11.82C Vancouver
ADS

Jan 5, 2022 2:15 AM - The Canadian Press

ਬੀ.ਸੀ. 'ਚ ਕੰਮ ਦੀਆਂ ਥਾਵਾਂ 'ਤੇ ਐਡਵਾਂਸ ਪਲੈਨਿੰਗ ਲਈ ਕੀਤਾ ਸਾਵਧਾਨ, ਇੱਕ ਤਿਹਾਈ ਵਰਕਰ ਹੋ ਸਕਦੇ ਕੋਵਿਡ-19 ਤੋਂ ਪੀੜਤ

Share On
b-c-s-top-doctor-says-employers-should-plan-now-for-lots-of-sick-workers
British Columbia's provincial health officer is advising businesses to put contingency plans in place to continue operating as up to one-third of their staff could be off sick with the Omicron variant of COVID-19. (Photo - B.C. Govt.)

ਬੀ.ਸੀ. 'ਚ ਸਿਹਤ ਅਧਿਕਾਰੀਆਂ ਵੱਲੋਂ ਕੋਵਿਡ-19 ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ।

ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ, ਐਡਰੀਅਨ ਡਿਕਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਸੂਬੇ ਨੂੰ ਸੰਬੋਧਤ ਕੀਤਾ ਗਿਆ ਹੈ।

ਡਾ. ਬੌਨੀ ਹੈਨਰੀ ਨੇ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੇ ਵਧਦੇ ਫੈਲਾਅ ਵਿਚਾਲੇ ਜਾਣਕਾਰੀ ਦਿੱਤੀ ਕਿ ਸੂਬੇ 'ਛੱਜ 80% ਤੋਂ ਵਧੇਰੇ ਵਾਇਰਸ ਸੰਬੰਧੀ ਮਾਮਲੇ ਓਮੀਕਰੌਨ ਵੇਰੀਐਂਟ ਦੇ ਹਨ।

ਉਨ੍ਹਾਂ ਕਿਹਾ ਕਿ ਵਧਦੇ ਮਾਮਲਿਆਂ ਵਿਚਾਲੇ ਕੰਮ 'ਤੇ ਪਹੁੰਚਦੇ ਕਰਮਚਾਰੀਆਂ ਲਈ ਵੀ ਚੁਣੌਤੀ ਪੇਸ਼ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਕੰਮ ਦੀਆਂ ਵੱਖੋ-ਵੱਖਰੀਆਂ ਥਾਵਾਂ 'ਤੇ ਵਧਦੇ ਮਾਮਲੇ ਪ੍ਰਭਾਵ ਪਾਉਣਗੇ ਅਤੇ ਇਨ੍ਹਾਂ ਥਾਵਾਂ ਨੂੰ ਕੰਮ ਜਾਰੀ ਰੱਖਣ ਲਈ ਇਹ ਜਰੂਰੀ ਹੋਵੇਗਾ ਕਿ ਹੁਣੇ ਤੋਂ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਜਾਵੇ।

ਡਾ. ਹੈਨਰੀ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਐਡਵਾਂਸ 'ਚ ਪਲੈਨਿੰਗ ਸ਼ੁਰੂ ਕੀਤੀ ਜਾਵੇ ਅਤੇ ਸਟਾਫਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਵਪਾਰ ਕਮਰ ਕੱਸ ਲੈਣ।

ਉਨ੍ਹਾਂ ਕਿਹਾ ਕਿ ਜੇਕਰ ਮੁਮਕਿਨ ਹੋਵੇ ਤਾਂ ਘਰ ਤੋਂ ਕੰਮ ਕਰਨ ਦੀ ਆਪਸ਼ਨ 'ਤੇ ਵੀ ਗੌਰ ਕਰਨਾ ਚਾਹੀਦਾ ਹੈ।

ਉਨ੍ਹਾਂ ਇੱਥੇ ਤਕ ਕਿਹਾ ਕਿ ਵਪਾਰਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿੱਥੇ ਇੱਕ-ਤਿਹਾਈ ਸਟਾਫ਼ ਬਿਮਾਰ ਹੋਣ ਕਾਰਨ ਕੰਮ 'ਤੇ ਨਾ ਆ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਬਿਮਾਰ ਮਹਿਸੂਸ ਕਰਦਾ ਹੈ ਤਾਂ ਬਾਹਰ ਜਾਣ ਤੋਂ ਗੁਰੇਜ ਕੀਤਾ ਜਾਵੇ ਅਤੇ ਘਰ ਰਹਿ ਕੇ ਆਪਣੇ ਲੱਛਣਾਂ 'ਤੇ ਗੌਰ ਕੀਤਾ ਜਾਵੇ।

ਡਾ ਬੌਨੀ ਹੈਨਰੀ ਨੇ ਖੇਡਾਂ ਤੇ ਜੀਮਿੰਗ ਪ੍ਰਤੀ ਵੀ ਕੀਤਾ ਸਾਵਧਾਨ

ਅੱਜ ਡਾ. ਬੌਨੀ ਹੈਨਰੀ ਨੇ ਉਚੇਚੇ ਤੌਰ 'ਤੇ ਵਾਇਰਸ ਸੰਬੰਧੀ ਮਾਮਲਿਆਂ ਦੇ ਫੈਲਾਅ ਵਿਚਾਲੇ ਜਿੰਮਾਂ ਅਤੇ ਖੇਡਾਂ ਨਾਲ ਜੁੜੇ ਲੋਕਾਂ ਨੂੰ ਵੀ ਸੰਬੋਧਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਜਿੰਮ ਮਾਲਕਾਂ ਨੇ ਇਸ ਮੁਸ਼ਕਿਲ ਘੜੀ 'ਚ ਔਨਲਾਈਨ ਕਲਾਸਾਂ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ, ਸੂਬਾ ਸਰਕਾਰ ਉਨ੍ਹਾਂ ਦੀ ਧੰਨਵਾਦੀ ਹੈ।

ਉਨ੍ਹਾਂ ਕਿਹਾ ਕਿ ਫਿਜ਼ੀਕਲ ਐਕਟੀਵਿਟੀ ਆਪਣੇ ਸਭ ਲਈ ਜਰੂਰੀ ਹੈ ਪਰ ਹਾਲ ਦੀ ਘੜੀ ਹਾਈ ਟਰਾਂਸਮਿਸ਼ਨ ਵਿਚਾਲੇ ਇਸ 'ਚ ਸਾਵਧਾਨੀ ਵਰਤਣਾ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਕਿਸੇ ਟੂਰਨਾਮੈਂਟ ਲਈ ਯਾਤਰਾ ਕਰਨ ਤੋਂ ਬਚਾਅ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਯਾਦ ਰੱਖਿਆ ਜਾਵੇ ਕਿ ਸਾਰੀਆਂ ਸਪੋਰਟਸ ਟੀਮਸ ਨਿਰਦੇਸ਼ਾਂ ਦੀ ਪਾਲਣਾ ਕਰਨ ਜਿਸ ਨਾਲ ਓਮੀਕਰੌਨ ਵੇਰੀਐਂਟ ਨੂੰ ਆਪਣੇ ਘਰਾਂ ਤਕ ਪਹੁੰਚਣ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇਸ ਵੇਰੀਐਂਟ ਨਾਲ ਜਾਰੀ ਰੱਸਾਕਸ਼ੀ 'ਚ ਇਹ ਵੇਰੀਐਂਟ ਭਾਰੀ ਪੈ ਰਿਹਾ ਹੈ।

ਹਾਲਾਂਕਿ ਨਵੇਂ ਸਾਲ ਵਿਚਾਲੇ ਪਹਿਲੀ ਅਪਡੇਟ ਦੌਰਾਨ ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਇਸ ਵਾਇਰਸ ਤੋਂ ਬਿਨਾ ਹੋ ਸਕੇ।

Latest news

b-c-conservative-leader-attacks-eby-government-over-forestry-decline
Punjabi

ਬੀ.ਸੀ. ਕੰਜ਼ਰਵੇਟਿਵ ਆਗੂ ਦਾ ਈਬੀ ਸਰਕਾਰ ’ਤੇ ਹਮਲਾ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਪ੍ਰੀਮੀਅਰ ਡੇਵਿਡ ਈਬੀ 'ਤੇ ਦੋਸ਼ ਲਾਇਆ ਹੈ ਕਿ ਉਹ ਸੂਬੇ ਦੇ ਜੰਗਲਾਤ ਖੇਤਰ ਦੀ ਬਰਬਾਦੀ ਲਈ ਅਮਰੀਕੀ ਰਾਸ਼ਟਰਪਤੀ ਦੇ ਟੈਰਿਫਸ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾ ਰਹੇ ਹਨ। ਮੰਗਲਵਾਰ ਨੂੰ ਇੱਕ ਬਿਆਨ ਵਿਚ ਰਸਟੈਡ ਨੇ ਕਿਹਾ ਕਿ ਅਮਰੀਕੀ ਟੈਰਿਫਸ ਨੁਕਸਾਨਦੇਹ ਹਨ ਅਤੇ ਸਾਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਲੜਾਈ ਲੜਨੀ ਵੀ ਚਾਹੀਦੀ ਹੈ ਪਰ ਟਰੰਪ ਦੀ ਵਾਪਸੀ ਤੋਂ ਬਹੁਤ ਪਹਿਲਾਂ ਸਾਲ 2016 ਤੋਂ ਹੀ ਬੀ. ਸੀ. ਦੇ Interior ਵਿਚਜੰਗਲਾਤ ਉਤਪਾਦਨ ਡਿੱਗਣਾ ਸ਼ੁਰੂ ਹੋ ਗਿਆ ਸੀ, ਜੋ ਹੁਣ ਤੱਕ 50 ਫੀਸਦੀ ਘਟ ਚੁੱਕਾ ਹੈ।
trumps-presidency-delays-quebec-sovereignty-referendum-says-parti-québécois
Punjabi

ਟਰੰਪ ਦੇ ਰਾਸ਼ਟਰਪਤੀ ਰਹਿਣ ਤੱਕ ਕਿਊਬੈਕ ਦੀ ਆਜ਼ਾਦੀ ਲਈ ਰੈਫਰੈਂਡਮ ਨਹੀਂ ਕਰਵਾਏਗਾ: Parti Québécois

ਕਿਊਬੈਕ ਦੀ ਵੱਖਵਾਦੀ ਪਾਰਟੀ ਦੇ ਲੀਡਰ ਪਾਲ ਸੇਂਟ-ਪੀਅਰ ਪਲੈਮੰਡਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿਚ ਰਹਿੰਦਿਆਂ ਸੂਬੇ ਵਿਚ ਆਜ਼ਾਦੀ ਲਈ ਰਿਫਰੈਂਡਮ ਕਰਵਾਉਣ ਦੇ ਆਪਣੇ ਏਜੰਡੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਲੈਮੰਡਨ ਨੇ ਮੰਗਲਵਾਰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ 5 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ ਜਿੱਤ ਕੇ ਸਰਕਾਰ ਵਿਚ ਆਉਂਦੀ ਹੈ ਤਾਂ ਉਹ ਟਰੰਪ ਦੇ ਰਾਸ਼ਟਰਪਤੀ ਰਹਿੰਦਿਆਂ ਕਿਊਬੈਕ ਵਿਚ ਰਿਫਰੈਂਡਮ ਨਹੀਂ ਕਰਵਾਉਣਗੇ।
sentencing-arguments-begin-for-man-convicted-of-sexually-assaulting-three-women
Punjabi

ਜਿਨਸੀ ਸ਼ੋਸ਼ਣ ਦੇ ਦੋਸ਼ੀ Mantha ਨੂੰ ਅੱਜ ਮਿਲ ਸਕਦੀ ਹੈ ਸਜ਼ਾ

ਕੈਲਗਰੀ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਰਿਚਰਡ Mantha ਦੀ ਸਜ਼ਾ 'ਤੇ ਅਦਾਲਤ ਵਿੱਚ ਅੱਜ ਬਹਿਸ ਸ਼ੁਰੂ ਹੋ ਗਈ ਹੈ। ਉਹ ਤਿੰਨ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਨਸ਼ੀਲਾ ਪਦਾਰਥ ਦੇਣ ਦੇ ਮਾਮਲੇ ਵਿੱਚ ਦੋਸ਼ੀ ਹੈ। ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਟ੍ਰਾਇਲ ਤੋਂ ਬਾਅਦ 62 ਸਾਲਾ Richard Mantha ਨੂੰ ਛੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ।
goldstream-falls-swimming-incident-27-year-old-man-dies
Punjabi

ਗੋਲਡਸਟ੍ਰੀਮ ਫਾਲਜ਼ ’ਚ ਤੈਰਾਕੀ ਦੌਰਾਨ 27 ਸਾਲਾ ਵਿਅਕਤੀ ਦੀ ਮੌਤ

ਵੈਨਕੂਵਰ ਆਈਲੈਂਡ ਦੇ ਇੱਕ ਝਰਨੇ ਵਿਚ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਲੈਂਗਫੋਰਡ ਵਿਚ ਸੋਮਵਾਰ ਸ਼ਾਮ ਕਰੀਬ 7:35 ਵਜੇ ਉਹਨਾਂ ਨੂੰ 3450 ਟ੍ਰਾਂਸ-ਕੈਨੇਡਾ ਹਾਈਵੇਅ ਵਿਖੇ ਇੱਕ ਤੈਰਾਕ ਦੇ Goldstream Falls ਦੇ ਪਾਣੀ ਵਿਚ ਡੁੱਬਣ ਦੀ ਰਿਪੋਰਟ ਮਿਲੀ।
poilievre-attacks-carney-government-over-ev-mandate
Punjabi

EV ਮੈਨਡੇਟ ਨੂੰ ਲੈ ਕੇ ਪੌਲੀਐਵ ਦਾ ਕਾਰਨੀ ਸਰਕਾਰ ’ਤੇ ਹਮਲਾ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ EV ਆਦੇਸ਼ ਨੂੰ ਵਾਪਸ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਇਨ੍ਹਾਂ ਨੂੰ ਨਵੇਂ ਤਰੀਕੇ ਨਾਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੈਨੇਡਾ ਗਜ਼ਟ ਵਿਚ ਦਿੱਤੇ ਗਏ ਨੋਟਿਸ ਮੁਤਾਬਕ, ਸਰਕਾਰ ਨੇ ਪੁਰਾਣੇ EV Sales Mandate ਨੂੰ ਰੱਦ ਕਰਨ ਦੀ ਪ੍ਰਕਿਰਿਆ ਹਾਲ ਹੀ ਵਿਚ ਸ਼ੁਰੂ ਕੀਤੀ ਹੈ, ਜਿਸ ਤਹਿਤ ਇਸ ਸਾਲ 20 ਫੀਸਦੀ ਨਵੀਆਂ ਗੱਡੀਆਂ ਦਾ ਇਲੈਕਟ੍ਰਿਕ ਹੋਣਾ ਲਾਜ਼ਮੀ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link