9.52C Vancouver
ADS

Mar 28, 2022 10:46 PM - Connect News

ਵਿੱਤ ਮੰਤਰੀ ਸਿਲੀਨਾ ਰੌਬਿਨਸਨ ਨੇ ਸੂਬੇ 'ਚ ਘਰਾਂ ਦੀ ਖਰੀਦ ਸੰਬੰਧਤ ਕੂਲਿੰਗ ਆਫ ਪੀਰੀਅਡ ਬਾਰੇ ਕੀਤਾ ਐਲਾਨ; ਲੈਜਿਸਲੇਸ਼ਨ ਜਾਰੀ ਕਰਨ ਦਾ ਲਿਆ ਫੈਸਲਾ ਪਰ ਸਪੈਸੀਫਿਕ ਰੈਗੂਲੇਸ਼ਨ ਸਾਲ ਦੇ ਅੰਤ ਤੱਕ ਹੋਣਗੇ ਜਾਰੀ

Share On
b-c-prepares-to-strengthen-protections-for-homebuyers
Amendments to the Property Law Act introduced on Monday, March 28, 2022, will enable the creation of a new Homebuyer Protection Period to protect people buying a home in a challenging real estate market. (File photo - B.C. Govt.)

ਬੀ.ਸੀ. ਦੀ ਵਿੱਤ ਮੰਤਰੀ ਸਿਲੀਨਾ ਰੌਬਿਨਸਨ ਨੇ ਇੱਕ ਕਨੂੰਨ 'ਚ ਬਦਲਾਅ ਸੰਬੰਧੀ ਜਾਣਕਾਰੀ ਦਿੱਤੀ ਹੈ।

ਇਸ ਤਹਿਤ ਘਰਾਂ ਦੀ ਖਰੀਦ ਕਰਨ ਵਾਲੇ ਲੋਕਾਂ ਲਈ 'ਕੂਲਿੰਗ ਆਫ' ਪੀਰੀਅਡ ਸੰਬੰਧੀ ਐਲਾਨ ਕੀਤਾ ਗਿਆ ਹੈ।

ਇਸ ਦੇ ਤਹਿਤ ਘਰਾਂ ਨੂੰ ਖਰੀਦਣ ਵਾਲੇ ਲੋਕ ਡੀਲ ਤੋਂ ਪਿੱਛੇ ਹਟ ਸਕਣਗੇ ਅਤੇ ਉਨ੍ਹਾਂ 'ਤੇ ਬਹੁਤ ਘੱਟ ਜਾਂ ਕੋਈ ਵੀ ਲੀਗਲ ਕੌਂਸਿਕੁਐਂਸੀਸ ਨਹੀਂ ਹੋਣਗੇ।

ਵਿੱਤ ਮੰਤਰੀ ਸਿਲੀਨਾ ਰੌਬਿਨਸਨ ਵੱਲੋਂ ਪ੍ਰਾਪਰਟੀ ਲਾਅ ਐਕਟ 'ਚ ਬਦਲਾਅ ਸੰਬੰਧੀ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਪ੍ਰੀਕਿਰਿਆ ਦਾ ਫਰੇਮਵਰਕ ਤਿਆਰ ਹੋ ਗਿਆ ਹੈ।

ਹਾਲਾਂਕਿ ਉਨ੍ਹਾਂ ਦੱਸਿਆ ਕਿ ਲੈਜਿਸਲੇਸ਼ਨ ਨੂੰ ਐਨੇਬਲ ਕਰਨ ਸੰਬੰਧੀ ਫੈਸਲਾ ਲੈ ਲਿਆ ਗਿਆ ਹੈ ਪਰ ਇਸ ਸੰਬੰਧੀ ਸਪੈਸੀਫਿਕ ਰੈਗੂਲੇਸ਼ਨ ਇਸੇ ਸਾਲ ਦੇ ਅੰਤ ਤੋਂ ਪਹਿਲਾਂ ਜਾਰੀ ਕਰ ਦਿੱਤੇ ਜਾਣਗੇ।

ਬੀ.ਸੀ. ਦੀ ਭਖੀ ਹੋਈ ਰੀਅਲ ਐਸਟੇਟ ਮਾਰਕਿਟ 'ਚ ਰਿਸਕ ਨੂੰ ਘਟਾਉਣ ਲਈ ਹੋਮਬਾਇਰ ਪ੍ਰੋਟੈਕਸ਼ਨ ਪੀਰੀਅਡ ਦਾ ਪ੍ਰਪੋਜਲ ਦਿੱਤਾ ਗਿਆ ਸੀ।

ਸਰਕਾਰ ਦਾ ਕਹਿਣਾ ਹੈ ਕਿ ਬਦਲਾਅ ਇਸਲਈ ਲਿਆਂਦਾ ਜਾ ਰਿਹਾ ਹੈ ਕਿ ਘਰ ਖਰੀਦਣ ਵਾਲੇ ਲੋਕਾਂ 'ਤੇ ਔਫਰ ਦਾਖਿਲ ਕਰਨ ਦਾ ਦਬਾਅ ਬਣ ਜਾਂਦਾ ਹੈ ਜਦਕਿ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਕੋਈ ਕੰਡੀਸ਼ਨ ਸਥਾਪਿਤ ਨਹੀਂ ਕੀਤੇ ਜਾਂਦੇ।

ਇਸ 'ਕੂਲਿੰਗ ਆਫ' ਪੀਰੀਅਡ ਜਰੀਏ ਘਰ ਖਰੀਦਣ ਵਾਲਿਆਂ ਲਈ ਆਪਣੇ ਔਫਰਸ ਨੂੰ ਪਰਖਣ ਦਾ ਵਧੇਰੇ ਸਮਾਂ ਹੋਵੇਗਾ ਅਤੇ ਉਹ ਪੁਖਤਾ ਕਰ ਸਕਣਗੇ ਕਿ ਉਹ ਘਰ ਦੀ ਫਾਈਨੈਂਸਿੰਗ ਕਰ ਸਕਦੇ ਹਨ।

Latest news

trump-reiterates-call-for-u-s-control-of-greenland-during-nato-summit
Punjabi

ਗ੍ਰੀਨਲੈਂਡ 'ਤੇ ਡੈਨਮਾਰਕ ਨਹੀਂ, ਸਗੋਂ ਅਮਰੀਕਾ ਦਾ ਕੰਟਰੋਲ ਹੋਣਾ ਚਾਹੀਦਾ ਹੈ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਗ੍ਰੀਨਲੈਂਡ 'ਤੇ ਡੈਨਮਾਰਕ ਨਹੀਂ, ਸਗੋਂ ਅਮਰੀਕਾ ਦਾ ਕੰਟਰੋਲ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਬਿਆਨ ਤੁਰਕੀ ਵਿੱਚ ਹੋ ਰਹੇ ਨੈਟੋ ਸਿਖਰ ਸੰਮੇਲਨ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਅਰਦੋਗਾਨ ਨਾਲ ਮੁਲਾਕਾਤ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ।
b-c-government-says-it-will-pursue-legal-action-against-openai-over-tumbler-ridge-mass-shooting
Punjabi

ਬੀ.ਸੀ. ਸਰਕਾਰ ਨੇ ਸਮੂਹਿਕ ਗੋਲੀਬਾਰੀ ਮਾਮਲੇ 'ਚ ਓਪਨਏਆਈ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਕੀਤਾ ਐਲਾਨ

ਬੀ.ਸੀ. ਸਰਕਾਰ ਟੰਬਲਰ ਰਿੱਜ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਸਬੰਧ ਵਿਚ ਓਪਨ ਏ.ਆਈ. ਖ਼ਿਲਾਫ਼ ਰਸਮੀ ਤੌਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੰਗਲਵਾਰ ਨੂੰ ਵੈਨਕੂਵਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬੀ. ਸੀ. ਅਤੇ ਕੈਲੀਫੋਰਨੀਆ ,ਜਿੱਥੇ ਓਪਨ ਏ.ਆਈ. ਦਾ ਮੁੱਖ ਦਫ਼ਤਰ ਹੈ ਦੋਵਾਂ ਥਾਵਾਂ 'ਤੇ ਨਾਮੀ ਵਕੀਲਾਂ ਨੂੰ ਕੇਸ ਲੜਨ ਲਈ ਹਾਇਰ ਕੀਤਾ ਹੈ।
iran-says-no-final-agreement-talks-if-u-s-threats-continue
Punjabi

ਅਮਰੀਕੀ ਧਮਕੀਆਂ ਜਾਰੀ ਰਹੀਆਂ ਤਾਂ ਅੰਤਿਮ ਸਮਝੌਤੇ 'ਤੇ ਗੱਲਬਾਤ ਨਹੀਂ ਹੋਵੇਗੀ: ਈਰਾਨ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਵੱਲੋਂ ਧਮਕੀਆਂ ਦਾ ਸਿਲਸਿਲਾ ਜਾਰੀ ਰਿਹਾ ਤਾਂ ਅੰਤਿਮ ਸਮਝੌਤੇ ਲਈ ਗੱਲਬਾਤ ਸ਼ੁਰੂ ਨਹੀਂ ਕੀਤੀ ਜਾਵੇਗੀ। ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤੀ ਪੋਸਟ ਵਿੱਚ ਕਿਹਾ ਕਿ ਸਮਝੌਤਾ ਮੈਮੋਰੈਂਡਮ (MoU) ਦੀ ਧਾਰਾ 13 ਸਪੱਸ਼ਟ ਕਰਦੀ ਹੈ ਕਿ ਧਮਕੀਆਂ ਦੇ ਮਾਹੌਲ ਵਿੱਚ ਅੰਤਿਮ ਸਮਝੌਤੇ ਲਈ ਵਾਰਤਾਵਾਂ ਸ਼ੁਰੂ ਨਹੀਂ ਹੋਣਗੀਆਂ।
cbsa-lays-12-charges-against-two-alleged-immigration-agents-in-126-000-international-student-tuition-fraud-case
Punjabi

ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ, 2 ਇਮੀਗ੍ਰੇਸ਼ਨ ਏਜੰਟਾਂ ਖ਼ਿਲਾਫ਼ ਲੱਗੇ ਅਪਰਾਧਿਕ ਦੋਸ਼

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਟਿਊਸ਼ਨ ਫੀਸ ਦੇ ਨਾਂ 'ਤੇ ਲਗਭਗ $126,000 ਦਾ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋ ਕਥਿਤ ਇਮੀਗ੍ਰੇਸ਼ਨ ਏਜੰਟਸ ਖ਼ਿਲਾਫ਼ 12 ਅਪਰਾਧਿਕ ਦੋਸ਼ ਦਰਜ ਕੀਤੇ ਹਨ। ਮੁਲਜ਼ਮਾਂ ਦੀ ਪਛਾਣ Hardik Dave ਅਤੇ Jainishkumar Patel ਵਜੋਂ ਸਾਹਮਣੇ ਆਈ ਹੈ।
india-to-supply-brahmos-missiles-to-indonesia-as-leaders-strengthen-defence-partnership
Punjabi

ਭਾਰਤ ਇੰਡੋਨੇਸ਼ੀਆ ਨੂੰ ਬ੍ਰਹਮੋਸ ਮਿਜ਼ਾਈਲਾਂ ਦੇਵੇਗਾ, ਰੱਖਿਆ ਅਤੇ ਸਮੁੰਦਰੀ ਸਹਿਯੋਗ ਵਧਾਉਣ 'ਤੇ ਬਣੀ ਸਹਿਮਤੀ

ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਭਾਰਤ ਨੇ ਇੰਡੋਨੇਸ਼ੀਆਈ ਫੌਜ ਨੂੰ ਸੁਪਰਸੋਨਿਕ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰਨ ਦਾ ਫੈਸਲਾ ਲਿਆ ਹੈ। ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਆਨਤੋ ਵਿਚਾਲੇ ਜਕਾਰਤਾ ਵਿਖੇ ਹੋਈ ਇੱਕ ਉੱਚ-ਪੱਧਰੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link