14.51C Vancouver
ADS

Jun 30, 2021 1:16 AM -

ਬੀ.ਸੀ. 'ਚ ਕੋਵਿਡ-19 ਦੇ ਘਟਦੇ ਮਾਮਲਿਆਂ ਵਿਚਾਲੇ ਸੂਬੇ 'ਚ ਜਾਰੀ ਪਬੰਦੀਆਂ 'ਚ ਵੱਡੀ ਢਿੱਲ ਦਾ ਐਲਾਨ; 1 ਜੁਲਾਈ ਤੋਂ ਹੋਵੇਗਾ ਰੀਓਪਨਿੰਗ ਸੇ ਤੀਜੇ ਪੜ੍ਹਾਅ 'ਚ ਦਾਖਿਲਾ

Share On
b-c-premier-says-extraordinary-results-mean-most-restrictions-being-lifted
British Columbia will be moving toward a return to normal life on Canada Day as the province removes most COVID-19 restrictions and allows outdoor gatherings of up to 5,000 people. (Photo - B.C. Govt.)

ਬੀ.ਸੀ. 'ਚ ਪ੍ਰੀਮਿਅਰ ਜੌਨ ਹੌਰਗਨ ਅਤੇ ਸੂਬੇ ਦੇ ਸਿਹਤ ਅਧਿਕਾਰੀਆਂ ਵੱਲੋਂ ਰੀਓਪਨਿੰਗ ਪਲੈਨ ਦੇ ਤੀਜੇ ਪੜ੍ਹਾਅ ਦੇ ਵੇਰਵੇ ਸਾਂਝੇ ਕੀਤੇ ਗਏ ਹਨ।

ਪ੍ਰੀਮਿਅਰ ਹੌਰਗਨ ਨੇ ਕਿਹਾ ਹੈ ਕਿ ਬੀ.ਸੀ. 1 ਜੁਲਾਈ ਤੋਂ ਪਬੰਦੀਆਂ ਤੋਂ ਰਾਹਤ ਦੇ ਤੀਜੇ ਪੜ੍ਹਾਅ 'ਚ ਦਾਖਿਲਾ ਕਰੇਗਾ।

ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ ਇਸ ਫੇਜ਼ ਦੌਰਾਨ ਬੀ.ਸੀ. ਦੀਆਂ ਇੰਡੋਰ ਥਾਵਾਂ 'ਤੇ 50 ਵਿਅਕਤੀ ਅਤੇ ਆਊਟਡੋਰ ਥਾਵਾਂ 'ਤੇ ਵੱਧ ਤੋਂ ਵੱਧ 5,000 ਜਾਂ 50% ਕਪੈਸਟੀ ਤਕ ਲੋਕਾਂ ਦੇ ਇਕੱਠ ਹੋ ਸਕਣਗੇ।

ਬੀ.ਸੀ. 'ਚ ਮੇਲਿਆਂ, ਕਸੀਨੋਸ ਅਤੇ ਨਾਈਟਕਲੱਬਸ ਦੀ ਵੀ ਵਾਪਸੀ ਹੋਵੇਗੀ।

ਸੂਬੇ 'ਚ ਹੁਣ ਕੰਮ ਦੀਆਂ ਥਾਵਾਂ 'ਤੇ ਪੈਂਡੈਮਿਕ ਸੰਬੰਧੀ ਪਬੰਦੀਆਂ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਦੀ ਜਗ੍ਹਾ 'ਤੇ ਸਾਫ-ਸਫਾਈ ਸੰਬੰਧੀ ਧਿਆਨ ਰੱਖਣ ਦੀ ਲੋੜ ਹੋਵੇਗੀ।

ਰੈਗੂਲਰ ਕਪੈਸਟੀ 'ਤੇ ਇੰਡੋਰ ਫਿਟਨੈਸ ਥਾਵਾਂ 'ਤੇ ਵੀ ਵਾਪਸੀ ਹੋ ਸਕੇਗੀ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਸੂਬੇ 'ਚ ਵਧਦੀ ਵੈਕਸੀਨੇਸ਼ਨ ਅਤੇ ਵਾਇਰਸ ਸੰਬੰਧੀ ਮਾਮਲਿਆਂ ਦੀ ਘਟਦੀ ਗਿਣਤੀ ਵਿਚਾਲੇ ਕੋਵਿਡ ਸੰਬੰਧੀ ਪਲੈਨਸ ਤੋਂ ਹਟ ਕੇ ਕਮਿਊਨੀਕੇਬਲ ਡਿਜ਼ੀਜ਼ ਸੰਬੰਧੀ ਪਲੈਨਸ ਦੀ ਪ੍ਰੀਕਿਰਿਆ 'ਤੇ ਸ਼ਿਫਟ ਕੀਤਾ ਜਾਵੇਗਾ।

ਸੂਬੇ 'ਚ ਜਾਰੀ ਪਬਲਿਕ ਹੈਲਥ ਐਮਰਜੈਂਸੀ ਨੂੰ ਜਾਰੀ ਰੱਖਿਆ ਜਾਵੇਗਾ।

ਸੂਬੇ 'ਚ ਮਾਸਕ ਪਹਿਨਣ ਦੀ ਪ੍ਰੀਕਿਰਿਆ ਨੂੰ ਵੀ ਘਟਾਇਆ ਜਾ ਰਿਹਾ ਹੈ।

ਸੂਬੇ 'ਚ ਮਾਸਕ ਪਹਿਨਣ ਲਈ ਕਨੂੰਨੀ ਤੌਰ 'ਤੇ ਲੋੜ ਨਹੀਂ ਹੋਵੇਗੀ ਹਾਲਾਂਕਿ ਕਈ ਪਬਲਿਕ ਥਾਵਾਂ ਅਤੇ ਟ੍ਰਾਂਜ਼ਿਟ ਅਤੇ ਹੋਰ ਥਾਵਾਂ 'ਤੇ ਮਾਸਕ ਪਹਿਨਣ ਦੀ ਪ੍ਰੀਕਿਰਿਆ ਜਾਰੀ ਰੱਖੀ ਜਾਵੇਗੀ।

ਤੀਜੇ ਪੜ੍ਹਾਅ 'ਚ ਕੈਨੇਡਾ ਭਰ 'ਚ ਮਨੋਰੰਜਨ ਲਈ ਯਾਤਰਾ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ।

ਇਸੇ ਦੌਰਾਨ ਪ੍ਰੀਮਿਅਰ ਹੌਰਗਨ ਨੇ ਦੱਸਿਆ ਹੈ ਕਿ ਸੂਬੇ 'ਚ ਅੱਜ ਕੋਵਿਡ-19 ਦੇ 29 ਮਾਮਲੇ ਰਿਪੋਰਟ ਹੋਏ ਹਨ ਜਿਸ 'ਚ ਫਰੇਜ਼ਰ ਹੈਲਥ 'ਚ 7 ਮਾਮਲੇ ਰਿਪੋਰਟ ਹੋਣ ਬਾਰੇ ਦੱਸਿਆ ਹੈ।

Latest news

b-c-to-test-provincewide-emergency-alert-system-on-may-6
Punjabi

ਬੀ.ਸੀ. ਵਿੱਚ 6 ਮਈ ਨੂੰ ਹੋਵੇਗੀ ਸੂਬਾ-ਪੱਧਰੀ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ

ਬੀ.ਸੀ.ਵਿਚ ਬੁੱਧਵਾਰ (ਯਾਨੀ 6 ਮਈ) ਨੂੰ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ ਹੋਵੇਗੀ, ਜਿਸ ਤਹਿਤ ਦੁਪਹਿਰ 1:55 ਵਜੇ ਸੈਲਫੋਨ, ਟੀ.ਵੀ. ਅਤੇ ਰੇਡੀਓ 'ਤੇ ਟੈਸਟ ਅਲਰਟ ਮਿਲਣਗੇ। ਬ੍ਰਿਟਿਸ਼ ਕੋਲੰਬੀਆ ਵਿਚ ਇਹ ਟੈਸਟ ਸਾਲ ਵਿਚ ਦੋ ਵਾਰ ਕੀਤਾ ਜਾਂਦਾ ਹੈ।
federal-minister-says-national-ai-strategy-coming-soon-cites-ongoing-consultations
Punjabi

ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ: ਈਵਾਨ ਸੋਲੋਮਨ

ਕੈਨੇਡਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਈਵਾਨ ਸੋਲੋਮਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ, ਉਨ੍ਹਾਂ ਕਿਹਾ ਕਿ ਸਰਕਾਰ ਏ.ਆਈ. ਦਾ ਲੇਬਰ ਮਾਰਕੀਟ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵਿਸ਼ੇਸ਼ ਤੌਰ ’ਤੇ ਧਿਆਨ ਵਿਚ ਰੱਖ ਰਹੀ ਹੈ। ਹਾਲਾਂਕਿ, ਸੋਲੋਮਨ ਨੇ ਪਹਿਲਾਂ ਇਹ ਰਣਨੀਤੀ ਪਿਛਲੇ ਸਾਲ ਦੇ ਅੰਤ ਤੱਕ ਪੇਸ਼ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਹ ਸਾਹਮਣੇ ਨਹੀਂ ਆਈ।
one-dead-five-injured-in-two-vehicle-crash-in-delta
Punjabi

ਡੈਲਟਾ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ, ਪੰਜ ਜ਼ਖਮੀ

ਡੈਲਟਾ ਵਿਚ ਸ਼ਨੀਵਾਰ ਦੁਪਹਿਰ ਨੂੰ ਦੋ ਗੱਡੀਆਂ ਵਿਚਾਲੇ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ, ਦੁਪਹਿਰ ਕਰੀਬ ਤਿੰਨ ਵਜੇ ਉਨ੍ਹਾਂ ਨੂੰ 118th ਸਟ੍ਰੀਟ ਅਤੇ 75A ਐਵੇਨਿਊ ਦੇ ਇੰਟਰਸੈਕਸ਼ਨ 'ਤੇ ਟੱਕਰ ਦੀ ਰਿਪੋਰਟ ਮਿਲੀ।
bjp-leads-west-bengal-results-as-mamata-banerjee-loses-bhabanipur-seat
Punjabi

ਪੱਛਮੀ ਬੰਗਾਲ ਚੋਣਾਂ ਵਿੱਚ ਭਾਜਪਾ ਅੱਗੇ, ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਹਾਰੇ

ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵਿਚ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਆਪਣੀ ਸੀਟ ਭਵਾਨੀਪੁਰ ਤੋਂ ਚੋਣ ਹਾਰ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਵੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ 15,000 ਵੋਟਾਂ ਦੇ ਫਰਕ ਨਾਲ ਹਰਾਇਆ, ਸੁਵੇਂਦੂ ਤੋਂ ਉਹ ਦੂਜੀ ਵਾਰ ਹਾਰੇ ਹਨ।
man-arrested-after-alleged-unauthorized-access-to-aircraft-at-vancouver-international-airport
Punjabi

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਸੁਰੱਖਿਆ ਉਲੰਘਣਾ ਦੀ ਵਾਪਰੀ ਘਟਨਾ, ਇਕ ਸ਼ੱਕੀ ਗ੍ਰਿਫ਼ਤਾਰ

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਸੁਰੱਖਿਆ ਉਲੰਘਣਾ ਦੀ ਘਟਨਾ ਹੋਈ ਹੈ, ਜਿੱਥੇ ਪੁਲਿਸ ਨੇ ਸੋਮਵਾਰ ਤੜਕਸਾਰ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ, ਘਟਨਾ ਸਵੇਰੇ ਕਰੀਬ 4 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਬਿਨਾਂ ਇਜਾਜ਼ਤ ਦੇ ਇੱਕ ਖੜ੍ਹੇ ਜਹਾਜ਼ ਵਿਚ ਦਾਖਲ ਹੋ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link