Jun 17, 2022 12:44 AM - The Canadian Press

ਬੀ.ਸੀ. 'ਚ ਕੋਵਿਡ-19 ਸੰਬੰਧੀ ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ ਬੀਤੇ ਸਾਲ 2022 'ਚ ਸਭ ਤੋਂ ਹੇਠਲੇ ਪੱਧਰ ਦੇ ਕਰੀਬ ਪਹੁੰਚ ਗਈ ਹੈ।
ਵੀਰਵਾਰ ਨੂੰ ਸੂਬੇ 'ਚ ਕੋਵਿਡ-19 ਸੰਬੰਧੀ ਵੀਕਲੀ ਰਿਪੋਰਟ ਜਾਰੀ ਕੀਤੀ ਗਈ ਹੈ।
ਅੰਕੜੇ ਦਰਸ਼ਾਉਂਦੇ ਹਨ ਕਿ ਬੀਤੇ ਹਫ਼ਤੇ ਸੂਬੇ ਦੇ 325 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਸਨ ਪਰ ਇਸ ਹਫ਼ਤੇ ਇਹ ਗਿਣਤੀ ਘਟ ਕੇ 276 ਤਕ ਪਹੁੰਚ ਗਈ ਹੈ।
ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ 'ਚ ਅਜਿਹੇ ਮਰੀਜ ਵੀ ਸ਼ਾਮਿਲ ਹਨ ਜੋ ਕੋਵਿਡ-19 ਕਾਰਨ ਗੰਭੀਰ ਬਿਮਾਰ ਹਨ ਅਤੇ ਅਜਿਹੇ ਮਰੀਜ ਵੀ ਸ਼ਾਮਿਲ ਹਨ ਜੋ ਕਿਸੇ ਹੋਰ ਵਜ੍ਹਾ ਕਾਰਨ ਹਸਪਤਾਲ 'ਚ ਦਾਖਿਲ ਹੋਏ ਪਰ ਵਾਇਰਸ ਤੋਂ ਪਾਜੀਟਿਵ ਪਾਏ ਗਏ।
ਸੂਬੇ 'ਚ 19 ਵਾਇਰਸ ਪੀੜਤਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਇਹ ਆਈ.ਸੀ.ਯੂ. 'ਚ ਦਾਖਿਲ ਵਾਇਰਸ ਪੀੜਤਾਂ ਦੀ ਅਗਸਤ 2021 ਤੋਂ ਬਾਅਦ ਸਭ ਤੋਂ ਛੋਟੀ ਗਿਣਤੀ ਦੱਸੀ ਗਈ ਹੈ।
ਜਾਣਕਾਰੀ ਦਿੱਤੀ ਗਈ ਕਿ 10 ਜੂਨ ਤੋਂ 16 ਜੂਨ ਵਿਚਾਲੇ ਬੀ.ਸੀ. 'ਚ ਕੋਵਿਡ-19 ਦੇ 726 ਮਾਮਲੇ ਰਿਪੋਰਟ ਹੋਏ ਹਨ।
ਇਸ ਹਫ਼ਤੇ ਵਿਚਾਲੇ ਕੋਵਿਡ-19 ਸੰਬੰਧੀ 50 ਮੌਤਾਂ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਕੁੱਲ ਮੌਤਾਂ ਦੀ ਗਿਣਤੀ 3,682 ਤਕ ਪਹੁੰਚ ਗਈ ਹੈ।




