Sep 22, 2026 6:45 PM - Connect Newsroom - Ramandeep Kaur with files from The Canadian Press

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
ਇਹ ਚੋਣਾਂ ਉਸ ਸਮੇਂ ਬੁਲਾਈਆਂ ਜਾ ਰਹੀਆਂ ਹਨ ਜਦੋਂ ਬੀ. ਸੀ. ਐਨ.ਡੀ.ਪੀ. ਸਰਕਾਰ ਦੇ ਮੌਜੂਦਾ ਕਾਰਜਕਾਲ ਵਿਚ ਅਜੇ ਦੋ ਸਾਲ ਦਾ ਸਮਾਂ ਬਾਕੀ ਸੀ ਪਰ ਹਾਲ ਹੀ ਵਿਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਅੰਦਰ ਹੋਈ ਉਥਲ-ਪੁਥਲ, ਲੀਡਰਸ਼ਿਪ ਦੀ ਤਬਦੀਲੀ ਅਤੇ ਵਿਧਾਨ ਸਭਾ ਵਿਚ ਸਿਰਫ਼ ਇੱਕ ਸੀਟ ਦਾ ਬਹੁਮਤ ਹੋਣ ਕਾਰਨ ਪ੍ਰੀਮੀਅਰ ਈਬੀ ਨੇ ਚੋਣਾਂ ਵਿਚ ਜਾਣ ਦੇ ਸੰਕੇਤ ਦਿੱਤੇ ਸਨ।
ਇਲੈਕਸ਼ਨ ਬੀ.ਸੀ. ਦੇ ਸੰਭਾਵਿਤ ਕੈਲੰਡਰ ਅਨੁਸਾਰ, ਜੇਕਰ ਅੱਜ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਸੂਬੇ ਵਿਚ ਵੋਟਿੰਗ 24 ਅਕਤੂਬਰ ਨੂੰ ਹੋ ਸਕਦੀ ਹੈ।




