14.39C Vancouver
ADS

Oct 2, 2021 1:16 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 714 ਮਾਮਲੇ ਤੇ 11 ਮੌਤਾਂ ਹੋਈਆਂ ਰਿਪੋਰਟ

Share On
b-c-reports-714-new-covid-19-cases-and-11-deaths
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 714 ਮਾਮਲੇ ਰਿਪੋਰਟ ਹੋਏ ਹਨ।

11 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 187,694 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,973 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 6,317 ਤਕ ਪਹੁੰਚ ਗਈ ਹੈ।

ਕੁੱਲ 328 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 138 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ ਵੈਕਸੀਨੇਸ਼ਨ ਪ੍ਰੀਕਿਰਿਆ ਜਾਰੀ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 7,852,885 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਸੂਬੇ ਦੇ 12 ਸਾਲ ਤੋਂ ਵਧੇਰੀ ਉਮਰ ਦੇ 88% ਲੋਕਾਂ ਨੂੰ ਵੈਕਸੀਨ ਦੀ ਘਟੋ-ਘੱਟ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਵੈਕਸੀਨ ਦੀਆਂ ਖੁਰਾਕਾਂ 'ਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਦੀਆਂ ਖੁਰਾਕਾਂ ਸ਼ਾਮਿਲ ਹਨ।

ਸੂਬੇ 'ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 81.1% ਤਕ ਪਹੁੰਚ ਗਈ ਹੈ।

ਸੂਬੇ 'ਚ 3,761,048 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।

ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 21 ਸਿਤੰਬਰ ਤੋਂ 27 ਸਿਤੰਬਰ ਵਿਚਾਲੇ ਦੇ 5,152 ਮਾਮਲਿਆਂ 'ਚ 3,311 (64.3%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 359 (7%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,482 (28.8%) ਦੱਸੀ ਗਈ ਹੈ।

ਇਸੇ ਦਰਮਿਆਨ 16 ਸਿਤੰਬਰ ਤੋਂ 29 ਸਿਤੰਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 426 ਦਾਖਲਿਆਂ 'ਚ 302 (70.9%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 42 (9.9%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 82 (19.2%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

Latest news

man-killed-in-daytime-shooting-inside-surrey-business-complex-homicide-team-investigating
Punjabi

ਸਰੀ ਦੇ ਨਿਊਟਨ ਵਿਚ ਦਿਨ-ਦਿਹਾੜੇ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ

ਸਰੀ ਦੇ ਨਿਊਟਨ ਵਿਚ ਇੱਕ ਬਿਜ਼ਨਸ ਕੰਪਲੈਕਸ ਵਿਚ ਬੀਤੇ ਕੱਲ੍ਹ ਦਿਨ-ਦਿਹਾੜੇ ਸ਼ੂਟਿੰਗ ਦੀ ਵਾਰਦਾਤ ਹੋਈ, ਇਸ ਹਮਲੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਰੀ ਪੁਲਿਸ ਮੁਤਾਬਕ, ਔਫੀਸਰ ਨੂੰ ਦੁਪਹਿਰ ਲਗਭਗ ਤਿੰਨ ਵਜੇ 76 ਐਵੇਨਿਊ ਦੇ 13000-ਬਲਾਕ ਵਿਚ ਸਥਿਤ ਔਫਿਸ ਬਿਲਡਿੰਗ ਦੇ foyer ਵਿਚ ਸ਼ੂਟਿੰਗ ਦੀ ਸੂਚਨਾ ਮਿਲੀ। ਜਦੋਂ ਔਫੀਸਰ ਮੌਕੇ 'ਤੇ ਪਹੁੰਚੇ ਤਾਂ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਸੀ।
world-relay-championship-canada-wins-bronze-in-womens-4x400m
Punjabi

ਵਰਲਡ ਐਥਲੈਟਿਕਸ ਰਿਲੇਸ ਵਿੱਚ ਕਨੇਡੀਅਨ ਔਰਤਾਂ ਦਾ ਕਮਾਲ

ਬੌਟਸਵਾਨਾ 'ਚ ਹੋਈ ਅਥਲੈਟਿਕਸ ਦੀ ਵਰਲਡ ਰਿਲੇ ਚੈਂਪੀਅਨਸ਼ਿਪ 'ਚ ਕੈਨੇਡਾ ਦੀ ਵਿਮੈਨ ਟੀਮ ਨੇ 4 ਗੁਣਾ 400 ਮੀਟਰ ਦੌੜ 'ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
b-c-to-test-provincewide-emergency-alert-system-on-may-6
Punjabi

ਬੀ.ਸੀ. ਵਿੱਚ 6 ਮਈ ਨੂੰ ਹੋਵੇਗੀ ਸੂਬਾ-ਪੱਧਰੀ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ

ਬੀ.ਸੀ.ਵਿਚ ਬੁੱਧਵਾਰ (ਯਾਨੀ 6 ਮਈ) ਨੂੰ ਐਮਰਜੈਂਸੀ ਅਲਰਟ ਸਿਸਟਮ ਦੀ ਟੈਸਟਿੰਗ ਹੋਵੇਗੀ, ਜਿਸ ਤਹਿਤ ਦੁਪਹਿਰ 1:55 ਵਜੇ ਸੈਲਫੋਨ, ਟੀ.ਵੀ. ਅਤੇ ਰੇਡੀਓ 'ਤੇ ਟੈਸਟ ਅਲਰਟ ਮਿਲਣਗੇ। ਬ੍ਰਿਟਿਸ਼ ਕੋਲੰਬੀਆ ਵਿਚ ਇਹ ਟੈਸਟ ਸਾਲ ਵਿਚ ਦੋ ਵਾਰ ਕੀਤਾ ਜਾਂਦਾ ਹੈ।
federal-minister-says-national-ai-strategy-coming-soon-cites-ongoing-consultations
Punjabi

ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ: ਈਵਾਨ ਸੋਲੋਮਨ

ਕੈਨੇਡਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਈਵਾਨ ਸੋਲੋਮਨ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦ ਹੀ ਰਾਸ਼ਟਰੀ ਏਆਈ ਰਣਨੀਤੀ ਰਿਲੀਜ਼ ਕਰੇਗੀ, ਉਨ੍ਹਾਂ ਕਿਹਾ ਕਿ ਸਰਕਾਰ ਏ.ਆਈ. ਦਾ ਲੇਬਰ ਮਾਰਕੀਟ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਵਿਸ਼ੇਸ਼ ਤੌਰ ’ਤੇ ਧਿਆਨ ਵਿਚ ਰੱਖ ਰਹੀ ਹੈ। ਹਾਲਾਂਕਿ, ਸੋਲੋਮਨ ਨੇ ਪਹਿਲਾਂ ਇਹ ਰਣਨੀਤੀ ਪਿਛਲੇ ਸਾਲ ਦੇ ਅੰਤ ਤੱਕ ਪੇਸ਼ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਇਹ ਸਾਹਮਣੇ ਨਹੀਂ ਆਈ।
one-dead-five-injured-in-two-vehicle-crash-in-delta
Punjabi

ਡੈਲਟਾ ਵਿੱਚ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ, ਪੰਜ ਜ਼ਖਮੀ

ਡੈਲਟਾ ਵਿਚ ਸ਼ਨੀਵਾਰ ਦੁਪਹਿਰ ਨੂੰ ਦੋ ਗੱਡੀਆਂ ਵਿਚਾਲੇ ਟੱਕਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ, ਦੁਪਹਿਰ ਕਰੀਬ ਤਿੰਨ ਵਜੇ ਉਨ੍ਹਾਂ ਨੂੰ 118th ਸਟ੍ਰੀਟ ਅਤੇ 75A ਐਵੇਨਿਊ ਦੇ ਇੰਟਰਸੈਕਸ਼ਨ 'ਤੇ ਟੱਕਰ ਦੀ ਰਿਪੋਰਟ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link