11.81C Vancouver
ADS

Dec 8, 2022 2:28 AM - Connect News

ਪ੍ਰੀਮਿਅਰ ਡੇਵਿਡ ਇਬੀ ਦੇ ਨਵੇਂ ਕੈਬਿਨੇਟ 'ਚ 15 ਔਰਤਾਂ, 7 ਰੰਗਦਾਰ ਲੋਕ, ਕੁਝ ਅਹਿਮ ਜ਼ਿੰਮੇਵਾਰੀਆਂ 'ਚ ਬਦਲਾਅ

Share On
b-c-premier-david-eby-reveals-new-cabinet
Two new ministries are being created to devote more attention and resources to major issues that impact British Columbians. (Photo - Twitter)

ਬੀ.ਸੀ. ਦੇ ਨਵੇਂ ਪ੍ਰੀਮਿਅਰ ਡੇਵਿਡ ਇਬੀ ਦੀ ਕੈਬਿਨੇਟ ਨੇ ਅੱਜ ਸਹੁੰ ਚੁੱਕੀ। ਲਿਊਟਨੈਂਟ ਗਵਰਨਰ ਜੈਨੇਟ ਔਸਟਿਨ ਨੇ ਕੈਬਿਨੇਟ ਨੂੰ ਸਹੁੰ ਚੁਕਾਈ।

ਇਸ ਮੌਕੇ ਪ੍ਰੀਮਿਅਰ ਡੇਵਿਡ ਇਬੀ ਅਤੇ ਉਨ੍ਹਾਂ ਦੇ ਕੈਬਿਨੇਟ ਦੇ ਸਾਥੀ ਇੱਕੋ ਸਟੇਜ 'ਤੇ ਮੌਜੂਦ ਸਨ ਅਤੇ ਸਹੁੰ ਚੁੱਕਣ ਤੋਂ ਬਾਅਦ ਔਸਟਿਨ ਨੇ ਕੈਬਿਨੇਟ ਨੂੰ ਵਧਾਈ ਦਿੱਤੀ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਤਾੜੀਆਂ ਦੀ ਗੜਗੜਾਹਟ ਵਿਚਾਲੇ ਕੈਬਿਨੇਟ ਦਾ ਸਵਾਗਤ ਕੀਤਾ।

ਸੂਬੇ ਦੇ ਕੈਬਿਨੇਟ 'ਚ ਕੁਝ ਅਹਿਮ ਬਦਲਾਅ ਕੀਤੇ ਗਏ ਹਨ ਅਤੇ ਨਵੇਂ ਕੈਬਿਨੇਟ 'ਚ 15 ਔਰਤਾਂ ਅਤੇ 7 ਰੰਗਦਾਰ ਲੋਕਾਂ ਨੂੰ ਜਗ੍ਹਾ ਮਿਲੀ ਹੈ।

ਡੇਵਿਡ ਇਬੀ ਨੇ ਮੰਤਰੀਆਂ ਦੇ ਪੋਰਟਫੋਲੀਓ ਐਲਾਨਣ ਮੌਕੇ ਦੱਸਿਆ ਕਿ ਸੂਬੇ ਦੀ ਨਵੀਂ ਅਟੌਰਨੀ ਜਨਰਲ ਹੁਣ ਨਿੱਕੀ ਸ਼ਰਮਾ ਹੋਵੇਗੀ।

ਨਿੱਕੀ ਸ਼ਰਮਾ ਇਸ ਤੋਂ ਪਹਿਲਾਂ ਕਮਿਊਨਿਟੀ ਡਵੈਲਪਮੈਂਟ ਅਤੇ ਨੌਨ-ਪਰੌਫਿਟ ਸੰਬੰਧੀ ਪਾਰਲੀਮਾਨੀ ਸਕੱਤਰ ਸਨ।

ਐਗਰੀਕਲਚਰ ਅਤੇ ਫ਼ੂਡ ਸੰਬੰਧੀ ਮੰਤਰਾਲਾ ਪੈਮ ਅਲੈਕਸਿਸ ਕੋਲ ਪਹੁੰਚ ਰਿਹਾ ਹੈ। ਚਿਲਡਰਨ ਅਤੇ ਫੈਮਿਲੀ ਡਵੈਲਪਮੈਂਟ ਮੰਤਰਾਲਾ, ਮਿਟਜ਼ੀ ਡੀਨ ਸੰਭਾਲਣਗੇ।

ਮਿਨਿਸਟਰ ਆਫ ਸਿਟੀਜ਼ਨ ਸਰਵਿਸਿਜ਼ - ਲੀਜ਼ਾ ਬੇਅਰ

ਐਜੂਕੇਸ਼ਨ ਅਤੇ ਚਾਈਲਡ ਕੇਅਰ ਮੰਤਰਾਲਾ ਰਚਨਾ ਸਿੰਘ ਦੇ ਸਪੁਰਦ ਕੀਤਾ ਗਿਆ ਹੈ, ਉਹ ਪਹਿਲਾਂ Parliamentary Secretary for Anti racism initiatives ਦੀ ਜਿੰਮੇਵਾਰੀ ਸਾਂਭ ਰਹੀ ਸਨ।

ਮਿਨਿਸਟਰ ਆਫ ਸਟੇਟ ਫਾਰ ਚਾਈਲਡ ਕੇਅਰ - ਡਾ. ਗਰੇਸ ਲੋਰ

ਮਿਨਿਸਟਰ ਆਫ ਐਮਰਜੈਂਸੀ ਪ੍ਰਿਪੇਰਡਨੈਸ ਅਤੇ ਕਲਾਈਮੇਟ ਰੈਡੀਨੈਸ - ਬੌਵਿਨ ਮਾ

ਮਿਨਿਸਟਰ ਆਫ ਐਨਰਜੀ, ਮਾਈਨਸ ਐਂਡ ਲੋ ਕਾਰਬਨ ਇਨੋਵੇਸ਼ਨ - ਜੋਜ਼ੀ ਔਸਬੌਰਨ

ਮਿਨਿਸਟਰ ਆਫ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ - ਜੌਰਜ ਹੇਮਨ

ਮਿਨਿਸਟਰ ਆਫ ਫਾਈਨੈਂਸ - ਕੈਟਰੀਨਾ ਕੌਨਰੌਏ

ਮਿਨਿਸਟਰ ਆਫ ਫੌਰੈਸਟਸ - ਬਰੂਸ ਰਾਲਸਟਨ

ਸਿਹਤ ਮੰਤਰਾਲਾ ਐਡਰੀਅਨ ਡਿਕਸ ਕੋਲ ਹੀ ਰਵੇਗਾ।

ਹਾਊਸਿੰਗ ਮੰਤਰਾਲਾ ਹੁਣ ਰਵੀ ਕਾਹਲੋਂ ਨੂੰ ਸੌਂਪਿਆ ਜਾ ਰਿਹਾ ਹੈ।

ਮਿਨਿਸਟਰ ਆਫ ਇੰਡੀਜਨਸ ਰਿਲੇਸ਼ਨਸ ਐਂਡ ਰਿਕਨਸੀਲੀਏਸ਼ਨ - ਮਰੇ ਰੈਂਕਿਨ

ਮਿਨਿਸਟਰ ਆਫ ਜੌਬਸ, ਇਕਨੌਮਿਕ ਰਿਕਵਰੀ - ਬ੍ਰੈਂਡਾ ਬੇਲੀ

ਮਿਨਿਸਟਰ ਆਫ ਸਟੇਟ ਫਾਰ ਟਰੇਡ - ਜਗਰੂਪ ਬਰਾੜ

ਲੇਬਰ ਮੰਤਰਾਲਾ ਹੈਰੀ ਬੈਂਸ ਕੋਲ ਹੀ ਰਵੇਗਾ।

ਮਿਨਿਸਟਰ ਆਫ ਮੈਂਟਲ ਹੈਲਥ ਐਂਡ ਐਡਿਕਸ਼ਨਸ - ਜੈਨੀਫਰ ਵਾਈਟਸਾਈਡ

ਮਿਨਿਸਟਰ ਆਫ ਮਿਊਨਿਸਿਪਲ ਅਫੇਅਰਸ - ਐਨ ਕੈਂਗ

ਮਿਨਿਸਟਰ ਆਫ ਪੋਸਟ ਸੈਕੰਡਰੀ ਐਜੂਕੇਸ਼ਨ ਅਤੇ ਫਿਊਚਰ ਸਕਿਲਸ - ਸਿਲੀਨਾ ਰੌਬਿਨਸਨ

ਮਿਨਿਸਟਰ ਆਫ ਪਬਲਿਕ ਸੇਫਟੀ ਅਤੇ ਸੌਲੀਸਿਟਰ ਜਨਰਲ - ਮਾਈਕ ਫਾਰਨਵਰਥ

ਮਿਨਿਸਟਰ ਆਫ ਸੋਸ਼ਲ ਡਵੈਲਪਮੈਂਟ ਅਤੇ ਪ੍ਰਾਪਰਟੀ ਰਿਡਕਸ਼ਨ - ਸ਼ੀਲਾ ਮੈਲਕਮਸਨ

ਮਿਨਿਸਟਰ ਆਫ ਟੂਰਿਜ਼ਮ, ਆਰਟਸ, ਕਲਚਰ ਐਂਡ ਸਪੋਰਟ - ਲਾਨਾ ਪੌਪਹਮ

ਮਿਨਿਸਟਰ ਆਫ ਟਰਾਂਸਪੋਰਟੇਸ਼ਨ - ਰੌਬ ਫਲੈਮਿੰਗ

ਬੀ.ਸੀ. 'ਚ ਨਵੇਂ ਕੈਬਿਨੇਟ ਦੇ ਸਹੁੰ ਚੁੱਕਣ ਮੌਕੇ ਬੀ.ਸੀ. ਗਰੀਨ ਪਾਰਟੀ ਦੀ ਲੀਡਰ ਸੋਨੀਆ ਫਰਸਟੇਨੂੰ ਨੇ ਪੂਰੇ ਬੀ.ਸੀ. ਗਰੀਨ ਕੌਕਸ ਵੱਲੋਂ ਨਵੇਂ ਅਤੇ ਪੁਰਾਣੇ ਮੰਤਰੀਆਂ ਨੂੰ ਜ਼ਿੰਮੇਵਾਰੀ ਸਾਂਭਣ 'ਤੇ ਵਧਾਈ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਸੂਬੇ 'ਚ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ ਅਤੇ ਉਹ ਨਵੇਂ ਕੈਬਿਨੇਟ ਨਾਲ ਮਿਲ ਕੇ ਬੀ.ਸੀ. ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਬੀ.ਸੀ. ਦੇ ਲੋਕਾਂ ਦੀਆਂ ਲੋੜਾਂ 'ਤੇ ਧਿਆਨ ਕੇਂਦਰਿਤ ਕਰੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭੇ।

Latest news

b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
belleville-synagogue-shooting-29-year-old-suspect-dies-in-hospital
Punjabi

ਬੈਲਵਿਲ ਸਿਨਾਗੌਗ ਸ਼ੂਟਿੰਗ ਮਾਮਲਾ: 29 ਸਾਲਾ ਸ਼ੱਕੀ ਹਮਲਾਵਰ ਦੀ ਹਸਪਤਾਲ ਵਿੱਚ ਮੌਤ

ਓਨਟਾਰੀਓ ਦੇ ਬੈਲਵਿਲ ਵਿਚ Sons of Jacob Synagogue ਦੇ ਬਾਹਰ ਹੋਈ ਸ਼ੂਟਿੰਗ ਦੇ ਮਾਮਲੇ ਵਿਚ 29 ਸਾਲਾ ਸ਼ੱਕੀ ਹਮਲਾਵਰ ਸ਼ਾਨ ਵਾਰਡ ਦੀ ਹਸਪਤਾਲ ਵਿਚ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਐਤਵਾਰ ਰਾਤ ਉਸ ਸਮੇਂ ਵਾਪਰੀ ਸੀ ਜਦੋਂ Jewish ਭਾਈਚਾਰੇ ਦੇ ਲੋਕ ਪਵਿੱਤਰ ਤਿਉਹਾਰ ਯੋਮ ਕਿੱਪੁਰ ਦੀ ਪ੍ਰਾਰਥਨਾ ਲਈ synagogue ਅੰਦਰ ਇਕੱਠੇ ਹੋਏ ਸਨ।
surrey-councillor-calls-for-province-wide-e-scooter-regulations
Punjabi

ਸਰੀ ਕੌਂਸਲਰ ਦੀ ਮੰਗ, ਬੀ.ਸੀ. ਭਰ ਵਿੱਚ ਈ-ਸਕੂਟਰਾਂ ਲਈ ਬਣੇ ਇਕਸਾਰ ਨਿਯਮ

ਸਰੀ ਦੇ ਇੱਕ ਕੌਂਸਲਰ ਨੇ ਪੂਰੇ ਸੂਬੇ ਵਿਚ ਈ-ਸਕੂਟਰ ਨੂੰ ਰੈਗੂਲੇਟ ਕੀਤੇ ਜਾਣ ਦੀ ਮੰਗ ਉਠਾਈ ਹੈ। ਕੌਂਸਲਰ ਰੌਬ ਸਟੱਟ ਨੇ ਸੋਮਵਾਰ ਨੂੰ ਹੋਈ ਕੌਂਸਲ ਮੀਟਿੰਗ ਦੌਰਾਨ ਈ-ਸਕੂਟਰਾਂ ਦੀ ਵਰਤੋਂ ਸਬੰਧੀ ਰੈਗੂਲੇਟਰੀ ਫਰੇਮਵਰਕ ਤਿਆਰ ਕਰਨ ਦੀ ਤਜਵੀਜ਼ ਰੱਖੀ। ਉਨ੍ਹਾਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਿਟੀ ਸਟਾਫ਼ ਨੂੰ ਇੱਕ ਪੱਤਰ ਤਿਆਰ ਕਰਨ ਲਈ ਕਿਹਾ ਹੈ, ਜੋ ਮੇਅਰ ਵੱਲੋਂ ਸੂਬਾ ਦੀ ਆਉਣ ਵਾਲੀ ਸਰਕਾਰ ਨੂੰ ਭੇਜਿਆ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link