8.15C Vancouver
ADS

Nov 8, 2020 4:04 PM -

ਫ਼ਰੇਜ਼ਰ ਹੈਲਥ ਅਤੇ ਵੈਨਕੂਵਰ ਕੋਸਟਲ ਹੈਲਥ ਵਿੱਚ ਕੋਵਿਡ-19 ਕਾਰਣ ਲੱਗੀਆਂ ਨਵੀਆਂ ਪਾਬੰਦੀਆਂ

Share On
b-c-reverses-restart-plan-for-two-weeks
Health minister Adrian Dix speaks as provincial health officer Dr. Bonnie Henry looks on during a press conference at the Legislature in Victoria, Wednesday, Sept. 9, 2020. THE CANADIAN PRESS/Chad Hipolito

ਕੋਵਿਡ-19 ਦੀਆਂ ਵਧ ਰਹੀਆਂ ਇਨਫੈਕਸ਼ਨਾਂ ਕਾਰਣ ਬੀ.ਸੀ. ਦੇ ਫ਼ਰੇਜ਼ਰ ਹੈਲਥ ਅਤੇ ਵੈਨਕੂਵਰ ਕੋਸਟਲ ਹੈਲਥ ਇਲਾਕਿਆਂ ਵਿੱਚ 23 ਨਵੰਬਰ ਤਕ ਲਾਗੂ ਰਹਿਣ ਵਾਲੀਆਂ ਬੰਦਿਸ਼ਾਂ ਇਸ ਪ੍ਰਕਾਰ ਹਨ:

- ਆਪਣੇ ਘਰ ਵਿੱਚ ਕੋਵੀ ਵੀ ਇਕੱਠ ਨਾ ਕਰੋ। ਸਿਰਫ਼ ਉਹੀ ਲੋਕ ਮੌਜੂਦ ਹੋਣ ਜੋ ਤੁਹਾਡੇ ਘਰ ਵਿੱਚ ਤੁਹਾਡੇ ਨਾਲ ਰਹਿੰਦੇ ਹਨ।

- ਵਿਆਹ ਵਿੱਚ ਸਿਰਫ਼ ਉਹੀ ਪਰਿਵਾਰਕ ਮੈਂਬਰ ਸ਼ਾਮਲ ਹੋ ਸਕਦੇ ਹਨ ਜੋ ਤੁਹਾਡੇ ਨਾਲ ਰਹਿੰਦੇ ਹਨ। ਕੋਈ ਮਹਿਮਾਨ ਨਹੀਂ ਸੱਦਿਆ ਜਾ ਸਕਦਾ ਅਤੇ ਵਿਆਹ ਤੋਂ ਬਾਅਦ ਕਿਸੇ ਕਿਸਮ ਦੀ ਰਿਸੈਪਸ਼ਨ ਵੀ ਨਹੀਂ ਕੀਤੀ ਜਾ ਸਕਦੀ।

- ਫਿਊਨਰਲ ਵਿੱਚ ਵੀ ਤੁਹਾਡੇ ਨਾਲ ਰਹਿਣ ਵਾਲੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋ ਸਕਣਗੇ। ਕੋਈ ਵੀ ਹੋਰ ਦੋਸਤ ਜਾਂ ਰਿਸ਼ਤੇਦਾਰ ਸ਼ਾਮਲ ਨਹੀਂ ਹੋ ਸਕਣਗੇ।

- ਯੋਗਾ ਸਟੂਡਿਓ, ਸਪਿੰਨ ਸਟੂਡਿਓ ਅਤੇ ਡਾਂਸ ਕਲਾਸਾਂ ਜਾਂ ਗਰੁੱਪ ਫਿਟਨੈੱਸ ਦੇ ਸੈਸ਼ਨ ਲਗਾਉਣ ਵਾਲੇ ਅਦਾਰੇ ਵੀ ਬੰਦ ਰੱਖੇ ਜਾਣ। ਕੋਈ ਵੀ 'ਇਨਡੋਰ' ਖੇਡਾਂ ਦੇ ਅਦਾਰੇ ਜਿੱਥੇ ਸਰੀਰਕ ਦੂਰੀ ਬਰਕਰਾਰ ਨਹੀਂ ਰੱਖੀ ਜਾ ਸਕਦੀ (ਜਿਵੇਂ ਬਾਕਸਿੰਗ, ਮਾਰਸ਼ਲ ਆਰਟਸ, ਹਾਕੀ, ਵਾਲੀਬਾਲ, ਬਾਸਕੇਟਬਾਲ) ਵੀ ਬੰਦ ਰੱਖੇ ਜਾਣ।

- ਪਾਰਟੀ ਬੱਸਾਂ ਅਤੇ ਲਿਮੋਜ਼ੀਨਾਂ ਵੀ ਆਪਣੀਆਂ ਸੇਵਾਵਾਂ ਬੰਦ ਕਰਨ।

- ਰੈਸਟੋਰੈਂਟਾਂ ਵਿੱਚ ਜਾ ਕੇ ਖਾਣਾ ਖਾ ਸਕਦੇ ਹੋ ਪਰ ਇਕੱਠ ਨਹੀਂ ਕਰ ਸਕਦੇ, ਅਤੇ ਵਰਕਸੇਫ਼ ਬੀ.ਸੀ. ਵੱਲੋਂ ਇਨਸਪੈਸ਼ਨਾਂ ਕੀਤੀਆਂ ਜਾਣਗੀਆਂ।

- ਕੰਮ ਵਾਲੀਆਂ ਥਾਵਾਂ ਵਿਖੇ ਕਾਮਿਆਂ ਦਰਮਿਆਨ 6 ਫੁੱਟ ਦੀ ਦੂਰੀ ਯਕੀਨੀ ਬਣਾਈ ਜਾਵੇ। ਦਫ਼ਤਰਾਂ ਵਿੱਚ ਲੰਚ ਰੂਮ ਵਿੱਚ ਕਾਮਿਆਂ ਦੇ ਇਕੱਠੇ ਹੋਣ ਵੱਲ ਅਤੇ ਹੋਰ ਸਾਂਝੀਆਂ ਥਾਵਾਂ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਇਹ ਹੁਕਮ ਜਿਨ੍ਹਾਂ ਸ਼ਹਿਰਾਂ ਉੱਪਰ ਲਾਗੂ ਹੁੰਦੇ ਹਨ ਉਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਸ਼ਹਿਰ ਹਨ: ਸਰ੍ਹੀ, ਡੈਲਟਾ, ਲੈਂਗਲੀ, ਵ੍ਹਾਈਟ ਰੌਕ, ਮੇਪਲ ਰਿੱਜ, ਮਿਸ਼ਨ, ਐਬਟਸਫੋਰਡ, ਚਿਲਾਵੈਕ, ਵੈਨਕੂਵਰ, ਵੈਸਟ ਵੈਨਕੂਵਰ, ਨੌਰਥ ਵੈਨਕੂਵਰ, ਬਰਨਬੀ, ਰਿੱਚਮੰਡ, ਕੋਕਿਟਲਮ, ਪੋਰਟ ਕੋਕਿਟਲਮ, ਨਿਊ ਵੈਸਟਮਿੰਸਟਰ, ਪਿੱਟ ਮੈਡੋਜ਼, ਪੋਰਟ ਮੂਡੀ, ਸਕਵਾਮਿਸ਼, ਵ੍ਹਿਸਲਰ ਅਤੇ ਕੁਝ ਹੋਰ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link