16.99C Vancouver
ADS

Nov 22, 2021 8:29 PM - The Canadian Press

ਬੀ.ਸੀ. ਦੇ ਫਿਸਕਲ ਡੈਫੀਸਿਟ 'ਚ ਘਾਟੇ ਦਾ ਅਨੁਮਾਨ ਪਰ ਹੜ੍ਹਾਂ ਅਤੇ ਮੱਡਸਲਾਈਡਸ ਕਾਰਨ ਹੋਏ ਨੁਕਸਾਨ ਦੇ ਅੰਦਾਜ਼ੇ ਸ਼ਾਮਿਲ ਨਹੀਂ

Share On
b-c-s-fiscal-update-projects-deficit-dip-but-does-not-include-flood-mudslide-costs
British Columbia's finance minister says the province's economy was on track toward a strong economic rebound in its latest financial results to the end of September, but uncertainties remain, especially stemming from the damage caused by recent floods and mudslides. (Photo - BC Transportation/Twitter)

ਬੀ.ਸੀ. ਦੀ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਦੀ ਇਕਾਨਮੀ ਸਹੀ ਦਿਸ਼ਾ ਚ ਵਧ ਰਹੀ ਸੀ ਅਤੇ ਤਾਜਾ ਵਿੱਤੀ ਨਤੀਜਿਆਂ 'ਚ ਚੰਗੇ ਇਕਨੌਮਿਕ ਰੀਬਾਊਂਡ ਦਾ ਅੰਦਾਜਾ ਸੀ।

ਸਿਲੀਨਾ ਰੌਬਿਨਸਨ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਸੂਬੇ 'ਚ ਦਸਤਕ ਦੇਣ ਵਾਲੇ ਹੜ੍ਹਾਂ ਅਤੇ ਮਡਸਲਾਈਡਸ ਨੇ ਇਸ ਵਿੱਤੀ ਰਿਕਵਰੀ 'ਚ ਅੜਿੱਕਾ ਪਾਇਆ ਹੈ।

ਹਾਲਾਂਕਿ ਤਾਜਾ ਅਨੁਮਾਨ 'ਚ ਇਸ ਨੁਕਸਾਨ ਨਾਲ ਸੰਬੰਧਤ ਵੇਰਵੇ ਸਾਹਮਿਲ ਨਹੀਂ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਹੜ੍ਹਾਂ ਅਤੇ ਮਡਸਲਾਈਡਸ ਕਾਰਨ ਹੋਏ ਨੁਕਸਾਨ ਵਿਚਾਲੇ ਸੂਬਾ ਸਰਕਾਰ ਸਾਫ-ਸਫਾਈ ਅਤੇ ਹੋਰ ਮਾਮਲਿਆਂ 'ਚ ਯੋਗਦਾਨ ਪਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਾਈਵੇਅ ਅਤੇ ਰੇਲ ਨਾਲ ਸੰਬੰਧਤ ਖਰਚੇ ਵੀ ਚੁੱਕੇ ਜਾਣਗੇ।

ਰੌਬਿਨਸਨ ਨੇ ਕਿਹਾ ਕਿ ਫਿਸਕਲ ਅਪਡੇਟ 'ਚ ਡੈਫੀਸੀਟ ਦਾ ਅਨੁਮਾਨ $1.7 ਬਿਲੀਅਨ ਦਾ ਹੈ ਜੋ ਕਿ ਪਹਿਲਾਂ ਦੀ $4.8 ਬਿਲੀਅਨ ਦੀ ਪ੍ਰੋਜੈਕਸ਼ਨ ਤੋਂ ਘਟ ਹੈ।

ਉਨ੍ਹਾਂ ਦੱਸਿਆ ਕਿ ਬੀਤੇ ਕੁਝ ਮਹੀਨਿਆਂ 'ਚ ਰੈਵੀਨਿਊਸ 'ਚ ਵੀ ਵਾਧਾ ਹੋਇਆ ਹੈ ਜੋ $3 ਬਿਲੀਅਨ ਤਕ ਪਹੁੰਚ ਗਏ ਹਨ।

Latest news

carney-eby-announce-mou-on-b-c-tanker-ban-and-pipeline-compensation
Punjabi

ਰਨੀ ਅਤੇ ਈਬੀ ਨੇ ਨੌਰਥ ਕੋਸਟ ਟੈਂਕਰ ਬੈਨ ਅਤੇ ਪਾਈਪਲਾਈਨ ਮੁਆਵਜ਼ੇ ਬਾਰੇ MOU ਸਮਝੌਤੇ ਦਾ ਕੀਤਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਅਹਿਮ MOU 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫੈਡਰਲ ਸਰਕਾਰ ਬੀ. ਸੀ. ਦੇ ਨੌਰਥ ਕੋਸਟ ਲਈ ਟੈਂਕਰ ਬੈਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਈ ਹੈ। ਇਸ ਸਮਝੌਤੇ ਮੁਤਾਬਕ, ਜੇਕਰ ਸੂਬੇ ਵਿਚੋਂ ਕੋਈ ਵੀ ਤੇਲ ਪਾਈਪਲਾਈਨ ਲੰਘਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਨੂੰ ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਡੀਲ ਦੇ ਬਦਲੇ ਬ੍ਰਿਟਿਸ਼ ਕੋਲੰਬੀਆ ਲਈ ਭਵਿੱਖ ਵਿਚ ਕਿਸੇ ਵੀ ਤੇਲ ਪਾਈਪਲਾਈਨ ਦਾ ਸਮਰਥਨ ਕਰਨਾ ਲਾਜ਼ਮੀ ਨਹੀਂ ਹੋਵੇਗਾ।
woman-arrested-after-parking-dispute-leads-to-stabbing-in-oshawa-on-canada-day
Punjabi

ਓਸ਼ਾਵਾ ਵਿੱਚ ਪਾਰਕਿੰਗ ਨੂੰ ਲੈ ਕੇ ਵਿਵਾਦ ਦੌਰਾਨ ਔਰਤ 'ਤੇ ਚਾਕੂ ਨਾਲ ਹਮਲਾ, ਇੱਕ ਗ੍ਰਿਫ਼ਤਾਰ

ਓਨਟਾਰੀਓ ਦੇ Oshawa ਸ਼ਹਿਰ ਵਿਚ ਕੈਨੇਡਾ ਡੇਅ ਵਾਲੇ ਦਿਨ ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ 53 ਸਾਲਾ ਔਰਤ ਨੇ ਦੂਜੀ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਡਰਹਮ ਪੁਲਿਸ ਮੁਤਾਬਕ, ਇਹ ਹਿੰਸਕ ਘਟਨਾ ਬੁੱਧਵਾਰ ਸ਼ਾਮ ਲਗਭਗ 5:00 ਵਜੇਲੇਕਵਿਊ ਪਾਰਕ ਐਵੇਨਿਊ ਅਤੇ ਸਿਮਕੋ ਸਟ੍ਰੀਟ ਸਾਊਥ ਦੇ ਇਲਾਕੇ ਵਿਚ ਵਾਪਰੀ।
rcmp-search-montréal-nord-residence-in-suspected-human-smuggling-investigation
Punjabi

ਮਾਂਟਰੀਅਲ-ਨੋਰਡ 'ਚ ਸ਼ੱਕੀ ਮਨੁੱਖੀ ਤਸਕਰੀ ਨੈੱਟਵਰਕ ਦੇ ਟਿਕਾਣੇ 'ਤੇ ਛਾਪੇਮਾਰੀ ਦੌਰਾਨ ਪ੍ਰਵਾਸੀ ਨੂੰ ਕੀਤਾ ਗ੍ਰਿਫ਼ਤਾਰ

ਮਾਂਟਰੀਅਲ ਵਿਚ ਅੱਜ ਸਵੇਰ ਪੁਲਿਸ ਨੇ ਇੱਕ ਸ਼ੱਕੀ ਮਨੁੱਖੀ ਤਸਕਰੀ ਨੈੱਟਵਰਕ ਦੇ ਟਿਕਾਣੇ 'ਤੇ ਛਾਪੇਮਾਰੀ ਵਿਚ ਇੱਕ ਕਥਿਤ ਤਸਕਰ ਅਤੇ ਇੱਕ ਪ੍ਰਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਮੁਤਾਬਕ, ਮਾਂਟਰੀਅਲ-ਨੋਰਡ ਇਲਾਕੇ ਦੀ ਇਹ ਰਿਹਾਇਸ਼ੀ ਇੱਕ stash house ਵਜੋਂ ਵਰਤੀ ਜਾ ਰਿਹਾ ਸੀ ਯਾਨੀ ਜਿੱਥੇ ਅਮਰੀਕਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਲਿਆਂਦੇ ਪ੍ਰਵਾਸੀਆਂ ਨੂੰ ਅਸਥਾਈ ਤੌਰ 'ਤੇ ਰੱਖਿਆ ਜਾਂਦਾ ਸੀ ਜਾਂ ਉਨ੍ਹਾਂ ਲੋਕਾਂ ਨੂੰ ਲੁਕਾਇਆ ਜਾਂਦਾ ਸੀ ਜੋ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਜਾਣ ਦੀ ਤਿਆਰੀ ਵਿਚ ਹੁੰਦੇ ਸਨ।
alberta-delays-update-on-proposed-west-coast-oil-pipeline-as-carney-meets-b-c-premier
Punjabi

ਐਲਬਰਟਾ ਦੀ ਪ੍ਰੀਮੀਅਰ ਨੇ ਵੈਸਟ ਕੋਸਟ ਤੱਕ ਪ੍ਰਸਤਾਵਿਤ ਤੇਲ ਪਾਈਪਲਾਈਨ ਬਾਰੇ ਅਪਡੇਟ ਕੀਤੀ ਮੁਲਤਵੀ

ਐਲਬਰਟਾ ਸਰਕਾਰ ਨੇ ਵੈਸਟ ਕੋਸਟ ਤੱਕ ਪ੍ਰਸਤਾਵਿਤ ਨਵੀਂ ਤੇਲ ਪਾਈਪਲਾਈਨ ਯੋਜਨਾ ਬਾਰੇ ਦਿੱਤੀ ਜਾਣ ਵਾਲੀ ਅਧਿਕਾਰਤ ਅਪਡੇਟ ਨੂੰ ਫਿਲਹਾਲ ਕੁਝ ਸਮੇਂ ਲਈ ਟਾਲ ਦਿੱਤਾ ਹੈ। ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ, ਪ੍ਰੀਮੀਅਰ ਡੈਨੀਅਲ ਸਮਿਥ ਨੇ ਸਵੇਰੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਅਗਲੇ ਪੜਾਵਾਂ ਅਤੇ ਰੂਟ ਬਾਰੇ ਜਾਣਕਾਰੀ ਸਾਂਝੀ ਕਰਨੀ ਸੀ ਪਰ ਹੁਣ ਇਸ ਨੂੰ ਦਿਨ ਦੇ ਅਗਲੇ ਹਿੱਸੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
prime-minister-narendra-modi-to-visit-punjab-in-august-ravneet-singh-bittu-announces
Punjabi

ਪੀ.ਐਮ. ਮੋਦੀ ਅਗਸਤ ਵਿੱਚ ਆਉਣਗੇ ਪੰਜਾਬ ਦੌਰੇ 'ਤੇ ,ਕਈ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਸਤ ਵਿੱਚ ਪੰਜਾਬ ਦਾ ਦੌਰਾ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਇੱਕ ਵੱਡੇ ਰੇਲਵੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਸੂਬੇ ਲਈ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link