21.09C Vancouver
ADS

Oct 28, 2020 12:14 AM -

ਬੀ.ਸੀ. 'ਚ ਲਗਾਤਾਰ ਸੱਤਵੇਂ ਦਿਨ ਕੋਵਿਡ-19 ਦੇ 200 ਤੋਂ ਵੱਧ ਮਾਮਲੇ ਹੋਏ ਰਿਪੋਰਟ

Share On
b-c-reports-more-than-200-covid-19-cases-for-seventh-day-in-a-row
(File) -  British Columbia's provincial health officer, Dr. Bonnie Henry giving her views during a press conference. - B.C. government

ਬੀ.ਸੀ. 'ਚ ਕੋਰੋਨਾ ਵਾਇਰਸ ਲਗਾਤਾਰ 7ਵੇਂ ਦਿਨ 200 ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ।

ਬੀ.ਸੀ. 'ਚ 217 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।

ਕਿਸੇ ਵਾਇਰਸ ਪੀੜਤ ਦੇ ਦਮ ਤੋੜਨ ਤੋਂ ਬਚਾਅ ਰਿਹਾ ਹੈ।

ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 13,588 ਹੋ ਗਈ ਹੈ।

ਯਾਦ ਰਹੇ ਸੋਮਵਾਰ ਨੂੰ ਬੀ.ਸੀ. 'ਚ 817 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ, ਜੋ ਕਿ ਬੀਤੇ 3 ਦਿਨਾਂ ਦਾ ਅੰਕੜਾ ਸੀ ਅਤੇ ਇਸ 'ਚ ਸ਼ੁੱਕਰਵਾਰ ਦੇ 317 ਮਾਮਲੇ ਸ਼ਾਮਿਲ ਸਨ।

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 259 ਹੈ।

ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 2,322 ਤੱਕ ਪਹੁੰਚ ਗਏ ਹਨ।

ਦੂਜੇ ਪਾਸੇ ਫਰੇਜ਼ਰ ਹੈਲਥ ਰਿਜਨ ਤੋਂ ਅਧਿਕਾਰੀ ਮੰਗ ਕਰ ਰਹੇ ਹਨ ਕਿ ਲੋਕ ਹੈਲੋਈਨ ਮੌਕੇ ਨਿਜੀ ਇਕੱਠਾਂ ਤੋਂ ਬਚਾਅ ਕਰਨ।

ਚੀਫ ਮੈਡਿਕਲ ਅਫ਼ਸਰ, ਡਾ. ਐਲਿਜ਼ਾਬੈਥ ਬ੍ਰੌਡਕਿਨ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਟ੍ਰਿਕ-ਔਰ-ਟ੍ਰੀਟਿੰਗ ਲਈ ਲਿਜਾਇਆ ਜਾ ਸਕਦਾ ਹੈ, ਪਰ ਇਸ ਦੇ ਲਈ ਸੁਰੱਖਿਅਤ ਪ੍ਰੀਕਿਰਿਆ ਦਾ ਪਾਲਣ ਕੀਤਾ ਜਾਵੇ।

ਯਾਦ ਰਹੇ ਫਰੇਜ਼ਰ ਹੈਲਥ ਰਿਜਨ 'ਚ ਪੈਂਡੇਮਿਕ ਦੀ ਸ਼ੁਰੂਆਤ ਤੋਂ 7,674 ਮਾਮਲੇ ਰਿਪੋਰਟ ਹੋਏ ਹਨ, ਜਿਸ 'ਚ ਵਧੇਰੇ ਮਾਮਲੇ 20 ਤੋਂ 29 ਸਾਲ ਦੀ ਉਮਰ ਦੇ ਦਰਮਿਆਨ ਦੇ ਹਨ।

Latest news

7-vancouver-island-mayors-elected-unopposed-ahead-of-b-c-municipal-elections
Punjabi

ਬੀ.ਸੀ. ਦੇ ਵੈਨਕੂਵਰ ਆਈਲੈਂਡ ਦੇ 7 ਸ਼ਹਿਰਾਂ ’ਚ ਮੇਅਰ ਬਿਨਾਂ ਮੁਕਾਬਲੇ ਚੁਣੇ ਗਏ

ਬੀ.ਸੀ. ਵਿਚ ਹੋਣ ਜਾ ਰਹੀਆਂ ਨਗਰ-ਪਾਲਿਕਾ ਚੋਣਾਂ ਦੀ ਜਨਰਲ ਵੋਟਿੰਗ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਵੈਨਕੂਵਰ ਆਈਲੈਂਡ ਦੇ ਸੱਤ ਸ਼ਹਿਰਾਂ ਵਿਚ ਬਿਨਾਂ ਮੁਕਾਬਲੇ ਦੇ ਮੇਅਰ ਚੁਣੇ ਗਏ ਹਨ। ਇਨ੍ਹਾਂ ਸੱਤ ਨਗਰ ਪਾਲਿਕਾਵਾਂ ਵਿਚ ਸਿਡਨੀ, ਡੰਕਨ, ਲੈਂਟਜ਼ਵਿਲ, ਕੰਬਰਲੈਂਡ, ਕੋਮੋਕਸ, ਪੋਰਟ ਮੈਕਨੀਲ ਅਤੇ ਪੋਰਟ ਹਾਰਡੀ ਸ਼ਾਮਲ ਹਨ, ਜਿੱਥੇ ਮੇਅਰ ਦੀ ਦੌੜ ਵਿਚ ਸਿਰਫ਼ ਇੱਕ-ਇੱਕ ਉਮੀਦਵਾਰ ਨੇ ਹੀ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਗਿਆ ਹੈ।
shiromani-akali-dal-expels-former-mla-ravinder-singh-brahmpura
Punjabi

ਅਕਾਲੀ ਦਲ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ’ਚੋਂ ਕੱਢਿਆ

ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਖਾਰਜ ਕੀਤਾ ਗਿਆ ਹੈ।
carney-calls-u-s-a-friend-amid-canada-u-s-trade-war-tensions
Punjabi

ਟਰੇਡ ਵਾਰ ਦੇ ਤਣਾਅ ਦਰਮਿਆਨ ਕਾਰਨੀ ਨੇ ਅਮਰੀਕਾ ਨੂੰ ਦੱਸਿਆ ‘ਦੋਸਤ’

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
calgary-landfill-fire-court-orders-company-to-stop-illegal-waste-storage
Punjabi

ਕੈਲਗਰੀ ਲੈਂਡਫਿਲ ਅੱਗ ਮਾਮਲੇ ’ਚ ਅਦਾਲਤ ਸਖ਼ਤ, ਕੰਪਨੀ ਨੂੰ ਲਾਈ ਫਟਕਾਰ

ਕੈਲਗਰੀ ਦੀ ਇੱਕ ਕੰਪਨੀ ਨਾਲ ਜੁੜੇ ਲੈਂਡਫਿਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਲ ਰਹੀ ਅੱਗ ਅਤੇ ਧੂੰਏਂ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕ ਪਰੇਸ਼ਾਨ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਪਣਾਇਆ ਹੈ। ਕੋਰਟ ਔਫ ਕਿੰਗਜ਼ ਬੈਂਚ ਦੇ ਜੱਜ ਜਸਟਿਸ ਜੇਮਜ਼ Eamon ਨੇ ਕਿਹਾ ਹੈ ਕਿ ਜਿਸ ਸਥਾਨਕ ਕੰਪਨੀ ਦੇ ਲੈਂਡਫਿਲ ਵਿੱਚ ਅੱਗ ਲੱਗੀ ਹੋਈ ਹੈ, ਉਸਨੇ ਜਾਣਬੁੱਝ ਕੇ ਨਗਰ ਨਿਗਮ ਦੇ ਉਪ-ਨਿਯਮਾਂ ਅਤੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਹੈ।
alberta-ndps-kyle-campbell-wins-calgary-shaw-byelection
Punjabi

ਐਲਬਰਟਾ NDP ਦੇ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਉਪ-ਚੋਣ ਜਿੱਤੀ

ਐਲਬਰਟਾ ਐਨ.ਡੀ.ਪੀ. ਦੇ ਉਮੀਦਵਾਰ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਹਲਕੇ ਵਿੱਚ ਹੋਈਆਂ ਉਪ-ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਇੱਥੇ ਵਿਧਾਇਕ ਵਜੋਂ ਸੇਵਾਵਾਂ ਨਿਭਾਉਣਗੇ। ਇਹ ਚੋਣ ਨਤੀਜਾ ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।ਇਹ ਮੁਕਾਬਲਾ ਫਸਵਾਂ ਰਿਹਾ, ਜਿਸ ਵਿੱਚ ਕਾਈਲ ਕੈਂਪਬੈਲ ਨੇ ਆਪਣੇ ਯੂ.ਸੀ.ਪੀ. ਵਿਰੋਧੀ ਮਾਈਕ ਡੈਰੀ ਨੂੰ 582 ਵੋਟਾਂ ਦੇ ਫ਼ਰਕ ਨਾਲ ਹਰਾਇਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link