14.24C Vancouver
ADS

Jun 26, 2021 1:04 AM -

ਵੀਕਐਂਡ 'ਤੇ ਕਿਸੇ ਪੌਪਅਪ ਕਲੀਨਿਕ 'ਤੇ ਪਹੁੰਚਣ ਤੋਂ ਪਹਿਲਾਂ ਸਿਹਤ ਅਧਿਕਾਰੀਆਂ ਨੇ ਕੀਤਾ ਸਾਵਧਾਨ; ਬੀ.ਸੀ. 'ਚ ਲਗਾਤਾਰ ਇੱਕ ਹਫ਼ਤੇ ਤੱਕ 100 ਤੋਂ ਘੱਟ ਕੋਵਿਡ-19 ਮਾਮਲੇ ਹੋਏ ਰਿਪੋਰਟ

Share On
b-c-reports-72-new-covid-19-cases-as-pop-up-clinics-move-indoors-due-to-heat
Provincial Health Officer, Dr. Bonnie Henry during a news conference in Victoria. (Photo - B.C. Govt.)

ਬੀ.ਸੀ. 'ਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਧਦੇ ਤਾਪਮਾਨ ਕਾਰਨ ਵੈਕਸੀਨੇਸ਼ਨ ਕਲੀਨਿਕਸ ਦੀ ਤਬਦੀਲੀ ਲਈ ਤਿਆਰ ਰਹਿਣ।

ਅਜਿਹਾ ਉਨ੍ਹਾਂ ਲੋਕਾਂ ਲਈ ਕਿਹਾ ਗਿਆ ਹੈ ਜਿੰਨਾ ਨੇ ਇਸ ਵੀਕਐਂਡ ਦੌਰਾਨ ਕਿਸੇ ਪੌਪਅਪ ਕਲੀਨਿਕ ਤਕ ਪਹੁੰਚ ਕਰਨ ਬਾਰੇ ਸੋਚਿਆ ਹੈ।

ਗਰਮੀ ਵਧਣ ਨਾਲ ਕੁਝ ਪੌਪਅਪ ਕਲੀਨਿਕਸ ਨੂੰ ਕਿਸੇ ਠੰਡੀ ਜਾਂ ਇੰਡੋਰ ਜਗ੍ਹਾ 'ਤੇ ਸ਼ਿਫਟ ਕੀਤਾ ਜਾ ਸਕਦਾ ਹੈ।

ਅਜਿਹੇ 'ਚ ਕਿਸੇ ਵੀ ਪੌਪਅਪ ਕਲੀਨਿਕ ਤਕ ਪਹੁੰਚ ਤੋਂ ਪਹਿਲਾਂ ਉਸ ਦੀ ਲੋਕੇਸ਼ਨ ਬਾਰੇ ਪਤਾ ਰੱਖਣ ਨੂੰ ਕਿਹਾ ਗਿਆ ਹੈ।

ਲਗਾਤਾਰ ਇੱਕ ਹਫ਼ਤੇ ਤਕ ਸੂਬੇ 'ਚ 100 ਤੋਂ ਘੱਟ ਮਾਮਲੇ ਹੋਏ ਰਿਪੋਰਟ

ਅੱਜ ਬੀ.ਸੀ. 'ਚ ਕੋਵਿਡ-19 ਦੇ 72 ਮਾਮਲੇ ਰਿਪੋਰਟ ਹੋਏ ਹਨ।

2 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,47,418 ਤਕ ਪਹੁੰਚ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,749 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 1,096 ਤਕ ਪਹੁੰਚ ਗਈ ਹੈ।

ਕੁੱਲ 108 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 37 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਅੱਜ ਲਗਾਤਾਰ 7ਵਾਂ ਮੌਕਾ ਹੈ ਜਦ ਬੀ.ਸੀ. 'ਚ 100 ਤੋਂ ਘਟ ਮਾਮਲੇ ਰਿਪੋਰਟ ਹੋਏ ਹਨ।

ਯਾਨੀ ਕਿ ਬੀ.ਸੀ. 'ਚ ਪੂਰੇ ਇੱਕ ਹਫ਼ਤੇ ਤੋਂ 100 ਤੋਂ ਘੱਟ ਕੋਵਿਡ-19 ਮਾਮਲੇ ਰਿਪੋਰਟ ਹੋਏ ਹਨ।

ਬੀ.ਸੀ. 'ਚ ਵੈਕਸੀਨੇਸ਼ਨ ਪ੍ਰੀਕਿਰਿਆ ਜਾਰੀ

ਬੀ.ਸੀ. 'ਚ ਵੈਕਸੀਨ ਦੀਆਂ ਕੁੱਲ 4,703,549 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

ਸੂਬੇ ਦੇ 77.6% ਐਡਲਟ ਲੋਕਾਂ ਨੂੰ ਵੈਕਸੀਨ ਦੀ ਇੱਕ ਖੁਰਾਕ ਹਾਸਿਲ ਹੋ ਚੁੱਕੀ ਹੈ।

ਬੀ.ਸੀ. 'ਚ ਵੈਕਸੀਨ ਦੀਆਂ ਦੂਜੀਆਂ ਖੁਰਾਕਾਂ ਹਾਸਿਲ ਕਰਨ ਦਾ ਅੰਕੜਾ ਵੀ ਇੱਕ ਮਿਲੀਅਨ ਦੇ ਪਾਰ ਪਹੁੰਚ ਗਿਆ ਹੈ।

ਸੂਬੇ 'ਚ ਹੁਣ ਵੈਕਸੀਨ ਦੀ ਦੂਜੀ ਖੁਰਾਕ ਦੀਆਂ 1,167,117 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ।

Latest news

nijjar-murder-case-fbi-announces-reward-for-goldy-brars-arrest
Punjabi

ਨਿੱਝਰ ਕਤਲ ਮਾਮਲਾ: ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ FBI ਵੱਲੋਂ ਇਨਾਮ ਦਾ ਐਲਾਨ

ਕੈਨੇਡਾ ਦੀ ਆਰ.ਸੀ.ਐਮ.ਪੀ. ਅਤੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਨੇ ਸਾਂਝੇ ਤੌਰ 'ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਲੋੜੀਂਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 1 ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
eby-targets-trumps-trade-war-pledges-to-double-b-c-critical-mineral-exports
Punjabi

ਈਬੀ ਵੱਲੋਂ ਟਰੰਪ ਦੀ ਟਰੇਡ ਵਾਰ 'ਤੇ ਨਿਸ਼ਾਨਾ, ਕ੍ਰਿਟੀਕਲ ਮਿਨਰਲ ਐਕਸਪੋਰਟ ਦੁੱਗਣੇ ਕਰਨ ਦਾ ਵਾਅਦਾ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਸੋਮਵਾਰ ਨੂੰ ਪ੍ਰਿੰਸ ਰੂਪਰਟ ਵਿਖੇ ਚੋਣ ਪ੍ਰਚਾਰ ਦੌਰਾਨ ਟਰੰਪ ਦੀ ਟਰੇਡ ਵਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਬੀ. ਸੀ. ਦੇ critical mineral exports ਨੂੰ ਅਗਲੇ ਪੰਜ ਸਾਲਾਂ ਵਿਚ ਦੁੱਗਣਾ ਕਰਨ ਲਈ ਕੰਮ ਕੀਤਾ ਜਾਵੇਗਾ।
one-killed-19-injured-in-russian-drone-attack-on-kyiv
Punjabi

ਕੀਵ ਵਿੱਚ ਰੂਸੀ ਡਰੋਨ ਹਮਲਾ, 1 ਦੀ ਮੌਤ ਤੇ 19 ਜ਼ਖਮੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੋਮਵਾਰ ਨੂੰ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਨੇ ਦੱਸਿਆ ਕਿ ਡਰੋਨ ਹਮਲਾ ਕੇਂਦਰੀ ਕੀਵ ਸਥਿਤ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ’ਤੇ ਹੋਇਆ। ਜ਼ਖਮੀਆਂ ਵਿੱਚੋਂ 6 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
b-c-conservatives-say-lorne-doerkson-could-remain-leader-for-years-without-leadership-vote
Punjabi

ਬੀ.ਸੀ. ਕੰਜ਼ਰਵੇਟਿਵ ਸਰਕਾਰ ਬਣੀ ਤਾਂ ਲੋਰਨ ਡੋਰਕਸਨ ਹੀ ਹੋ ਸਕਦੇ ਹਨ ਪ੍ਰੀਮੀਅਰ

ਬੀ.ਸੀ. ਕੰਜ਼ਰਵੇਟਿਵ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਬਿਨਾਂ ਕਿਸੇ ਲੀਡਰਸ਼ਿਪ ਵੋਟ ਦੇ ਕਈ ਸਾਲਾਂ ਤੱਕ ਪਾਰਟੀ ਦੀ ਕਮਾਨ ਸੰਭਾਲ ਸਕਦੇ ਹਨ।
bc-conservatives-centre-bc-announce-candidates-for-upcoming-election
Punjabi

ਬੀ.ਸੀ.ਚੋਣਾਂ: ਕੰਜ਼ਰਵੇਟਿਵ ਤੇ ਸੈਂਟਰ ਬੀ.ਸੀ. ਵੱਲੋਂ ਕਈ ਉਮੀਦਵਾਰਾਂ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਲੈਂਗਲੀ-ਐਬਟਸਫੋਰਡ ਹਲਕੇ ਤੋਂ ਹਰਮਨ ਭੰਗੂ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਭੰਗੂ ਪਹਿਲੀ ਵਾਰ 2024 ਵਿਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link