9.33C Vancouver
ADS

Aug 16, 2022 12:30 AM - Connect News

ਕੈਮਲੂਪਸ 'ਚ ਪੁਲਿਸ ਕਾਰਵਾਈ 'ਚ ਆਦਮੀ ਦੀ ਮੌਤ, 2 ਔਰਤਾਂ ਨੂੰ ਪਹੁੰਚਾਇਆ ਹਸਪਤਾਲ; ਆਈ.ਆਈ.ਓ. ਕੋਲ ਪਹੁੰਚ ਪੁਲਿਸ ਐਕਸ਼ਨ ਦੀ ਜਾਂਚ

Share On
b-c-rcmp-notifies-iio-bc-of-incident-near-kamloops
The BC RCMP has notified the Independent Investigations Office of British Columbia (IIO BC) of an incident near Kamloops where one man has died. (Photo - BC RCMP)

ਬੀ.ਸੀ. ਆਰ.ਸੀ.ਐਮ.ਪੀ. ਵੱਲੋਂ ਬੀ.ਸੀ. ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਯਾਨੀ ਕਿ ਆਈ.ਆਈ.ਓ. ਨੂੰ ਇੱਕ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਮਾਮਲਾ ਐਤਵਾਰ ਦਾ ਦੱਸਿਆ ਗਿਆ ਹੈ।

ਸ਼ਾਮ ਕਰੀਬ 5.20 ਵਜੇ ਇੱਕ ਔਰਤ ਨੇ 911 ਕਾਲ ਜਰੀਏ ਮਦਦ ਦੀ ਮੰਗ ਕੀਤੀ ਸੀ।

ਕਾਲ ਆਪਰੇਟਰਸ ਨੂੰ ਆਵਾਜ਼ ਅਨੁਸਾਰ ਮਾਮਲਾ ਕਿਸੇ ਵਾਹਨ ਨਾਲ ਸੰਬੰਧਤ ਲੱਗਿਆ ਸੀ।

ਕੁਝ ਹੀ ਸਮੇਂ ਬਾਅਦ ਇੱਕ ਹੋਰ ਕਾਲ ਜਰੀਏ ਦੱਸਿਆ ਗਿਆ ਕਿ ਕੋਈ ਵਾਹਨ ਚਾਲਕ ਗਲਤ ਢੰਗ ਨਾਲ ਗੱਡੀ ਚਲਾ ਰਿਹਾ ਹੈ ਅਤੇ ਇੱਕ ਔਰਤ ਗੱਡੀ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ।

ਕਰੀਬ 5.45 ਵਜੇ ਇੱਕ ਹੋਰ ਕਾਲ ਜਰੀਏ ਦੱਸਿਆ ਗਿਆ ਕਿ ਇੱਕ ਪਰਿਵਾਰਿਕ ਮੈਂਬਰ ਅਤੇ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ।

ਅਫ਼ਸਰ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੇਖਿਆ ਕਿ ਗੱਡੀ 'ਚ ਇੱਕ ਕਥਿਤ ਹਥਿਆਰ ਪਿਆ ਹੈ ਅਤੇ ਵਾਹਨ ਖਾਲੀ ਮਿਲਿਆ।

ਰਾਤ ਕਰੀਬ 9 ਵਜੇ ਇਲਾਕੇ ਦੀ ਇੱਕ ਰੂਰਲ ਪ੍ਰਾਪਰਟੀ ਕੋਲ ਪਹਿਲਾਂ ਦੀ ਘਟਨਾ 'ਚ ਸ਼ਾਮਿਲ ਇੱਕ ਵਾਹਨ ਵੇਖਿਆ ਗਿਆ ਅਤੇ ਇਲਾਕੇ ਨੂੰ ਘੇਰ ਲਿਆ ਗਿਆ।

ਮੌਕੇ 'ਤੇ ਐਮਰਜੈਂਸੀ ਰਿਸਪਾਂਸ ਟੀਮ ਨੂੰ ਸੱਦਿਆ ਗਿਆ।

ਤੜਕੇ ਕਰੀਬ 3 ਵਜੇ ਅਫਸਰਾਂ ਨਾਲ ਹੋਏ ਟਕਰਾ 'ਚ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਘਟਨਾ 'ਚ ਬੱਚੇ ਨੂੰ ਸੱਟਫੇਟ ਤੋਂ ਬਚਾਅ ਰਿਹਾ।

ਉਸ ਦੇ ਨਾਲ ਸੰਬੰਧਤ ਇੱਕ ਟਰੇਲਰ ਵਿੱਚੋਂ ਔਰਤ ਵੀ ਸੁਰੱਖਿਅਤ ਮਿਲੀ।

ਇਸੇ ਦੌਰਾਨ ਸ਼ੱਕੀ ਦੇ ਦੂਜੇ ਘਰ ਤਕ ਵੀ ਪਹੁੰਚ ਕੀਤੀ ਗਈ ਸੀ ਅਤੇ ਉਸ ਜਗ੍ਹਾ ਇੱਕ ਔਰਤ ਬੰਧਕ ਹਾਲਤ 'ਚ ਮਿਲੀ।

ਉਸ ਨੂੰ ਸੱਟਾਂ ਲੱਗੀਆਂ ਸਨ।

ਦੋਵਾਂ ਔਰਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਮਾਮਲੇ 'ਚ ਆਈ.ਆਈ.ਓ. ਵੱਲੋਂ ਪੁਲਿਸ ਐਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ।

Latest news

canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
b-c-wildfires-destroy-or-damage-more-than-500-buildings-this-year
Punjabi

ਬੀ.ਸੀ. ਵਿੱਚ ਇਸ ਸਾਲ ਜੰਗਲੀ ਅੱਗਾਂ ਕਾਰਨ 500 ਤੋਂ ਵੱਧ ਇਮਾਰਤਾਂ ਅਤੇ ਘਰ ਹੋਏ ਤਬਾਹ

ਬੀ.ਸੀ. ਵਿਚ ਇਸ ਸਾਲ ਜੰਗਲੀ ਅੱਗ ਕਾਰਨ 500 ਤੋਂ ਵੱਧ ਇਮਾਰਤਾਂ ਅਤੇ ਘਰ ਤਬਾਹ ਹੋਏ ਹਨ ਜਾਂ ਨੁਕਸਾਨੇ ਜਾ ਚੁੱਕੇ ਹਨ, ਇਹ ਹਾਲ ਹੀ ਦੇ ਸਾਲਾਂ ਵਿਚ ਜੰਗਲੀ ਅੱਗ ਕਾਰਨ ਹੋਈ ਸਭ ਤੋਂ ਵੱਡੀ ਇਮਾਰਤੀ ਤਬਾਹੀ ਵਿਚੋਂ ਇੱਕ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਹਾਲਾਂਕਿ ਇਸ ਸਾਲ 1,000 ਤੋਂ ਵੱਧ ਲੱਗੀਆਂ ਅੱਗਾਂ ਕਾਰਨ ਜੰਗਲ ਤਬਾਹ ਹੋਣ ਦਾ ਰਕਬਾ ਪਿਛਲੇ ਰਿਕਾਰਡ ਤੋੜ ਸਾਲਾਂ ਦੇ ਮੁਕਾਬਲੇ ਘੱਟ ਹੈ ਪਰ structural ਨੁਕਸਾਨ ਜ਼ਿਆਦਾ ਹੋਇਆ ਹੈ।
kolkata-hotel-fire-kills-9-including-5-bangladeshis
Punjabi

ਕੋਲਕਾਤਾ ਦੇ ਹੋਟਲ ਵਿੱਚ ਲੱਗੀ ਭਿਆਨਕ ਅੱਗ: 9 ਦੀ ਮੌਤ, 5 ਬੰਗਲਾਦੇਸ਼ੀ ਨਾਗਰਿਕ ਸ਼ਾਮਲ

ਭਾਰਤ ਦੇ ਸੂਬੇ ਪੱਛਮੀ ਬੰਗਾਲ ਦੇ ਸ਼ਹਿਰ ਕੋਲਕਾਤਾ ਵਿੱਚ ਬੁੱਧਵਾਰ ਤੜਕੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਲਗਭਗ 9 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਤੜਕੇ 2:50 ਵਜੇ ਦੇ ਕਰੀਬ ਹੋਟਲ ਦੀ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਲੱਗੀ ਅਤੇ ਲਗਭਗ ਇੱਕ ਘੰਟੇ ਦੇ ਅੰਦਰ ਇਸ ’ਤੇ ਕਾਬੂ ਪਾ ਲਿਆ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link