Mar 31, 2022 1:21 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 291 ਮਾਮਲੇ ਰਿਪੋਰਟ ਹੋਏ ਹਨ।
6 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 356,252 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,996 ਹੋ ਚੁੱਕੀ ਹੈ।
ਕੁੱਲ 276 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 43 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸੂਬੇ 'ਚ 22 ਮਾਰਚ ਤੋਂ 28 ਮਾਰਚ ਵਿਚਾਲੇ ਰਿਪੋਰਟ ਹੋਏ 1,583 ਕੋਵਿਡ-19 ਮਾਮਲਿਆਂ 'ਚ 16.2% ਅਨਵੈਕਸੀਨੇਟਿਡ, 1.5% ਇੱਕ ਵੈਕਸੀਨ ਖੁਰਾਕ ਹਾਸਿਲ ਕਰਨ ਵਾਲਿਆਂ ਅਤੇ 82.3% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਹਨ।
ਸੂਬੇ 'ਚ 15 ਮਾਰਚ ਤੋ 28 ਮਾਰਚ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ 363 ਵਾਇਰਸ ਪੀੜਤਾਂ 'ਚ 16.8% ਅਨਵੈਕਸੀਨੇਟਿਡ, 3.6% ਇੱਕ ਵੈਕਸੀਨ ਹਾਸਿਲ ਕਰਨ ਵਾਲੇ ਅਤੇ 79.6% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕ ਸ਼ਾਮਿਲ ਦੱਸੇ ਗਏ।




