7.91C Vancouver
ADS

Nov 10, 2020 2:25 AM -

ਬੀ.ਸੀ. 'ਚ ਨਹੀਂ ਰੁਕ ਰਿਹਾ ਕੋਵਿਡ-19 ਮਾਮਲਿਆਂ ਦਾ ਵਾਧਾ, ਰਿਪੋਰਟ ਹੋਏ 998 ਮਾਮਲਿਆਂ 'ਚ 737 ਸਿਰਫ਼ ਫਰੇਜ਼ਰ ਹੈਲਥ ਰਿਜਨ ਤੋਂ

Share On
b-c-reports-998-new-covid-19-cases-737-cases-in-fraser-health-region
(File) -British Columbia's provincial health officer, Dr. Bonnie Henry giving her views during a press conference. - B.C. government

ਅੱਜ ਬੀ.ਸੀ. 'ਚ 998 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

5 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 18,714 ਹੋ ਗਈ ਹੈ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 281 ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,891 ਤੱਕ ਪਹੁੰਚ ਗਏ ਹਨ।

ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਕੁੱਲ 133 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 43 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

ਯਾਦ ਰਹੇ ਅੱਜ ਇਕੱਲੇ ਫਰੇਜ਼ਰ ਹੈਲਥ ਇਲਾਕੇ 'ਚ 737 ਮਾਮਲੇ ਰਿਪੋਰਟ ਹੋਏ ਹਨ।

ਡਾ. ਹੈਨਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਇਕੱਠਾਂ ਜਾਂ ਵਿਆਹਾਂ/ਸ਼ਾਦੀਆਂ ਦੇ ਇਕੱਠਾਂ ਨੂੰ ਰੋਕ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਸ਼ੋਸ਼ਲ ਇੰਟਰੈਕਸ਼ਨਸ ਨੂੰ ਘਟਾਉਣ ਦੀ ਲੋੜ ਹੈ ਤੇ ਪਾਰਟੀਆਂ ਨੂੰ ਅਗਲੇ ਸਾਲ ਲਈ ਪਲੈਨ ਕਰ ਲਿਆ ਜਾਵੇ, ਜਦ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ।

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦੇ ਨਾਲ ਕੰਮ ਦੀਆਂ ਥਾਵਾਂ ਅਤੇ ਸਕੂਲਾਂ ਨੂੰ ਖੁੱਲ੍ਹਾ ਰੱਖਣ 'ਚ ਮਦਦ ਮਿਲੇਗੀ।

Latest news

city-of-delta-celebrates-opening-of-new-delta-secondary-school-track
Punjabi

ਡੈਲਟਾ ਨੂੰ ਮਿਲਿਆ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ

ਡੈਲਟਾ ਨਿਵਾਸੀਆਂ ਨੂੰ ਇੱਕ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ ਮਿਲ ਗਿਆ ਹੈ।
b-c-provides-peek-into-2-95b-skytrain-tunnel-set-to-open-in-2027
Punjabi

ਬੀ.ਸੀ. ਸਰਕਾਰ ਨੇ ਵਿਖਾਈ 2027 'ਚ ਖੁੱਲ੍ਹ ਰਹੇ ਕਰੀਬ 3ਬਿਲੀਅਨ ਡਾਲਰ ਦੇ ਸਕਾਈਟਰੇਨ ਟਨਲ ਦੀ ਝਲਕ

ਬੀ.ਸੀ. ਸਰਕਾਰ ਨੇ ਬਰੌਡਵੇ ਸਬਵੇ ਟਨਲ ਸੰਬੰਧੀ ਅਪਡੇਟ 'ਚ ਆਖਿਆ ਹੈ ਕਿ ਇਸ ਨਾਲ ਮੈਟਰੋ ਵੈਨਕੂਵਰ ਦੀ ਸਕਾਈਟਰੇਨ ਸਮਰੱਥਾ ਵਿੱਚ ਵਾਧਾ ਹੋਵੇਗਾ।
wso-says-stephen-harpers-comments-echo-indian-propaganda-fuel-anti-sikh-hate
Punjabi

ਡਬਲਿਊ.ਐਸ.ਓ. ਨੇ ਹਾਰਪਰ ਦੀ ਭਾਰਤ ਸੰਬੰਧੀ ਟਿੱਪਣੀ ਦੀ ਕੀਤੀ ਆਲੋਚਨਾ

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੈਨੇਡਾ-ਭਾਰਤ ਰਿਸ਼ਤਿਆਂ ਸੰਬੰਧੀ ਕੀਤੀ ਟਿੱਪਣੀ ਦੀ ਆਲੋਚਨਾ ਕੀਤੀ ਹੈ।
sombre-start-to-filipino-heritage-month-in-b-c-as-festival-attacks-shadow-lingers
Punjabi

ਲਾਪੂ-ਲਾਪੂ ਡੇਅ ਦੀ ਘਟਨਾ ਦੇ ਦੁੱਖ ਦੇ ਪਰਛਾਂਵੇ 'ਚ ਬੀ.ਸੀ. 'ਚ ਫਿਲੀਪੀਨੋ ਹੈਰੀਟੇਜ ਮਹੀਨੇ ਦੀ ਸ਼ੁਰੂਆਤ

ਬੀ.ਸੀ. ਵਿੱਚ ਜੂਨ ਮਹੀਨਾ ਫਿਲੀਪੀਨੋ ਹੈਰੀਟੇਜ ਮੰਥ (ਮਹੀਨੇ) ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਜੂਨ ਮਹੀਨੇ ਅਜਿਹੇ ਕਈ ਪ੍ਰੋਗਰਾਮ ਹੁੰਦੇ ਹਨ ਜਿਸ ਆਸਰੇ ਫਿਲੀਪੀਨੋ ਭਾਈਚਾਰੇ ਦੇ ਬੀ.ਸੀ. ਪ੍ਰਤੀ ਕੰਟ੍ਰੀਬਿਊਸ਼ਨ, ਫਿਲੀਪੀਨੋ ਸਭਿਆਚਾਰ ਅਤੇ ਫਿਲੀਪੀਨੋ ਇਤਿਹਾਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ।
joly-commits-to-prioritizing-canadian-steel-aluminum-for-defence-infrastructure
Punjabi

ਜੋਲੀ ਨੇ ਕੈਨੇਡਾ ਦੇ ਡਿਫੈਂਸ ਤੇ ਇਨਫਰਾਸਟਕਚਰ ਦੇਸ਼ ਦੇ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਦਾ ਕੀਤਾ ਐਲਾਨ

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਟਰੰਪ ਵਲੋਂ ਹੋਰ ਟੈਰਿਫ ਲਗਾਉਣ ਦੀ ਧਮਕੀ ਵਿਚਕਾਰ ਦੇਸ਼ ਦੇ ਨੈਸ਼ਨਲ ਇਨਫਰਾਸਟਕਚਰ ਅਤੇ ਰੱਖਿਆ ਪ੍ਰੋਜੈਕਟ ਵਿਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦਾ ਪ੍ਰਮੁੱਖਤਾ ਨਾਲ ਇਸਤੇਮਾਲ ਕੀਤੇ ਜਾਣ ਦਾ ਐਲਾਨ ਕੀਤਾ ਹੈ। ਜੋਲੀ ਨੇ ਬੀਤੇ ਕੱਲ੍ਹ ਮਾਂਟਰੀਅਲ ਵਿਚ ਇੱਕ ਸੰਮੇਲਨ ਵਿਚ ਐਲੂਮੀਨੀਅਮ ਉਦਯੋਗ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਇਹ ਭਰੋਸਾ ਦਿਵਾਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link