Mar 5, 2024 7:40 PM - The Canadian Press

ਬੀ.ਸੀ. ਦੇ ਸਕਿਓਰਿਟੀਜ਼ ਵਾਚਡੌਗ ਵਲੋਂ ਨਿਯਮ ਤੋੜਨ ਵਾਲਿਆਂ ’ਤੇ 430 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਵਿਚੋਂ ਇਕ ਉਦਾਹਰਣ ਰੋਨਾਲਡ ਮੈਕਹੈਫੀ ਦੀ ਹੈ ਜਿਸ ਨੇ ਹੌਪ ਨੇੜੇ ਬਿਗਫੁੱਟ ਸਕਾਈ ਰਿਜ਼ਾਰਟ ਲਈ ਸ਼ਾਨਦਾਰ ਯੋਜਨਾਵਾਂ ਦਾ ਵਾਅਦਾ ਕੀਤਾ ਸੀ ਪਰ ਉਸਦਾ ਰਿਜ਼ਾਰਟ ਡਿਵੈਲਪਮੈਂਟ ਦਾ ਕੋਈ ਇਤਿਹਾਸ ਨਹੀਂ ਸੀ।
ਉਸ ਦੀ ਵੈੱਬਸਾਈਟ ਵਿੱਚ ਵਿਸ਼ਵ ਪੱਧਰੀ ਸਕੀਇੰਗ, ਇਕ ਗੋਲਫ਼ ਕੋਰਸ, ਇਕ ਫਿਸ਼ਿੰਗ ਲਾਜ ਇੱਥੋਂ ਤੱਕ ਕਿ ਮਹਿਮਾਨਾਂ ਲਈ ਇੱਕ ਪੁਰਾਤਨ ਰੇਲਗੱਡੀ ਦਾ ਵੀ ਜ਼ਿਕਰ ਸੀ। ਮੈਕਹੈਫੀ ਨੇ ਬਹੁਤ ਸਾਰੇ ਨਿਵੇਸ਼ਕਾਂ ਤੋਂ ਝੂਠ ਦੇ ਸਹਾਰੇ $642,000 ਇਕੱਠੇ ਕਰ ਲਏ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਿਰਮਾਣ ਬਸ ਸ਼ੁਰੂ ਹੀ ਹੋਣ ਵਾਲਾ ਹੈ।
ਹਾਲਾਂਕਿ ਸੂਬਾਈ ਸਰਕਾਰ ਨੇ ਪਹਿਲਾਂ ਹੀ ਉਸ ਦੇ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਸੀ। ਜਦੋਂ 2013 ਵਿਚ ਉਸ ਦਾ ਪਤਾ ਲਗਾਇਆ ਗਿਆ ਤਾਂ ਉਹ ਪ੍ਰਿੰਸਟਨ ਦੇ ਇਕ ਕਸਬੇ ਵਿਚ ਇਕ ਖਸਤਾ ਹਾਲ ਮੋਬਾਇਲ ਹੋਮ ਵਿਚ ਮਿਲਿਆ ਅਤੇ ਪਿਛਲੇ ਮਹੀਨੇ ਉਸਦੀ ਮੌਤ ਹੋ ਗਈ।
ਬੀ.ਸੀ. ਸਕਿਓਰਿਟੀਜ਼ ਕਮਿਸ਼ਨ ਅਨੁਸਾਰ ਮੈਕਹੈਫੀ ਉਨ੍ਹਾਂ 400 ਤੋਂ ਵੱਧ ਵਿਅਕਤੀਆਂ ਅਤੇ ਕੰਪਨੀਆਂ ਵਿਚੋਂ ਇਕ ਹੈ ਜਿਨ੍ਹਾਂ ’ਤੇ ਤਕਰੀਬਨ 430 ਮਿਲੀਅਨ ਡਾਲਰ ਦਾ ਬਕਾਇਆ ਹੈ।




