11.82C Vancouver
ADS

Jan 5, 2022 2:24 AM - Connect News

ਬੀ.ਸੀ. 'ਚ ਕੋਵਿਡ-19 ਦੇ 2,542 ਮਾਮਲਿਆਂ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 27,000 ਤੋਂ ਪਾਰ; 9 ਹੈਲਥ ਕੇਅਰ ਫੈਸਿਲਿਟੀਸ 'ਚ ਆਊਟਬ੍ਰੇਕ ਐਲਾਨੇ

Share On
b-c-reports-2-542-new-covid-19-cases-as-active-cases-rise-past-27-000
B.C's provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 2,542 ਮਾਮਲੇ ਰਿਪੋਰਟ ਹੋਏ ਹਨ।

4 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 266,710 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,427 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 27,000 ਤੋਂ ਪਾਰ ਪਹੁੰਚ ਗਈ ਹੈ।

ਫਰੇਜ਼ਰ ਹੈਲਥ ਵਿੱਚ 12,729, ਵੈਨਕੂਵਰ ਕੋਸਟਲ ਹੈਲਥ ਵਿੱਚ 8,274, ਵੈਨਕੂਵਰ ਆਈਲੈਂਡ ਹੈਲਥ ਵਿੱਚ 3,113, ਇੰਟੀਰੀਅਰ ਹੈਲਥ ਵਿੱਚ 2,250 ਅਤੇ ਨੌਰਦਰਨ ਹੈਲਥ ਵਿੱਚ 737 ਐਕਟਿਵ ਮਾਮਲੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਕੁੱਲ 298 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 86 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ 9 ਹੋਰ ਹੈਲਥ ਕੇਅਰ ਫੈਸਿਲਿਟੀਸ 'ਚ ਆਊਟਬ੍ਰੇਕ ਐਲਾਨੇ

ਬੀ.ਸੀ. ਵਿੱਚ 9 ਹੋਰ ਹੈਲਥ ਕੇਅਰ ਫੈਸਿਲਿਟੀਸ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਫਰੇਜ਼ਰ ਹੈਲਥ ਵਿੱਚ ਸਥਿਤ ਸਰੀ ਮੈਮੋਰੀਅਲ ਹਸਪਤਾਲ, ਦ ਰੈਜ਼ੀਡੈਂਸ ਇਨ ਮਿਸ਼ਨ, ਜ਼ੌਰਨੀ ਅਲਜ਼ਾਈਮਰ ਸੈਂਟਰ ਅਤੇ ਹੌਥੋਰਨ ਲੌਜ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇਸ ਤੋਂ ਇਲਾਵਾ ਵੈਨਕੂਵਰ ਕੋਸਟਲ ਹੈਲਥ ਵਿੱਚ ਸਥਿਤ ਜੋਸਫ ਐਂਡ ਰੌਜ਼ਲੀ ਸੀਗਲ ਫੈਮਿਲੀ ਹੈਲਥ ਸੈਂਟਰ, ਫਰੇਜ਼ਰਵਿਊ ਰਿਟਾਇਰਮੈਂਟ ਕਮਿਊਨਿਟੀ ਅਤੇ ਲੇਕਵਿਊ ਕੇਅਰ ਸੈਂਟਰ 'ਚ ਕੋਵਿਡ-19 ਦੇ ਆਊਟਬ੍ਰੇਕ ਰਿਪੋਰਟ ਹੋਏ ਹਨ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 24 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

Latest news

goldstream-falls-swimming-incident-27-year-old-man-dies
Punjabi

ਗੋਲਡਸਟ੍ਰੀਮ ਫਾਲਜ਼ ’ਚ ਤੈਰਾਕੀ ਦੌਰਾਨ 27 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ ਆਈਲੈਂਡ ਦੇ ਇੱਕ ਝਰਨੇ ਵਿਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਲੈਂਗਫੋਰਡ ਵਿਚ ਸੋਮਵਾਰ ਸ਼ਾਮ ਕਰੀਬ 7:35 ਵਜੇ ਉਹਨਾਂ ਨੂੰ 3450 ਟ੍ਰਾਂਸ-ਕੈਨੇਡਾ ਹਾਈਵੇਅ ਵਿਖੇ ਇੱਕ ਤੈਰਾਕ ਦੇ Goldstream Falls ਦੇ ਪਾਣੀ ਵਿਚ ਡੁੱਬਣ ਦੀ ਰਿਪੋਰਟ ਮਿਲੀ।
poilievre-attacks-carney-government-over-ev-mandate
Punjabi

EV ਮੈਨਡੇਟ ਨੂੰ ਲੈ ਕੇ ਪੌਲੀਐਵ ਦਾ ਕਾਰਨੀ ਸਰਕਾਰ ’ਤੇ ਹਮਲਾ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ EV ਆਦੇਸ਼ ਨੂੰ ਵਾਪਸ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਇਨ੍ਹਾਂ ਨੂੰ ਨਵੇਂ ਤਰੀਕੇ ਨਾਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੈਨੇਡਾ ਗਜ਼ਟ ਵਿਚ ਦਿੱਤੇ ਗਏ ਨੋਟਿਸ ਮੁਤਾਬਕ, ਸਰਕਾਰ ਨੇ ਪੁਰਾਣੇ EV Sales Mandate ਨੂੰ ਰੱਦ ਕਰਨ ਦੀ ਪ੍ਰਕਿਰਿਆ ਹਾਲ ਹੀ ਵਿਚ ਸ਼ੁਰੂ ਕੀਤੀ ਹੈ, ਜਿਸ ਤਹਿਤ ਇਸ ਸਾਲ 20 ਫੀਸਦੀ ਨਵੀਆਂ ਗੱਡੀਆਂ ਦਾ ਇਲੈਕਟ੍ਰਿਕ ਹੋਣਾ ਲਾਜ਼ਮੀ ਕੀਤਾ ਗਿਆ ਸੀ।
metro-vancouver-workers-escalate-job-action-over-burrard-inlet-dredging
Punjabi

ਵੈਨਕੂਵਰ 'ਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਕਾਮਿਆਂ ਨੇ ਕੰਟਰੈਕਟ ਵਿਵਾਦ ਕਾਰਨ ਕੰਮ ਕੀਤਾ ਬੰਦ

ਮੈਟਰੋ ਵੈਨਕੂਵਰ ਦੇ ਬਾਹਰੀ ਕਾਮਿਆਂ ਨੇ ਆਪਣੇ ਕੰਟਰੈਕਟ ਵਿਵਾਦ ਨੂੰ ਲੈ ਕੇ ਨੌਰਥ ਵੈਨਕੂਵਰ ਵਿਚ ਦੋ ਪਾਣੀ ਦੀ ਮੁੱਖ ਕੰਮ ਵਾਲੀਆਂ ਥਾਵਾਂ 'ਤੇ ਮੰਗਲਵਾਰ ਨੂੰ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਵੱਡੇ ਤੇਲ ਅਤੇ ਮਾਲਵਾਹਕ ਜਹਾਜ਼ ਲਈ ਬੁਰਾਰਡ ਇਨਲੇਟ ਦੇ ਅਹਿਮ ਪ੍ਰੋਜੈਕਟ ਵਿਚ ਦੇਰੀ ਹੋ ਸਕਦੀ ਹੈ।
hit-and-run-in-nanaimo-leaves-one-person-dead
Punjabi

ਨੈਨਾਇਮੋ ’ਚ ਹਿੱਟ-ਐਂਡ-ਰਨ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਨੈਨਾਇਮੋ ਆਰ.ਸੀ.ਐਮ.ਪੀ. ਵੱਲੋਂ 16 ਅਗਸਤ ਨੂੰ ਵਾਪਰੇ ਇੱਕ ਹਿੱਟ-ਐਂਡ-ਰਨ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਘਟਨਾ ਉਸ ਦਿਨ ਤੜਕੇ ਕਰੀਬ 1:48 ਵਜੇ ਐਲਬਰਟ ਸਟ੍ਰੀਟ ਅਤੇ ਡਨਸਮੁਇਰ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ।
amritpal-singh-may-contest-from-dhuri-could-take-on-cm-bhagwant-mann
Punjabi

ਅੰਮ੍ਰਿਤਪਾਲ ਸਿੰਘ ਨੂੰ ਧੂਰੀ ਤੋਂ ਚੋਣ ਲੜਾਉਣ ’ਤੇ ਵਿਚਾਰ, ਭਗਵੰਤ ਮਾਨ ਨੂੰ ਦੇਣਗੇ ਟੱਕਰ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਇਲਾਵਾ ਧੂਰੀ ਤੋਂ ਚੋਣ ਲੜਨ ਵਿੱਚ ਦਿਲਚਸਪੀ ਦਿਖਾਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link