨੰਬਰਸ ਹੁਣ $704 ਮਿਲੀਅਨ ਦਾ ਸਰਪਲੱਸ ਦਰਸਾਉਂਦੇ ਹਨ।
ਕੋਨਰੋਏ ਨੇ ਪਿਛਲੇ ਮਾਰਚ ਵਿੱਚ ਲਗਾਤਾਰ ਤਿੰਨ ਸਾਲਾਂ ਦੇ ਬਜਟ ਘਾਟੇ ਦੀ ਭਵਿੱਖਬਾਣੀ ਕੀਤੀ ਹੈ।
ਮੌਜੂਦਾ 2023-2024 ਦੇ ਬਜਟ ਵਿੱਚ $4.2 ਬਿਲੀਅਨ ਦਾ ਘਾਟਾ ਲਿਆਉਣ ਦਾ ਅਨੁਮਾਨ ਹੈ।
ਕੋਨਰੋਏ ਨੇ ਕਿਹਾ ਕਿ ਆਡਿਟਡ ਪਬਲਿਕ ਅਕਾਊਂਟਸ ਤੋਂ ਪਤਾ ਲੱਗਦਾ ਹੈ ਕਿ ਬੀ.ਸੀ. ਦੀ ਇਕੌਨਮੀ 3.6 ਪ੍ਰਤੀਸ਼ਤ ਵਧੀ ਹੈ, ਜੋ ਕਿ ਸੂਬਿਆਂ ਵਿੱਚ ਚੌਥੇ ਸਭ ਤੋਂ ਉੱਚੇ ਸਥਾਨ 'ਤੇ ਹੈ ਅਤੇ ਕੈਨੇਡਾ ਦੀ ਨੈਸ਼ਨਲ ਗਰੋਥ ਦੇ ਬਰਾਬਰ ਹੈ।




