14.6C Vancouver
ADS

Jul 16, 2021 10:25 PM -

ਹੌਰਗਨ ਨੇ ਕਿਹਾ ਸੂਬਾ ਅਮਰੀਕਾ ਨਾਲ ਬਾਰਡਰ ਖੋਲ੍ਹਣ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਤਿਆਰ

Share On
b-c-premier-says-province-ready-to-reopen-border-to-u-s-and-international-travel
Premier John Horgan speaks at a transit announcement in Surrey, B.C., on Friday, July 9, 2021. Horgan says reopening the border to American non-essential travellers starting this August would be a "massive undertaking" for the province but one it is ready for.THE CANADIAN PRESS/Chad Hipolito

ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਦਾ ਕਹਿਣਾ ਹੈ ਕਿ ਅਮਰੀਕਾ ਦੇ ਨਾਲ ਅਗਸਤ 'ਚ ਗੈਰ-ਜਰੂਰੀ ਯਾਤਰਾ ਮੁੜ ਸ਼ੁਰੂ ਕਰਨ ਲਈ ਸੂਬੇ ਨੇ ਕਮਰ ਕੱਸ ਲਈ ਹੈ।

ਹਾਲਾਂਕਿ ਉਨ੍ਹਾਂ ਮੰਨਿਆ ਕਿ ਇਹ ਇੱਕ ਵੱਡਾ ਅਤੇ ਮੁਸ਼ਕਿਲ ਕਦਮ ਹੋਵੇਗਾ।

ਹੌਰਗਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਬੀ.ਸੀ. ਵਾਸੀ ਇਸ ਸ਼ੁਰੂਆਤ ਦੇ ਬਾਵਜੂਦ ਸੁਰੱਖਿਅਤ ਰਹਿਣਗੇ।

ਉਨ੍ਹਾਂ ਕਿਹਾ ਕਿ ਸੂਬੇ 'ਚ ਵੈਕਸੀਨੇਸ਼ਨ ਦਰ ਕਾਫੀ ਵੱਧ ਚੁੱਕੀ ਹੈ ਅਤੇ ਅਜਿਹੇ 'ਚ ਨਿਵਾਸੀਆਂ ਦੀ ਸੁਰੱਖਿਆ 'ਚ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਫੈਡਰਲ ਅਤੇ ਸੂਬਾ ਸਰਕਾਰਾਂ ਚੋਟੀ ਦੇ ਸਿਹਤ ਅਧਿਕਾਰੀਆਂ ਦੀ ਸਲਾਹ ਤੋਂ ਬਾਅਦ ਹੀ ਕੋਈ ਕਦਮ ਚੁੱਕਣਗੀਆਂ ਅਤੇ ਉਸੇ ਅਨੁਸਾਰ ਬਾਰਡਰ ਖੋਲ੍ਹੇ ਜਾਣਗੇ।

ਯਾਦ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਦੇਸ਼ ਦੇ ਪ੍ਰੀਮਿਅਰਸ ਦੇ ਨਾਲ ਗੱਲਬਾਤ ਕੀਤੀ ਅਤੇ ਅਤੇ ਇਸੇ ਦੌਰਾਨ ਕਿਹਾ ਸੀ ਕਿ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਅਮਰੀਕੀ ਯਾਤਰੀਆਂ ਨੂੰ ਕਰੀਬ ਇੱਕ ਮਹੀਨੇ ਤਕ ਦੇਸ਼ 'ਚ ਦਾਖਿਲ ਹੋਣ ਦੀ ਇਜਾਜ਼ਤ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

Latest news

new-gordie-howe-international-bridge-to-open-to-public-traffic-monday
Punjabi

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵਾਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਅਗਲੇ ਹਫਤੇ ਜਾ ਰਿਹਾ ਖੁੱਲ੍ਹਣ

ਕੈਨੇਡਾ ਅਤੇ ਅਮਰੀਕਾ ਵਿਚਕਾਰ ਨਵਾਂ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਅਗਲੇ ਹਫ਼ਤੇ ਸੋਮਵਾਰ ਨੂੰ ਆਮ ਆਵਾਜਾਈ ਲਈ ਖੁੱਲ੍ਹਣ ਜਾ ਰਿਹਾ ਹੈ। ਫੈਡਰਲ ਇਨਫਰਾਸਟਕਚਰ ਮੰਤਰੀ ਗ੍ਰੇਗਰ ਰੌਬਰਟਸਨ ਨੇ ਅੱਜ ਵਿੰਡਸਰ ਵਾਲੇ ਪਾਸੇ ਇਸ ਪੁਲ ਦੇ ਉਦਘਾਟਨ ਮੌਕੇ ਇਹ official ਐਲਾਨ ਕੀਤਾ। Detroit ਨਦੀ 'ਤੇ ਬਣਿਆ ਇਹ Cable-stayed ਪੁਲ ਓਨਟਾਰੀਓ ਦੇ ਵਿੰਡਸਰ ਅਤੇ ਅਮਰੀਕਾ ਦੇ Michigan ਨੂੰ ਆਪਸ ਵਿਚ ਜੋੜੇਦਾ ਹੈ।
sonam-wangchuk-ends-hunger-strike-reports-claim-congress-mp-vivek-tankha-helped-break-deadlock
Punjabi

ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਕੀਤੀ ਖਤਮ, ਗੱਲਬਾਤ 'ਚ ਵਿਵੇਕ ਤਨਖਾ ਦੀ ਵਿਚੋਲਗੀ ਦਾ ਕੀਤਾ ਜਾ ਰਿਹਾ ਦਾਅਵਾ

ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਤੋੜਨ ਵਿੱਚ ਕਾਂਗਰਸ ਸੰਸਦ ਮੈਂਬਰ ਦਾ ਰੋਲ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਸਰਕਾਰ ਅਤੇ ਵਾਂਗਚੁਕ ਵਿੱਚ ਗਤੀਰੋਧ ਨੂੰ ਖਤਮ ਕੀਤਾ।ਬੈਕਚੈਨਲ ਗੱਲਬਾਤ ਲਗਭਗ ਤਿੰਨ ਦਿਨਾਂ ਤੱਕ ਜਾਰੀ ਰਹੀ, ਜਿਸ ਵਿੱਚ ਵੱਖ-ਵੱਖ ਪੱਧਰਾਂ 'ਤੇ ਕੋਸ਼ਿਸ਼ਾਂ ਕੀਤੀਆਂ ਗਈਆਂ।
canada-ecuador-sign-free-trade-agreement-ottawa-says-deal-will-expand-opportunities-for-exporters
Punjabi

ਕੈਨੇਡਾ ਸਰਕਾਰ ਨੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਕੀਤੇ ਦਸਤਖਤ

ਕੈਨੇਡਾ ਸਰਕਾਰ ਨੇ ਅੱਜ ਅਧਿਕਾਰਤ ਤੌਰ 'ਤੇ ਇਕੂਏਡੋਰ ਨਾਲ ਮੁਕਤ ਵਪਾਰ ਸਮਝੌਤੇ 'ਤੇ ਹਸਤਾਖਰ ਕਰ ਦਿੱਤੇ ਹਨ। ਕਾਰਨੀ ਸਰਕਾਰ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਇਸ ਇਤਿਹਾਸਕ ਸਮਝੌਤੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਦਮ ਕੈਨੇਡੀਅਨ ਕਾਰੋਬਾਰਾਂ, ਵਰਕਰ ਅਤੇ ਐਕਸਪੋਟਰਜ਼ ਲਈ ਭਵਿੱਖ ਵਿਚ ਬੇਹੱਦ ਲਾਹੇਵੰਦ ਸਾਬਤ ਹੋਵੇਗਾ।
experts-say-latest-u-s-tariff-threats-could-affect-provinces-unevenly
Punjabi

ਅਮਰੀਕਾ ਦੀਆਂ ਨਵੀਆਂ ਟੈਰਿਫ਼ ਧਮਕੀਆਂ ਦਾ ਅਸਰ ਸੂਬਿਆਂ 'ਤੇ ਇਕਸਾਰ ਨਹੀਂ ਪਵੇਗਾ:ਮਾਹਰ

ਐਲਬਰਟਾ ਅਤੇ ਸਸਕੈਚਵਨ 'ਤੇ ਅਮਰੀਕਾ ਦੀਆਂ ਟੈਰਿਫ ਧਮਕੀਆਂ ਨੂੰ ਲੈ ਕੇ ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ ਨੇ ਰਾਹਤ ਭਰੀ ਜਾਣਕਾਰੀ ਸਾਂਝੀ ਕੀਤੀ ਹੈ। ਅਰਥਸ਼ਾਸਤਰ ਦੇ ਪ੍ਰੋਫੈਸਰ Trevor Tombe ਅਨੁਸਾਰ ਇਨ੍ਹਾਂ ਦੋਹਾਂ ਸੂਬਿਆਂ 'ਤੇ ਅਮਰੀਕਾ ਦੀਆਂ ਤਾਜ਼ਾ ਟੈਰਿਫ ਧਮਕੀਆਂ ਦਾ ਅਸਰ ਬਹੁਤ ਘੱਟ ਪਵੇਗਾ ਜਦਕਿ ਕੁੱਝ ਸੂਬਿਆਂ 'ਤੇ ਇਸ ਦੀ ਮਾਰ ਵਧੇਰੇ ਪਵੇਗੀ।
nenshi-says-alberta-referendum-promotion-has-cost-taxpayers-at-least-365-000
Punjabi

ਐਲਬਰਟਾ ਵੱਖਵਾਦ ਰੈਫਰੈਂਡਮ ਦੇ ਪ੍ਰਚਾਰ 'ਤੇ 365,000 ਡਾਲਰ ਦਾ ਖਰਚਾ : ਨਾਹੀਦ ਨੈਨਸ਼ੀ

ਐਲਬਰਟਾ ਦੀ ਮੁੱਖ ਵਿਰੋਧੀ ਧਿਰ ਅਨੁਸਾਰ ਸੂਬੇ ਵਿੱਚ ਹੋਣ ਵਾਲੇ ਵੱਖਵਾਦੀ ਸਬੰਧੀ ਰੈਫਰੈਂਡਮ ਦੇ ਪ੍ਰਚਾਰ ਅਤੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਟੈਕਸਦਾਤਿਆਂ ਦੇ ਘੱਟੋ-ਘੱਟ $365,000 ਡਾਲਰ ਖਰਚ ਕੀਤੇ ਜਾ ਰਹੇ ਹਨ।ਐਨਡੀਪੀ ਆਗੂ ਨਾਹੀਦ ਨੈਨਸ਼ੀ ਨੇ ਫ੍ਰੀਡਮ ਆਫ ਇਨਫਾਰਮੇਸ਼ਨ ਬੇਨਤੀ ਰਾਹੀਂ ਪ੍ਰਾਪਤ ਹੋਏ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਇਹ ਖੁਲਾਸਾ ਕੀਤਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link