Aug 7, 2025 3:49 PM - The Canadian Press

ਸਰੀ ਵਿਚ ਕਪਿਲ ਸ਼ਰਮਾ ਦੇ ਕੈਪਸ ਕੈਫੇ 'ਤੇ ਗੋਲੀਬਾਰੀ ਹੋਈ ਹੈ। ਇਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੂਜੀ ਵਾਰ ਹੈ, ਜਦੋਂ ਭਾਰਤੀ ਮਨੋਰੰਜਨ ਸਟਾਰ ਕਪਿਲ ਸ਼ਰਮਾ ਦੇ ਸਰੀ ਕੈਫੇ ਨੂੰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਵੀਰਵਾਰ ਸਵੇਰੇ ਕੈਫੇ ਦੇ ਸ਼ੀਸ਼ਿਆਂ 'ਤੇ ਘੱਟੋ-ਘੱਟ ਛੇ ਗੋਲੀਆਂ ਦੇ ਨਿਸ਼ਾਨ ਦੇਖੇ ਗਏ। ਘਟਨਾ ਸਵੇਰ 4.30 ਵਜੇ ਦੇ ਕਰੀਬ ਦੀ ਦੱਸੀ ਜਾਂਦੀ ਹੈ।
ਇਲਾਕੇ ਦੇ ਰਹਿਣ ਵਾਲੇ ਲੋਕਾਂ ਮੁਤਾਬਕ, ਉਹਨਾਂ ਨੂੰ ਘੱਟੋ-ਘੱਟ ਅੱਠ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਕਰੀਬ 12 ਰਾਉਂਡ ਫਾਇਰਿੰਗ ਕੀਤੀ ਗਈ ਸੀ। ਗੋਲੀਆਂ ਉਦੋਂ ਚਲਾਈਆਂ ਗਈਆਂ ਜਦੋਂ ਕੁਝ ਸਟਾਫ ਅੰਦਰ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੁਣ ਤੱਕ ਪਹਿਲੀ ਗੋਲੀਬਾਰੀ ਦੇ ਸਬੰਧ ਵਿਚ ਵੀ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ।
ਮੇਅਰ ਬ੍ਰੈਂਡਾ ਲੌਕ ਨੇ ਘਟਨਾ ਤੋਂ ਬਾਅਦ ਸਪੋਰਟ ਦਿਖਾਉਣ ਲਈ ਕੈਪਸ ਕੈਫੇ ਦਾ ਦੌਰਾ ਵੀ ਕੀਤਾ ਸੀ। ਗੋਲੀਬਾਰੀ ਦੀ ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਸਰੀ ਵਿਚ South Asian community 'ਤੇ ਵਧੇਰੇ ਫੋਕਸ ਕੀਤਾ ਜਾ ਰਿਹਾ ਹੈ ਕਿਉਂਕਿ ਕੁਝ ਕਾਰੋਬਾਰਾਂ ਅਤੇ ਲੋਕਾਂ ਨੂੰ ਜ਼ਬਰਨ ਵਸੂਲ ਦੀਆਂ ਧਮਕੀਆਂ ਮਿਲ ਰਹੀਆਂ ਹਨ।




