15.66C Vancouver
ADS

Apr 17, 2021 1:16 AM -

ਬੀ.ਸੀ. 'ਚ ਕੋਵਿਡ-19 ਦੇ 1,005 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ, ਹਸਪਤਾਲ 'ਚ ਦਾਖਿਲ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ਤੱਕ ਪਹੁੰਚੀ

Share On
b-c-reports-1-005-new-covid-19-cases-and-6-deaths-as-hospitalizations-reach-new-high
Dr. Bonnie Henry gives her daily media briefing regarding COVID-19 for the province of British Columbia in Victoria, B.C.,(Photo - B.C. Government)

ਬੀ.ਸੀ. 'ਚ ਕੋਵਿਡ-19 ਦੇ 1,005 ਮਾਮਲੇ ਰਿਪੋਰਟ ਹੋਏ ਹਨ।

ਦੁੱਖ ਦੀ ਗੱਲ ਸੀ ਕਿ 6 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 117,080 ਤਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,530 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 10,081 ਤਕ ਪਹੁੰਚ ਗਏ ਹਨ।

ਕੁੱਲ 425 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 127 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਕੁੱਲ ਮਾਮਲਿਆਂ ਦੀ ਗਿਣਤੀ 5,739 ਹੋ ਚੁੱਕੀ ਹੈ।

ਇਸ 'ਚ 212 ਮਾਮਲੇ ਐਕਟਿਵ ਦੱਸੇ ਗਏ ਹਨ।

ਬੀ.ਸੀ. 'ਚ ਹੁਣ ਤਕ ਕੋਵਿਡ-19 ਵੈਕਸੀਨ ਦੀਆਂ 1,282,091 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।

ਸ਼ੁੱਕਰਵਾਰ ਤਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 1,696,370 ਵੈਕਸੀਨ ਖੁਰਾਕਾਂ ਦੀ ਵੰਢ ਹੋ ਚੁੱਕੀ ਹੈ।

Latest news

senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
marco-rubio-meets-uae-leaders-in-abu-dhabi-to-discuss-iran-and-regional-security
Punjabi

ਅਬੂ ਧਾਬੀ ਵਿੱਚ ਮਾਰਕੋ ਰੂਬੀਓ ਅਤੇ ਯੂ.ਏ.ਈ. ਨੇਤਾਵਾਂ ਦੀ ਅਹਿਮ ਮੀਟਿੰਗ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂ.ਏ.ਈ. ਦੇ ਆਪਣੇ ਦੌਰੇ ਦੌਰਾਨ ਅਬੂ ਧਾਬੀ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਰਾਨ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਝੌਤੇ, ਹੋਰਮੁਜ਼ ਔਫ ਸਟ੍ਰੇਟ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਬਾਰੇ ਚਰਚਾ ਕੀਤੀ।
missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link