14.02C Vancouver
ADS

Oct 19, 2021 1:12 AM - Connect News

ਬੀ.ਸੀ. 'ਚ ਕੋਵਿਡ-19 ਦੇ 1,846 ਮਾਮਲੇ ਤੇ 26 ਮੌਤਾਂ ਹੋਈਆਂ ਰਿਪੋਰਟ

Share On
b-c-reports-1-846-covid-19-cases-and-26-deaths
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 1,846 ਮਾਮਲੇ ਰਿਪੋਰਟ ਹੋਏ ਹਨ।

26 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 198,278 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,081 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 4,917 ਤਕ ਪਹੁੰਚ ਗਈ ਹੈ।

ਕੁੱਲ 360 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 151 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਇਹ ਮਾਮਲੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ।

ਇਸ ਦੌਰਾਨ ਸ਼ੁੱਕਰਵਾਰ ਨੂੰ 753 ਮਾਮਲੇ, ਸ਼ਨੀਵਾਰ ਨੂੰ 650 ਅਤੇ ਐਤਵਾਰ ਨੂੰ 443 ਮਾਮਲੇ ਰਿਪੋਰਟ ਹੋਏ।

ਬੀ.ਸੀ. 'ਚ 4 ਹੋਰ ਆਊਟਬ੍ਰੇਕ ਐਲਾਨੇ

ਬੀ.ਸੀ. 'ਚ 4 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ ਵਿੱਚ ਸਥਿਤ ਨਿਊ ਵੈਸਟਮਿਨਸਟਰ ਦੇ ਕਵੀਨਸ ਪਾਰਕ ਕੇਅਰ ਸੈਂਟਰ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇੱਥੇ 2 ਰੈਜ਼ੀਡੈਂਟਸ ਨੂੰ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ।

ਫਰੇਜ਼ਰ ਹੈਲਥ 'ਚ ਸਥਿਤ ਚਿਲਿਵੈਕ ਦੇ ਹੈਰੀਟੇਜ ਵਿਲਾ 'ਚ ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ 'ਚ ਹੀ ਸਥਿਤ ਮੈਨੋ ਟੈਰੇਸ ਵੈਸਟ 'ਚ ਵੀ ਆਊਟਬ੍ਰੇਕ ਐਲਾਨੀ ਗਈ ਹੈ।

ਵੈਨਕੂਵਰ ਕੋਸਟਲ ਹੈਲਥ 'ਚ ਸਥਿਤ ਐਮੀਕਾ ਲਾਇਨਸ ਗੇਟ 'ਚ ਵੀ ਆਊਟਬ੍ਰੇਕ ਐਲਾਨੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 22 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

ਬੀ.ਸੀ. ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 8 ਅਕਤੂਬਰ ਤੋਂ 14 ਅਕਤੂਬਰ ਵਿਚਾਲੇ ਦੇ 3,914 ਮਾਮਲਿਆਂ 'ਚ 2,420 (61.8%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 255 (6.5%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,239 (31.7%) ਦੱਸੀ ਗਈ ਹੈ।

ਇਸੇ ਦਰਮਿਆਨ 1 ਅਕਤੂਬਰ ਤੋਂ 14 ਅਕਤੂਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 465 ਦਾਖਲਿਆਂ 'ਚ 320 (68.8%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 27 (5.8%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 118 (25.4%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link