Jan 6, 2022 2:06 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 3,798 ਮਾਮਲੇ ਰਿਪੋਰਟ ਹੋਏ ਹਨ। ਕਿਸੇ ਵਾਇਰਸ ਪੀੜਤਾਂ ਦੀ ਮੌਤ ਤੋਂ ਬਚਾਅ ਰਿਹਾ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 270,508 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,427 ਹੋ ਚੁੱਕੀ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 29,967 ਤਕ ਪਹੁੰਚ ਗਈ ਹੈ।
ਫਰੇਜ਼ਰ ਹੈਲਥ ਵਿੱਚ 13,920, ਵੈਨਕੂਵਰ ਕੋਸਟਲ ਹੈਲਥ ਵਿੱਚ 9,100, ਵੈਨਕੂਵਰ ਆਈਲੈਂਡ ਹੈਲਥ ਵਿੱਚ 3,631, ਇੰਟੀਰੀਅਰ ਹੈਲਥ ਵਿੱਚ 2,563 ਅਤੇ ਨੌਰਦਰਨ ਹੈਲਥ ਵਿੱਚ 750 ਐਕਟਿਵ ਮਾਮਲੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਕੁੱਲ 317 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ ਵਿੱਚ 83 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ
ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 28 ਦਿਸੰਬਰ ਤੋਂ 3 ਜਨਵਰੀ ਵਿਚਾਲੇ ਦੇ 22,600 ਮਾਮਲਿਆਂ 'ਚ 3,127 (13.8%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।
ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 542 (2.4%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 18,931 (83.8%) ਦੱਸੀ ਗਈ ਹੈ।
ਇਸੇ ਦਰਮਿਆਨ 21 ਦਿਸੰਬਰ ਤੋਂ 3 ਜਨਵਰੀ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 173 ਦਾਖਲਿਆਂ 'ਚ 84 (48.6%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 5 (2.8%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।
ਇਸੇ ਦੌਰਾਨ 84 (48.6%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।




