Feb 13, 2021 3:05 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 445 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੁੱਖ ਦੀ ਗੱਲ ਸੀ ਕਿ 10 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 72.750 ਤੱਕ ਪਹੁੰਚ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,288 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,347 ਤੱਕ ਪਹੁੰਚ ਗਏ ਹਨ।
ਕੁੱਲ 226 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 61 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. 'ਚ ਕੋਵਿਡ-19 ਵੇਰੀਐਂਟਸ ਦੇ 46 ਮਾਮਲੇ ਹੋ ਚੁੱਕੇ ਰਿਪੋਰਟ
ਬੀ.ਸੀ. 'ਚ ਹੁਣ ਤਕ ਕੋਵਿਡ-19 ਵੈਕਸੀਨ ਦੀਆਂ 162,982 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਡਾ. ਹੈਨਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 17,562 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਦੇ 47 ਮਾਮਲੇ ਰਿਪੋਰਟ ਹੋ ਚੁੱਕੇ ਹਨ।
ਇਸ 'ਚ 29 ਮਾਮਲੇ ਯੂ.ਕੇ. ਵੇਰੀਐਂਟ ਦੇ ਹਨ, ਜਦਕਿ 17 ਮਾਮਲੇ ਦੱਖਣੀ ਅਫਰੀਕਾ ਵੇਰੀਐਂਟ ਨਾਲ ਸੰਬੰਧਤ ਹਨ।
ਇਸ ਤੋਂ ਇਲਾਵਾ ਡਾ. ਬੌਨੀ ਹੈਨਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਹੈ ਕਿ, ਬੀ.ਸੀ. 'ਚ ਨਾਈਜੀਰੀਆ ਦੇ ਕੋਵਿਡ-19 ਵੇਰੀਐਂਟ ਦਾ ਇੱਕ ਮਾਮਲੇ ਰਿਪੋਰਟ ਹੋਇਆ ਹੈ।
ਇਹ ਮਾਮਲਾ ਇੰਟੀਰੀਆ ਹੈਲਥ ਰਿਜਨ 'ਚ ਉਜਾਗਰ ਹੋਇਆ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਵਿਅਕਤੀ ਨੇ ਨਾਈਜੀਰੀਆ ਦੀ ਯਾਤਰਾ ਕੀਤੀ ਸੀ, ਤੇ ਉਹ ਵਾਪਿਸ ਕੈਨੇਡਾ ਪਰਤਿਆ ਸੀ, ਜਿਸ ਨੂੰ ਇਸ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ।
ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ, ਬੀ.ਸੀ. ਦੀਆਂ ਟੀਮਸ, ਕੈਨੇਡਾ ਦੇ ਹੋਰ ਹਮਰੁਤਬਾ ਟੀਮਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਪਤਾ ਕੀਤਾ ਜਾ ਸਕੇ ਕਿ ਇਹ ਵਾਇਰਸ ਵੀ ਆਸਾਨੀ ਨਾਲ ਫੈਲਦਾ ਹੈ ਜਾਂ ਇਹ ਵਧੇਰੇ ਗੰਭੀਰ ਬਿਮਾਰੀ ਦੇ ਲੱਛਣ ਲਿਆਉਂਦਾ ਹੈ।




