15.46C Vancouver
ADS

Oct 5, 2021 12:41 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 1,986 ਮਾਮਲੇ ਤੇ 10 ਮੌਤਾਂ ਹੋਈਆਂ ਰਿਪੋਰਟ

Share On
b-c-reports-1-986-new-covid-19-cases-and-10-deaths
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 1,986 ਮਾਮਲੇ ਰਿਪੋਰਟ ਹੋਏ ਹਨ।

10 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 189,680 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,983 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 5,986 ਤਕ ਪਹੁੰਚ ਗਈ ਹੈ।

ਕੁੱਲ 326 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 142 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਇਹ ਮਾਮਲੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ, ਜਿਸ ਦੌਰਾਨ ਸ਼ੁੱਕਰਵਾਰ ਨੂੰ 617, ਸ਼ਨੀਵਾਰ ਨੂੰ 707 ਅਤੇ ਐਤਵਾਰ ਨੂੰ 662 ਮਾਮਲੇ ਰਿਪੋਰਟ ਹੋਏ ਹਨ।

ਬੀ.ਸੀ. 'ਚ ਵੈਕਸੀਨ ਦੀਆਂ 7.8 ਮਿਲੀਅਨ ਤੋਂ ਵਧੇਰੇ ਖੁਰਾਕਾਂ ਹੋ ਚੁੱਕੀਆਂ ਪ੍ਰਦਾਨ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 7,884,070 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਸੂਬੇ ਦੇ 12 ਸਾਲ ਤੋਂ ਵਧੇਰੀ ਉਮਰ ਦੇ 88.2% ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਸੂਬੇ 'ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 81.6% ਤਕ ਪਹੁੰਚ ਗਈ ਹੈ।

ਸੂਬੇ 'ਚ 3,782,008 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

ਬੀ.ਸੀ. 'ਚ 2 ਹੋਰ ਹੈਲਥ ਕੇਅਰ ਫੈਸਿਲਿਟੀਸ 'ਚ ਆਊਟਬ੍ਰੇਕ ਦਾ ਐਲਾਨ

ਬੀ.ਸੀ. 'ਚ 2 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ ਵਿੱਚ ਸਥਿਤ ਦ ਮੈਨੋਆਹ ਮੈਨਰ ਅਤੇ ਗੁਡ ਸਮੈਰਿਟਨ ਡੈਲਟਾ ਵਿਊ ਕੇਅਰ ਸੈਂਟਰ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਤੋਂ ਇਲਾਵਾ 4 ਲੌਂਗ ਟਰਮ ਕੇਅਰ ਹੋਮਸ ਅਤੇ ਅਸਿਸਟਿਡ ਲਿਵਿੰਗ ਫੈਸਿਲਿਟੀਸ ਵਿੱਚ ਆਊਟਬ੍ਰੇਕ ਖਤਮ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 20 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

Latest news

b-c-911-emergency-workers-begin-strike-vote-over-staffing-and-workload-concerns
Punjabi

ਬੀ.ਸੀ.ਵਿਚ 911 ਸਰਵਿਸ ਕਰਮਚਾਰੀਆਂ ਵੱਲੋਂ ਹੜਤਾਲ ਲਈ ਵੋਟਿੰਗ ਸ਼ੁਰੂ

ਬੀ.ਸੀ. ਵਿਚ 911 ਐਮਰਜੈਂਸੀ ਸਰਵਿਸ ਸੈਂਟਰ ਕਰਮਚਾਰੀਆਂ ਵੱਲੋਂ ਬੁੱਧਵਾਰ ਤੋਂ ਹੜਤਾਲ ਲਈ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕਰਮਚਾਰੀਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ, ਉੱਚ ਕਾਲ ਵਾਲੀਅਮ ਅਤੇ ਕੰਮ ਦੇ ਭਾਰੀ ਦਬਾਅ ਕਾਰਨ ਸਟਾਫ਼ ਪਹਿਲਾਂ ਹੀ ਮਾਨਸਿਕ ਤੌਰ 'ਤੇ ਟੁੱਟ ਚੁੱਕਾ ਹੈ।
two-surrey-men-charged-following-alleged-shooting-linked-to-extortion-investigation
Punjabi

ਸਰੀ ਵਿੱਚ ਗੋਲੀਬਾਰੀ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ 22 ਅਪ੍ਰੈਲ ਨੂੰ 87 ਐਵੇਨਿਊ ਦੇ 13400 ਬਲਾਕ 'ਤੇ ਸਥਿਤ ਇਕ ਘਰ 'ਤੇ ਗੋਲੀਆਂ ਚਲਾਉਣ ਵਾਲੀ ਘਟਨਾ ਨਾਲ ਜੁੜੇ 22 ਸਾਲ ਦੇ ਦਮਨਜੀਤ ਸਿੰਘ ਅਤੇ 30 ਸਾਲ ਦੇ ਪਰਦਮਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕਣ ਨੂੰ ਪਹਿਲਾਂ ਐਕਸਟੋਸ਼ਨ ਨਾਲ ਜੁੜੀਆਂ ਧਮਕੀਆਂ ਮਿਲੀਆਂ ਸਨ।
bus-rollover-near-beaverlodge-sends-several-passengers-to-hospital
Punjabi

ਨੌਰਥ ਵੈਸਟ ਐਲਬਰਟਾ ਵਿੱਚ ਕੋਚ ਬੱਸ ਪਲਟੀ, ਜ਼ਖ਼ਮੀਆਂ ਨੂੰ ਕਰਵਾਇਆ ਗਿਆ ਦਾਖਲ

ਨੌਰਥ ਵੈਸਟ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਕੋਚ ਬੱਸ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਬੱਸ ਦੇ ਪਲਟਣ ਕਾਰਨ ਹਾਈਵੇਅ ਬੰਦ ਕਰਨਾ ਪਿਆ। ਇਹ ਘਟਨਾ ਗ੍ਰੈਂਡੇ ਪ੍ਰੇਰੀ ਦੇ ਨੌਰਥ ਵੈਸਟ ਵਿੱਚ ਹਾਈਵੇਅ 672 ‘ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਹਾਈਵੇਅ 672 ਨੂੰ ਰੇਂਜ ਰੋਡ 90 ਅਤੇ ਰੇਂਜ ਰੋਡ 92 ਦੇ ਵਿਚਕਾਰ ਬੰਦ ਕਰ ਦਿੱਤਾ ਗਿਆ।
punjab-cm-bhagwant-mann-meets-nitin-gadkari-shivraj-singh-chouhan-in-delhi
Punjabi

ਮੁੱਖ ਮੰਤਰੀ ਮਾਨ ਨੇ ਦਿੱਲੀ 'ਚ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਿੱਲੀ ਦੌਰੇ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਔਫ ਇੰਡੀਆ (NHAI) ਦੇ ਪ੍ਰਾਜੈਕਟਾਂ ‘ਤੇ ਚਰਚਾ ਕੀਤੀ ਗਈ ਹੈ।
edmonton-court-hears-evidence-of-prior-dog-attack-at-trial-over-death-of-11-year-old-boy
Punjabi

ਐਡਮਿੰਟਨ ਅਦਾਲਤ ਵਿੱਚ 11 ਸਾਲਾ ਬੱਚੇ ਦੀ ਮੌਤ ਮਾਮਲੇ ਵਿੱਚ ਗਵਾਹਾਂ ਨੂੰ ਕੀਤਾ ਗਿਆ ਪੇਸ਼

ਐਡਮਿੰਟਨ ਵਿੱਚ 2024 ਵਿਚ ਕੁੱਤਿਆਂ ਦੇ ਹਮਲੇ ਵਿਚ ਮਾਰੇ ਗਏ 11 ਸਾਲਾ Kache Grist ਦੇ ਮਾਮਲੇ ਵਿੱਚ ਮੰਗਲਵਾਰ ਨੂੰ ਅਦਾਲਤ ਵਿੱਚ ਗਵਾਹਾਂ ਨੂੰ ਪੇਸ਼ ਕੀਤਾ ਗਿਆ। ਕੁੱਤਿਆਂ ਦੀ ਮਾਲਕਣ Crystal MacDonald 'ਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲੱਗੇ ਹਨ।ਅਦਾਲਤ ਵਿੱਚ ਗਵਾਹੀ ਦਿੰਦੇ ਹੋਏ Shawn Hesseਨੇ ਦੱਸਿਆ ਕਿ ਜੁਲਾਈ 2023 ਵਿੱਚ ਇਨ੍ਹਾਂ ਜਾਨਵਰਾਂ ਨੇ ਉਸ ਦੇ ਕੁੱਤੇ ਨੂੰ ਮਾਰ ਦਿੱਤਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link