15.58C Vancouver
ADS

Jul 7, 2026 5:05 PM - Connect Newsroom - Ramandeep Kaur with files from The Canadian Press

ਅਮਰੀਕੀ ਧਮਕੀਆਂ ਜਾਰੀ ਰਹੀਆਂ ਤਾਂ ਅੰਤਿਮ ਸਮਝੌਤੇ 'ਤੇ ਗੱਲਬਾਤ ਨਹੀਂ ਹੋਵੇਗੀ: ਈਰਾਨ

Share On
iran-says-no-final-agreement-talks-if-u-s-threats-continue
Iranian Foreign Minister Abbas Araghchi says Tehran will not begin negotiations on a final agreement with the United States while threats continue. (Photo: The Canadian Press)

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਵੱਲੋਂ ਧਮਕੀਆਂ ਦਾ ਸਿਲਸਿਲਾ ਜਾਰੀ ਰਿਹਾ ਤਾਂ ਅੰਤਿਮ ਸਮਝੌਤੇ ਲਈ ਗੱਲਬਾਤ ਸ਼ੁਰੂ ਨਹੀਂ ਕੀਤੀ ਜਾਵੇਗੀ। ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤੀ ਪੋਸਟ ਵਿੱਚ ਕਿਹਾ ਕਿ ਸਮਝੌਤਾ ਮੈਮੋਰੈਂਡਮ (MoU) ਦੀ ਧਾਰਾ 13 ਸਪੱਸ਼ਟ ਕਰਦੀ ਹੈ ਕਿ ਧਮਕੀਆਂ ਦੇ ਮਾਹੌਲ ਵਿੱਚ ਅੰਤਿਮ ਸਮਝੌਤੇ ਲਈ ਵਾਰਤਾਵਾਂ ਸ਼ੁਰੂ ਨਹੀਂ ਹੋਣਗੀਆਂ।

ਉਨ੍ਹਾਂ ਅਮਰੀਕਾ ਨੂੰ ਆਪਣੇ ਸਮਝੌਤੇ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ। ਦੱਸ ਦੇਈਏ ਕਿ MoU ਦੀ ਧਾਰਾ 13 ਦੇ ਅਨੁਸਾਰ ਅਮਰੀਕਾ ਅਤੇ ਈਰਾਨ ਜੰਗਬੰਦੀ ਨੂੰ ਲਾਗੂ ਕਰਨ, ਹੋਰਮੁਜ਼ ਔਫ ਸਟ੍ਰੇਟ 'ਤੇ ਲੱਗੀ ਰੋਕ ਹਟਾਉਣ, ਪਾਬੰਦੀਆਂ ਵਿੱਚ ਰਾਹਤ ਦੇਣ ਅਤੇ ਜਮ੍ਹਾਂ ਸੰਪਤੀਆਂ ਨੂੰ ਖੋਲ੍ਹਣ ਲਈ ਵਚਨਬੱਧ ਹਨ। ਇਨ੍ਹਾਂ ਸ਼ਰਤਾਂ ਦੇ ਲਾਗੂ ਹੋਣ ਤੋਂ ਬਾਅਦ ਹੀ ਦੋਵੇਂ ਦੇਸ਼ ਅੰਤਿਮ ਸਮਝੌਤੇ ਦੇ ਹੋਰ ਮੁੱਦਿਆਂ 'ਤੇ ਵਿਸ਼ੇਸ਼ ਗੱਲਬਾਤ ਸ਼ੁਰੂ ਕਰਨਗੇ।

ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਾਂ ਤਾਂ ਈਰਾਨ ਨਾਲ ਸਮਝੌਤਾ ਹੋਵੇਗਾ ਜਾਂ ਫਿਰ ਅਮਰੀਕਾ ਆਪਣਾ ਕੰਮ ਪੂਰਾ ਕਰੇਗਾ। ਟਰੰਪ ਨੇ ਦਾਅਵਾ ਕੀਤਾ ਕਿ ਜੇ ਲੋੜ ਪਈ ਤਾਂ ਈਰਾਨ ਦੇ ਬਿਜਲੀ ਘਰਾਂ ਅਤੇ ਬਿਜਲੀ ਉਤਪਾਦਨ ਢਾਂਚੇ ਨੂੰ ਬਹੁਤ ਘੱਟ ਸਮੇਂ ਵਿੱਚ ਤਬਾਹ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਉਹ ਜੰਗ ਦੀ ਬਜਾਏ ਸਮਝੌਤੇ ਨੂੰ ਪਹਿਲ ਦਿੰਦੇ ਹਨ ਤਾਂ ਜੋ ਈਰਾਨ ਦੇ ਲੋਕ ਪ੍ਰਭਾਵਿਤ ਨਾ ਹੋਣ।

Latest news

truck-loaded-with-butane-canisters-catches-fire-in-burnaby-explosions-cause-panic
Punjabi

ਬਰਨਬੀ ’ਚ ਬਿਊਟੇਨ ਕੈਨਿਸਟਰਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ, ਧਮਾਕਿਆਂ ਨਾਲ ਮਚੀ ਹਫੜਾ-ਦਫੜੀ

ਬਰਨਬੀ ਵਿਚ ਲੌਹੀਡ ਮਾਲ ਅਤੇ ਸਕਾਈਟ੍ਰੇਨ ਸਟੇਸ਼ਨ ਨੇੜੇ ਇੱਕ ਵਪਾਰਕ ਟਰੱਕ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਟਰੱਕ ਬਿਊਟੇਨ ਕੈਨਿਸਟਰ ਨਾਲ ਲੱਦਿਆ ਹੋਇਆ ਸੀ, ਜਿਸ ਵਿਚ ਧਮਾਕਾ ਹੁੰਦੇ ਹੀ ਇਹ ਚਾਰੋਂ ਪਾਸੇ ਹਵਾਈ ਗੋਲਿਆਂ ਵਾਂਗ ਉੱਡਦੇ ਹੋਏ ਦਿਖਾਈ ਦਿੱਤੇ।
canada-and-ukraine-announce-100-year-agreement-on-defence-energy-and-trade
Punjabi

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ,ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਕੀਤਾ ਐਲਾਨ

ਕੈਨੇਡਾ ਅਤੇ ਯੂਕਰੇਨ ਨੇ ਰੱਖਿਆ, ਊਰਜਾ ਅਤੇ ਟਰੇਡ 'ਤੇ 100 ਸਾਲਾ ਸਮਝੌਤੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਕੈਲਗਰੀ ਵਿਚ ਮੁਲਾਕਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ। ਰੂਸ ਨਾਲ ਜੰਗ ਵਿਚਕਾਰ ਕੈਨੇਡਾ ਦਾ ਇਹ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
abbotsford-crash-motorcyclist-suffers-life-threatening-injuries-in-suv-collision
Punjabi

ਐਬਟਸਫੋਰਡ ਹਾਦਸਾ: SUV ਨਾਲ ਟੱਕਰ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਐਬਟਸਫੋਰਡ ਵਿਚ ਜਾਰਜ ਫਰਗੂਸਨ ਵੇਅ ਅਤੇ ਗਲੈਡਿਸ ਐਵੇਨਿਊ ਦੇ ਇੰਟਰਸੈਕਸ਼ਨ 'ਤੇ ਇੱਕ ਮੋਟਰਸਾਈਕਲ ਅਤੇ ਐਸ.ਯੂ.ਵੀ. ਵਿਚਕਾਰ ਟੱਕਰ ਵਿਚ ਇੱਕ ਵਿਅਕਤੀ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ, ਜੋ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਪੁਲਿਸ ਮੁਤਾਬਕ, ਇਹ ਟੱਕਰ ਬੁੱਧਵਾਰ ਨੂੰ ਸ਼ਾਮ ਕਰੀਬ 4 ਵਜੇ ਹੋਈ, ਇਸ ਹਾਦਸੇ ਵਿਚ ਐਸ.ਯੂ.ਵੀ. ਦੇ ਡਰਾਈਵਰ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ ਅਤੇ ਉਸ ਵਲੋਂ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
abbotsford-mission-byelection-four-candidates-face-off-in-debate-on-key-issues
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ: ਚਾਰ ਉਮੀਦਵਾਰ ਆਹਮੋ-ਸਾਹਮਣੇ, ਅਹਿਮ ਮੁੱਦਿਆਂ ’ਤੇ ਹੋਈ ਬਹਿਸ

ਐਬਟਸਫੋਰਡ-ਮਿਸ਼ਨ ਵਿਚ ਹੋਣ ਵਾਲੀ ਜ਼ਿਮਨੀ ਚੋਣ ਲਈ ਬੁੱਧਵਾਰ ਰਾਤ 4 ਉਮੀਦਵਾਰਾਂ ਵਿਚਕਾਰ ਡਿਬੇਟ ਮੁਕੰਮਲ ਹੋ ਗਈ ਹੈ। ਐਬਟਸਫੋਰਡ ਚੈਂਬਰ ਆਫ਼ ਕਾਮਰਸ ਵੱਲੋਂ ਕਰਾਵਈ ਗਈ ਇਸ ਡਿਬੇਟ ਵਿਚ ਐਨ.ਡੀ.ਪੀ. ਦੀ Pam Alexis, ਬੀਸੀ ਕੰਜ਼ਰਵੇਟਿਵ ਲੀਡਰ Kerry-Lynne Findlay, CentreBC ਦੀ ਲਖਵਿੰਦਰ ਕੌਰ ਝੱਜ ਅਤੇ ਗ੍ਰੀਨ ਪਾਰਟੀ ਦੇ ਸਟੀਫਨ ਫਾਉਲਰ ਸ਼ਾਮਲ ਹੋਏ, ਡਿਬੇਟ ਵਿਚ ਟ੍ਰਾਂਸਪੋਰਟੇਸ਼ਨ, ਕਿਫਾਇਤੀ ਅਤੇ ਟੈਕਸ ਨਾਲ ਜੁੜੇ ਪ੍ਰਮੁੱਖ ਮੁੱਦੇ ਰਹੇ, ਖਾਸ ਤੌਰ 'ਤੇ ਹਾਈਵੇਅ 11 ਦੀ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਲਖਵਿੰਦਰ ਝੱਜ ਨੇ ਇਸ ਦੇ ਵਿਸਥਾਰ ਦੀ ਵਕਾਲਤ ਕੀਤੀ।
four-arrested-after-stolen-truck-rams-police-vehicles-in-quesnel
Punjabi

Quesnel ’ਚ ਚੋਰੀ ਦੇ ਟਰੱਕ ਨੇ ਪੁਲਿਸ ਵਾਹਨਾਂ ਨੂੰ ਮਾਰੀ ਟੱਕਰ, 4 ਗ੍ਰਿਫ਼ਤਾਰ

ਬੀ.ਸੀ. ਦੇ ਅੰਦਰੂਨੀ ਖੇਤਰ ਵਿਚ Quesnel ਆਰਸੀਐਮਪੀ ਨੇ ਇੱਕ ਚਿੱਟੇ ਰੰਗ ਦੇ ਚੋਰੀ ਦੇ ਫੋਰਡ F-350 ਟਰੱਕ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਦੋ ਨਾਬਾਲਗ ਲੜਕੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਵੀਰਵਾਰ ਸਵੇਰੇ ਲਗਭਗ 5 ਵਜੇ Quesnel ਸ਼ਹਿਰ ਵਿਚ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link