15.66C Vancouver
ADS

Jun 30, 2021 1:37 AM -

ਬੀ.ਸੀ. 'ਚ ਕੋਵਿਡ-19 ਦੇ 29 ਮਾਮਲੇ ਹੋਏ ਰਿਪੋਰਟ; ਐਕਟਿਵ ਮਾਮਲੇ ਆਏ 900 ਤੋਂ ਹੇਠਾਂ

Share On
b-c-reports-29-new-covid-19-cases-as-active-cases-come-below-900
Provincial Health Officer, Dr. Bonnie Henry during a news conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 29 ਮਾਮਲੇ ਰਿਪੋਰਟ ਹੋਏ ਹਨ। ਕਿਸੇ ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ, ਜੋ ਕਿ ਰਾਹਤ ਦੀ ਖਬਰ ਹੈ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,47,578 ਤਕ ਪਹੁੰਚ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,754 ਹੋ ਚੁੱਕੀ ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 876 ਤਕ ਪਹੁੰਚ ਗਈ ਹੈ। ਇਹ ਸੂਬੇ 'ਚ ਬੀਤੇ ਸਾਲ ਅਗਸਤ ਤੋਂ ਬਾਅਦ ਪਹਿਲਾ ਮੌਕਾ ਹੈ ਜਦ ਸੂਬੇ 'ਚ ਐਕਟਿਵ ਮਾਮਲੇ 900 ਤੋਂ ਹੇਠਾਂ ਪਹੁੰਚੇ ਹਨ। ਕੁੱਲ 110 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 34 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਕੱਲ ਤੇ ਅੱਜ ਵਿਚਾਲੇ ਰਿਪੋਰਟ ਹੋਏ 29 ਮਾਮਲੇ ਬੀਤੇ ਸਾਲ ਅਗਸਤ ਤੋਂ ਸੂਬੇ 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦਾ ਇੱਕੋ ਦਿਨ ਦਾ ਸਭ ਤੋਂ ਘੱਟ ਵਾਧਾ ਦਰਸ਼ਾਉਂਦੇ ਹਨ।

ਬੀ.ਸੀ. 'ਚ ਕੋਵਿਡ-19 ਵੈਕਸੀਨੇਸ਼ਨ ਦੀ ਪ੍ਰੀਕਿਰਿਆ ਤੇਜ਼ੀ ਨਾਲ ਜਾਰੀ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 4,941,795 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ। ਸੂਬੇ ਦੇ 78.3% ਐਡਲਟ ਲੋਕਾਂ ਨੂੰ ਵੈਕਸੀਨ ਦੀ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ। ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ। ਇਸ ਦੌਰਾਨ 1,368,464 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

Latest news

canada-us-trade-talks-collapse-as-ottawa-vows-dollar-for-dollar-tariff-response
Punjabi

ਕੈਨੇਡਾ-ਅਮਰੀਕਾ ਵਿਚਾਲੇ ਵਪਾਰਕ ਵਾਰਤਾ ਫੇਲ੍ਹ, ਡਾਲਰ ਦੇ ਬਦਲੇ ਡਾਲਰ ਨਾਲ ਬਰਾਬਰ ਜਵਾਬ ਦੇਵੇਗਾ Ottawa :ਕਾਰਨੀ

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
18-year-old-shooting-suspect-turns-himself-in-to-burnaby-rcmp
Punjabi

18 ਸਾਲਾ ਗੋਲੀਬਾਰੀ ਦੇ ਮੁਲਜ਼ਮ ਨੇ ਬਰਨਬੀ RCMP ਅੱਗੇ ਕੀਤਾ ਆਤਮ-ਸਮਰਪਣ

ਬਰਨਬੀ ਵਿਚ ਪਿਛਲੇ ਸਾਲ ਦਸੰਬਰ ਵਿਚ ਹੋਈ ਇੱਕ ਸ਼ੂਟਿੰਗ ਦੇ ਮਾਮਲੇ ਵਿਚ ਵਾਂਟੇਡ ਚੱਲ ਰਹੇ 18 ਸਾਲਾ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਰੋਨਿਨ ਤਾਜਾਲੀ ਵਜੋਂ ਹੋਈ ਹੈ, ਜਿਸ 'ਤੇ ਉੱਤਰੀ ਬਰਨਬੀ ਵਿਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਸਨ।
leaders-condemn-nanaksar-gurdwara-attack-call-for-action-against-anti-sikh-hate
Punjabi

ਆਗੂਆਂ ਵੱਲੋਂ ਨਾਨਕਸਰ ਗੁਰਦੁਆਰਾ ਹਮਲੇ ਦੀ ਨਿੰਦਾ, ਸਿੱਖ ਵਿਰੋਧੀ ਨਫ਼ਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

ਐਡਮਿੰਟਨ ਸਟ੍ਰੈਥਕੋਨਾ ਤੋਂ ਫੈਡਰਲ ਐਨ.ਡੀ.ਪੀ. ਦੀ ਐਮਪੀ ਹੀਥਰ ਮੈਕਫਰਸਨ ਸਮੇਤ ਦੇਸ਼ ਦੇ ਤਮਾਮ ਲੀਡਰਾਂ ਨੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਿੱਖ ਸੰਗਤ ਨਾਲ ਇੱਕਜੁਟਤਾ ਪ੍ਰਗਟਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ਵਿਚ ਵੱਧ ਰਹੀ ਸਿੱਖ ਵਿਰੋਧੀ ਨਫਰਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
poilievre-warns-accepting-u-s-tariffs-could-devastate-canadas-industrial-sector
Punjabi

Poilievre Warns Accepting U.S. Tariffs Could Devastate Canada’s Industrial Sector

ਕੈਨੇਡਾ ਅਤੇ ਅਮਰੀਕਾ ਵਿਚਾਲੇ ਵਾਸ਼ਿੰਗਟਨ ਵਿਚ ਚੱਲ ਰਹੀ ਵਪਾਰਕ ਵਾਰਤਾ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਲਿਬਰਲ ਸਰਕਾਰ 'ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕਪਾਸੜ ਅਮਰੀਕੀ ਟੈਰਿਫਸ ਨੂੰ ਪ੍ਰਵਾਨ ਕਰਨ ਨਾਲ ਕੈਨੇਡਾ ਉਦਯੋਗਿਕ ਪੱਖੋਂ ਤਬਾਹ ਹੋ ਸਕਦਾ ਹੈ।
edmonton-nanaksar-gurdwara-stabbing-leaves-two-injured-suspect-arrested
Punjabi

ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖਮੀ, ਸ਼ੱਕੀ ਗ੍ਰਿਫ਼ਤਾਰ

ਐਡਮਿੰਟਨ ਸ਼ਹਿਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਤੜਕੇ ਚਾਕੂਬਾਜ਼ੀ ਦੀ ਇੱਕ ਘਟਨਾ ਵਿਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਹਮਲਾ 14 ਸਟ੍ਰੀਟ ਅਤੇ ਹਾਰਸਹਿੱਲ ਰੋਡ 'ਤੇ ਸਥਿਤ ਗੁਰੂ ਘਰ ਵਿਖੇ ਤੜਕੇ ਲਗਭਗ 5:08 ਵਜੇ ਹੋਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link