10.71C Vancouver
ADS

Oct 7, 2021 1:17 AM -

ਬੀ.ਸੀ. 'ਚ ਕੋਵਿਡ-19 ਦੇ 752 ਮਾਮਲੇ ਤੇ 9 ਮੌਤਾਂ ਹੋਈਆਂ ਰਿਪੋਰਟ

Share On
b-c-reports-752-new-covid-19-cases-and-9-deaths
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 752 ਮਾਮਲੇ ਰਿਪੋਰਟ ਹੋਏ ਹਨ।

9 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 191,124 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,992 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 5,945 ਤਕ ਪਹੁੰਚ ਗਈ ਹੈ।

ਕੁੱਲ 350 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 136 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਮਿਸ਼ਨ ਦੇ ਹਸਪਤਾਲ 'ਚ ਕੋਵਿਡ-19 ਆਊਟਬ੍ਰੇਕ ਐਲਾਨੀ

ਫਰੇਜ਼ਰ ਹੈਲਥ ਵੱਲੋਂ ਮਿਸ਼ਨ ਮੈਮੋਰੀਅਲ ਹਸਪਤਾਲ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

6 ਮਰੀਜਾਂ ਦੇ ਵਾਇਰਸ ਤੋਂ ਪੀੜਤ ਪਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਹਾਲਾਂਕਿ ਹੈਲਥ ਅਥਾਰਿਟੀ ਦਾ ਕਹਿਣਾ ਹੈ ਕਿ ਆਊਟਬ੍ਰੇਕ ਇੱਕ ਯੂਨਿਟ ਤਕ ਸੀਮਤ ਹੈ।

ਇਸ ਯੂਨਿਟ ਨੂੰ ਨਵੇਂ ਦਾਖਲਿਆਂ ਲਈ ਬੰਦ ਕਰ ਦਿੱਤਾ ਗਿਆ ਹੈ।

ਕੰਟੈਕਟ ਟਰੇਸਿੰਗ ਅਤੇ ਵਧੇਰੇ ਸਾਫ ਸਫਾਈ ਦੀ ਪ੍ਰੀਕਿਰਿਆ ਲਾਗੂ ਕਰ ਦਿੱਤੀ ਗਈ ਹੈ।

ਹਸਪਤਾਲ ਦਾ ਐਮਰਜੈਂਸੀ ਡਿਪਾਰਟਮੈਂਟ ਖੁੱਲ੍ਹਾ ਰੱਖਿਆ ਗਿਆ ਹੈ।

ਇਸ ਹਸਪਤਾਲ 'ਚ ਇਸ ਤੋਂ ਪਹਿਲਾਂ ਵੀ 2 ਵਾਰ ਆਊਟਬ੍ਰੇਕ ਐਲਾਨੀ ਗਈ ਹੈ।

ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਕੋਵਿਡ-19 ਮਾਮਲਿਆਂ ਦਾ ਫੈਲਾਅ

ਅੱਜ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 28 ਸਿਤੰਬਰ ਤੋਂ 4 ਅਕਤੂਬਰ ਵਿਚਾਲੇ ਦੇ 4,894 ਮਾਮਲਿਆਂ 'ਚ 3,117 (63.7%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 316 (6.5%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,461 (29.9%) ਦੱਸੀ ਗਈ ਹੈ।

ਇਸੇ ਦਰਮਿਆਨ 21 ਸਿਤੰਬਰ ਤੋਂ 4 ਅਕਤੂਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 420 ਦਾਖਲਿਆਂ 'ਚ 291 (69.3%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 35 (8.3%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 94 (22.4%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

Latest news

canada-expands-online-passport-renewal-service-to-all-eligible-adults
Punjabi

ਕੈਨੇਡਾ ਵਿੱਚ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਲਈ ਆਨਲਾਈਨ ਪਾਸਪੋਰਟ ਰੀਨਿਊ ਸੇਵਾ ਸ਼ੁਰੂ

ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਨੇ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਲਿਮਟ ਹਟਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਡਾਇਬ ਨੇ ਕਿਹਾ ਹੁਣ ਦੇਸ਼ ਵਿਚ ਔਨਲਾਈਨ ਪਾਸਪੋਰਟ ਨਵੀਨੀਕਰਨ ਸਰਵਿਸ 16 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਬਾਲਗ ਕੈਨੇਡੀਅਨਜ਼ ਲਈ ਉਪਲਬਧ ਹੋਵੇਗੀ।
97-year-old-kelowna-man-dies-after-mobility-scooter-collision-with-charter-bus
Punjabi

ਕੈਲੋਨਾ ਵਿੱਚ ਚਾਰਟਰ ਬੱਸ ਨਾਲ ਟੱਕਰ ਤੋਂ ਬਾਅਦ 97 ਸਾਲਾ ਵਿਅਕਤੀ ਦੀ ਮੌਤ

ਕੈਲੋਨਾ ਵਿਚ ਐਤਵਾਰ ਨੂੰ ਇੱਕ ਚਾਰਟਰ ਬੱਸ ਅਤੇ ਮੋਬਿਲਿਟੀ ਸਕੂਟਰ ਵਿਚਕਾਰ ਟੱਕਰ ਵਿਚ ਇੱਕ 97 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਲਗਭਗ 1:30 ਵਜੇ ਕੈਲੋਨਾ ਦੇ Benvoulin Road area ਵਿਚ ਵਾਪਰਿਆ। ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਦਮ ਤੋੜ ਦਿੱਤਾ, ਜਦੋਂ ਕਿ ਬੱਸ ਵਿਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ।
halton-police-charge-nine-people-in-largest-human-trafficking-investigation-in-force-history
Punjabi

ਹਾਲਟਨ ਪੁਲਿਸ ਨੇ ਮਨੁੱਖੀ ਤਸਕਰੀ ਜਾਂਚ ਵਿੱਚ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, 85 ਅਪਰਾਧਿਕ ਦੋਸ਼ ਲਗਾਏ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਨੇ ਪ੍ਰੋਜੈਕਟ ਟ੍ਰੌਬਾਡੌਰ ਤਹਿਤ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ Sexual Exploitation ਮਾਨਵ ਤਸਕਰੀ ਜਾਂਚ ਵਿਚ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਵਿਚ 4 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿਚ ਪੁਲਿਸ ਨੇ ਦੱਸਿਆ ਕਿ ਗ੍ਰੇਟਰ ਟੋਰੌਂਟੋ ਏਰੀਆ ਵਿਚ ਇਸ ਨੈੱਟਵਰਕ ਦਾ ਸ਼ਿਕਾਰ ਰਹੀ ਇੱਕ ਔਰਤ ਦੀ ਹਿੰਮਤ ਨੇ ਹਾਲਟਨ ਪੁਲਿਸ ਨੂੰ ਮਨੁੱਖੀ ਤਸਕਰੀ ਵਿਰੋਧੀ ਇਸ ਕਾਰਵਾਈ ਤੱਕ ਪਹੁੰਚਾਇਆ। ਪੀੜਤਾ ਕਰੀਬ 15 ਸਾਲਾਂ ਤੋਂ ਇਸ ਗਰੋਹ ਦੇ ਚੁੰਗਲ ਵਿਚ ਫਸੀ ਹੋਈ ਸੀ।
prince-george-police-seize-suspected-cocaine-weapons-and-cash-during-business-search
Punjabi

ਪ੍ਰਿੰਸ ਜਾਰਜ 'ਚ ਕਾਰੋਬਾਰੀ ਥਾਂ 'ਤੇ ਪੁਲਿਸ ਕਾਰਵਾਈ ਦੌਰਾਨ ਸ਼ੱਕੀ ਕੋਕੀਨ, ਹਥਿਆਰ ਅਤੇ ਨਕਦੀ ਬਰਾਮਦ

ਪ੍ਰਿੰਸ ਜਾਰਜ ਵੱਲੋਂ ਇੱਕ ਲੋਕਲ ਕਾਰੋਬਾਰੀ ਟਿਕਾਣੇ 'ਤੇ ਰੇਡ ਦੌਰਾਨ ਨਸ਼ੀਲੇ ਪਦਾਰਥ, ਨਾਜਾਇਜ਼ ਹਥਿਆਰ ਅਤੇ ਵੱਡੀ ਗਿਣਤੀ ਵਿਚ ਕੈਸ਼ ਦੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੁਸਾਰ, 24 ਜੁਲਾਈ ਦੀ ਤੜਕਸਾਰ ਔਫੀਸਰ ਨੇ Controlled Drugs and Substances Act ਤਹਿਤ ਸਰਚ ਵਾਰੰਟ ਲਾਗੂ ਕਰਦੇ ਹੋਏ Quinn Street ਦੇ 1800-ਬਲੌਕ ਵਿਚ ਸਥਿਤ ਇੱਕ ਕਾਰੋਬਾਰ 'ਤੇ ਅਚਨਚੇਤ ਛਾਪੇਮਾਰੀ ਕੀਤੀ।
punjab-cm-bhagwant-mann-says-no-exam-papers-leaked-during-aap-governments-tenure
Punjabi

ਪੰਜਾਬ ਵਿੱਚ ਸਾਢੇ ਚਾਰ ਸਾਲਾਂ ਦੌਰਾਨ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਮਾਨ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਅੱਜ ਭਾਜਪਾ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਤੋਂ ਕੁਝ ਘੰਟੇ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link