Mar 22, 2022 12:48 AM - Connect News

ਅੱਜ ਬੀ.ਸੀ. 'ਚ ਕੋਵਿਡ-19 ਦੇ 506 ਮਾਮਲੇ ਰਿਪੋਰਟ ਹੋਏ ਹਨ।
8 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 354,084 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,974 ਹੋ ਚੁੱਕੀ ਹੈ।
ਕੁੱਲ 271 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 49 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਯਾਦ ਰਹੇ ਇਹ ਅੰਕੜੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ ਜਿਸ ਦੌਰਾਨ ਸ਼ੁੱਕਰਵਾਰ ਨੂੰ 200, ਸ਼ਨੀਵਾਰ ਨੂੰ 170 ਅਤੇ ਐਤਵਾਰ ਨੂੰ 136 ਮਾਮਲੇ ਰਿਪੋਰਟ ਹੋਏ ਹਨ।
ਸੂਬੇ 'ਚ 11 ਮਾਰਚ ਤੋਂ 17 ਮਾਰਚ ਵਿਚਾਲੇ ਰਿਪੋਰਟ ਹੋਏ 1,487 ਕੋਵਿਡ-19 ਮਾਮਲਿਆਂ 'ਚ 14.9% ਅਨਵੈਕਸੀਨੇਟਿਡ, 1.9% ਇੱਕ ਵੈਕਸੀਨ ਖੁਰਾਕ ਹਾਸਿਲ ਕਰਨ ਵਾਲਿਆਂ ਅਤੇ 83.2% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਹਨ।
ਸੂਬੇ 'ਚ 4 ਮਾਰਚ ਤੋਂ 17 ਮਾਰਚ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ 437 ਵਾਇਰਸ ਪੀੜਤਾਂ 'ਚ 23.1% ਅਨਵੈਕਸੀਨੇਟਿਡ, 3% ਇੱਕ ਵੈਕਸੀਨ ਹਾਸਿਲ ਕਰਨ ਵਾਲੇ ਅਤੇ 73.9% ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕ ਸ਼ਾਮਿਲ ਦੱਸੇ ਗਏ।




