14.42C Vancouver
ADS

Sep 30, 2021 1:01 AM -

ਬੀ.ਸੀ. 'ਚ ਕੋਵਿਡ-19 ਦੇ 813 ਮਾਮਲੇ ਤੇ 11 ਮੌਤਾਂ ਹੋਈਆਂ ਰਿਪੋਰਟ

Share On
b-c-reports-813-new-covid-19-cases-and-11-deaths
B.C.'s provincial health officer, Dr. Bonnie Henry during a press conference in Victoria. (Photo - B.C. Govt.)

ਅੱਜ ਬੀ.ਸੀ. 'ਚ ਕੋਵਿਡ-19 ਦੇ 813 ਮਾਮਲੇ ਰਿਪੋਰਟ ਹੋਏ ਹਨ।

11 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 186,245 ਤਕ ਪਹੁੰਚ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,953 ਹੋ ਚੁੱਕੀ ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 6,185 ਤਕ ਪਹੁੰਚ ਗਈ ਹੈ।

ਕੁੱਲ 340 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 146 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਬੀ.ਸੀ. 'ਚ 2 ਹੋਰ ਆਊਟਬ੍ਰੇਕ ਐਲਾਨੇ

ਬੀ.ਸੀ. 'ਚ 2 ਹੋਰ ਹੈਲਥ ਕੇਅਰ ਫੈਸਿਲਟੀਸ 'ਚ ਆਊਟਬ੍ਰੇਕ ਐਲਾਨੀ ਗਈ ਹੈ।

ਨੌਰਦਰਨ ਹੈਲਥ 'ਚ ਯੂਨੀਵਰਸਿਟੀ ਹਸਪਤਾਲ ਆਫ ਨੌਰਦਰਨ ਹੈਲਥ 'ਚ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇੰਟੀਰੀਅਰ ਹੈਲਥ 'ਚ ਸਥਿਤ ਰਾਇਲ ਇਨਲੈਂਡ ਹਸਪਤਾਲ 'ਚ ਵੀ ਕੋਵਿਡ-19 ਆਊਟਬ੍ਰੇਕ ਐਲਾਨੀ ਗਈ ਹੈ।

ਇੰਟੀਰੀਅਰ ਹੈਲਥ ਵਿੱਚ ਸਥਿਤ ਹਿਲਸਾਈਡ ਵਿਲੇਜ ਅਤੇ ਵਿਲੇਜ ਐਟ ਮਿਲ ਕਰੀਕ 'ਚ ਜਾਰੀ ਕੋਵਿਡ-19 ਆਊਟਬ੍ਰੇਕ ਦੇ ਖਤਮ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੁਣ ਸੂਬੇ 'ਚ ਕੁੱਲ 22 ਲੌਂਗ ਟਰਮ ਅਤੇ ਐਕਿਊਟ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।

ਬੀ.ਸੀ. 'ਚ ਵੈਕਸੀਨੇਟਿਡ ਤੇ ਅਨਵੈਕਸੀਨੇਟਿਡ ਲੋਕਾਂ 'ਚ ਵਾਇਰਸ ਦਾ ਫੈਲਾਅ

ਮੰਗਲਵਾਰ ਨੂੰ ਬੀ.ਸੀ. 'ਚ ਰਿਪੋਰਟ ਹੋਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ 21 ਸਿਤੰਬਰ ਤੋਂ 27 ਸਿਤੰਬਰ ਵਿਚਾਲੇ ਦੇ 5,121 ਮਾਮਲਿਆਂ 'ਚ 3,324 (64.9%) ਮਾਮਲੇ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕਾਂ ਨਾਲ ਸੰਬੰਧਤ ਦੱਸੇ ਗਏ।

ਇਸੇ ਦਰਮਿਆਨ ਇੱਕ ਵੈਕਸੀਨ ਹਾਸਿਲ ਕਰਨ ਵਾਲੇ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 361 (7%) ਅਤੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,436 (28%) ਦੱਸੀ ਗਈ ਹੈ।

ਇਸੇ ਦਰਮਿਆਨ 14 ਸਿਤੰਬਰ ਤੋਂ 27 ਸਿਤੰਬਰ ਵਿਚਾਲੇ ਹਸਪਤਾਲ 'ਚ ਦਾਖਿਲ ਹੋਣ ਵਾਲੇ ਕੋਵਿਡ-19 ਪੀੜਤਾਂ ਬਾਰੇ ਦੱਸਿਆ ਗਿਆ ਕਿ ਕੁੱਲ 438 ਦਾਖਲਿਆਂ 'ਚ 318 (72.6%) ਮਾਮਲੇ ਅਨਵੈਕਸੀਨੇਟਿਡ ਲੋਕਾਂ ਦੇ ਸਨ ਜਦਕਿ 36 (8.2%) ਮਾਮਲੇ ਇੱਕ ਵੈਕਸੀਨ ਹਾਸਿਲ ਕਰਨ ਵਾਲਿਆਂ ਦੇ ਸਨ।

ਇਸੇ ਦੌਰਾਨ 84 (19.2%) ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਕੋਵਿਡ-19 ਕਾਰਨ ਹਸਪਤਾਲ 'ਚ ਦਾਖਿਲ ਕੀਤਾ ਗਿਆ।

Latest news

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link