Oct 8, 2021 2:23 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 624 ਮਾਮਲੇ ਰਿਪੋਰਟ ਹੋਏ ਹਨ।
4 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 191,748 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,996 ਹੋ ਚੁੱਕੀ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 5,929 ਤਕ ਪਹੁੰਚ ਗਈ ਹੈ।
ਕੁੱਲ 373 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 132 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ
ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 29 ਸਿਤੰਬਰ ਤੋਂ 5 ਅਕਤੂਬਰ ਵਿਚਾਲੇ ਦੇ 4,840 ਮਾਮਲਿਆਂ 'ਚ 3,117 (64.4%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।
ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 309 (6.4%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,414 (29.2%) ਦੱਸੀ ਗਈ ਹੈ।
ਇਸੇ ਦਰਮਿਆਨ 22 ਸਿਤੰਬਰ ਤੋਂ 5 ਅਕਤੂਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 429 ਦਾਖਲਿਆਂ 'ਚ 302 (70.4%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 34 (7.9%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।
ਇਸੇ ਦੌਰਾਨ 93 (21.7%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।




