10.4C Vancouver
ADS

Nov 30, 2023 7:22 PM - Connect News

ਬੀਸੀ 'ਚ ਕਤਲ ਦੀਆਂ ਵਾਰਦਾਤਾਂ 'ਚ 21% ਦਾ ਹੋਇਆ ਵਾਧਾ

Share On
b-c-sees-21-increase-in-homicides-statistics-canada
These murder cases represent a 21% year-on-year increase. (Photo: The Canadian Press)

ਬੀਸੀ ਵਿੱਚ ਪਿਛਲੇ ਸਾਲ ਦੌਰਾਨ ਕਤਲ ਦੀਆਂ ਵਾਰਦਾਤਾਂ ਵਿੱਚ 21% ਦਾ ਵਾਧਾ ਦੇਖਿਆ ਗਿਆ ਹੈ। ਇਹ ਅੰਕੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਕੱਲ ਜਾਰੀ ਕੀਤੇ ਗਏ ਸਨ।

ਇਹ ਅੰਕੜੇ ਦਰਸਾਉਂਦੇ ਹਨ ਕਿ ਸੂਬੇ ਵਿੱਚ 2022 ਦੌਰਾਨ ਕਤਲ ਦੀਆਂ 155 ਵਾਰਦਾਤਾਂ ਹੋਈਆਂ ਜੋ ਪਿਛਲੇ ਸਾਲ ਨਾਲੋਂ 30 ਅਤੇ 2020 ਨਾਲੋਂ 55 ਜ਼ਿਆਦਾ ਸਨ। ਇਹ ਕਤਲ ਦੇ ਮਾਮਲੇ ਸਾਲ-ਦਰ-ਸਾਲ 21% ਦੇ ਵਾਧੇ ਨੂੰ ਦਰਸਾਉਂਦੇ ਹਨ।

ਪਿਛਲੇ ਸਾਲ ਪੂਰੇ ਕੈਨੇਡਾ ਵਿੱਚ ਕਤਲ ਦੇ ਮਾਮਲਿਆਂ ਦੀ ਦਰ ਵਿੱਚ 8% ਵਾਧਾ ਹੋਇਆ ਸੀ। ਪਿਛਲੇ ਸਾਲ ਸਾਰੇ ਸੂਬਿਆਂ ਨਾਲੋਂ ਮੈਨੀਟੋਬਾ ਵਿੱਚ ਇਹ ਵਾਧਾ ਸਭ ਤੋਂ ਜ਼ਿਆਦਾ 40% ਰਿਹਾ ਸੀ। ਉਸ ਸੂਬੇ ਵਿੱਚ ਕਤਲ 2021 ਵਿੱਚ 4.45% ਪ੍ਰਤੀ 100,000 ਆਬਾਦੀ ਤੋਂ ਵੱਧ ਕੇ 2022 ਵਿੱਚ 6.24% ਹੋ ਗਏ।

ਨਿਊ ਬਰੰਜ਼ਵਿਕ 33% ਦੇ ਵਾਧੇ ਨਾਲ ਦੂਜੇ ਨੰਬਰ 'ਤੇ ਰਿਹਾ ਜਿਸ ਤੋਂ ਬਾਅਦ ਬੀਸੀ ਅਤੇ ਕਿਊਬੈਕ ਦੋਵਾਂ ਵਿੱਚ 21% ਵਾਧਾ ਦਰਜ ਕੀਤਾ ਗਿਆ। ਮੈਟਰੋ ਵੈਨਕੂਵਰ ਵਿੱਚ ਪਿਛਲੇ ਸਾਲ 73 ਕਤਲ ਹੋਏ, ਜੋ ਪਿਛਲੇ ਸਾਲ ਨਾਲੋਂ 13 ਵੱਧ ਹਨ। ਇਹ ਪਿਛਲੇ ਸਾਲ ਦੇ ਮੁਕਾਬਲੇ 18.3% ਦੇ ਕਤਲ ਦਰ ਵਾਧੇ ਨੂੰ ਦਰਸਾਉਂਦਾ ਹੈ।

Latest news

delays-at-vancouver-international-airport-continue-for-third-day-on-wednesday
Punjabi

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਦੇਰੀ ਬੁੱਧਵਾਰ ਨੂੰ ਤੀਜੇ ਦਿਨ ਵੀ ਜਾਰੀ

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਦੇਰੀ ਬੁੱਧਵਾਰ ਨੂੰ ਵੀ ਜਾਰੀ ਹੈ। ਫਲਾਈਟ ਕੰਟਰੋਲਰ ਸਮੇਤ ਨੈਵ ਕੈਨੇਡਾ ਦੇ ਸਰੋਤ ਵਿਚ ਘਾਟ ਦੇ ਚੱਲਦੇ ਹਵਾਈ ਅੱਡੇ 'ਤੇ ਆਉਣ-ਜਾਣ ਵਾਲੀਆਂ ਦੋਵੇਂ ਉਡਾਣਾਂ ਪ੍ਰਭਾਵਿਤ ਹਨ। ਇਹ ਸਿਲਸਿਲਾ ਸੋਮਵਾਰ ਦੁਪਹਿਰ 3 ਵਜੇ ਤੋਂ ਚੱਲ ਰਿਹਾ ਹੈ।
bank-of-canada-presents-two-economic-scenarios-amid-trade-war-uncertainty
Punjabi

ਬੈਂਕ ਆਫ ਕੈਨੇਡਾ ਨੇ ਵਪਾਰ ਯੁੱਧ ਦੀ ਅਨਿਸ਼ਚਿਤਤਾ ਵਿਚਕਾਰ ਦੋ ਆਰਥਿਕ ਸਥਿਤੀਆਂ ਕੀਤੀਆਂ ਪੇਸ਼

ਬੈਂਕ ਆਫ ਕੈਨੇਡਾ ਨੇ ਕੋਵਿਡ ਤੋਂ ਬਾਅਦ ਪਹਿਲੀ ਵਾਰ ਸਟੀਕ ਪੂਰਵ ਆਰਥਿਕ ਅਨੁਮਾਨਾਂ ਦੀ ਬਜਾਏ ਦੋ ਸੰਭਾਵਿਤ ਸਥਿਤੀਆਂ ਪੇਸ਼ ਕੀਤੀਆਂ ਹਨ, ਜਿਸ ਵਿਚੋਂ ਇੱਕ ਵਿਚ ਕੈਨੇਡਾ ਵਿਚ ਗਹਿਰੀ ਮੰਦੀ ਅਤੇ ਮਹਿੰਗਾਈ ਵਿਚ ਵਾਧੇ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਗਈ ਹੈ।
canadas-7-billion-pharmaceutical-exports-to-u-s-at-risk-amid-tariff-threat
Punjabi

ਕੈਨੇਡਾ ਤੋਂ ਅਮਰੀਕਾ ਨੂੰ ਜਾਣ ਵਾਲੇ ਕਰੀਬ $7-ਬਿਲੀਅਨ ਦੇ ਫਾਰਮਾਸਿਊਟੀਕਲ ਨਿਰਯਾਤ ਨੂੰ ਲੱਗ ਸਕਦੈ ਟੈਰਿਫ

ਕੈਨੇਡਾ ਤੋਂ ਅਮਰੀਕਾ ਨੂੰ ਜਾਣ ਵਾਲੇ ਕਰੀਬ $7-ਬਿਲੀਅਨ ਦੇ ਫਾਰਮਾਸਿਊਟੀਕਲ ਨਿਰਯਾਤ ਨੂੰ ਟੈਰਿਫ ਦੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵ੍ਹਾਈਟ ਹਾਊਸ ਨੇ ਪੂਰੀ ਫਾਰਮਾਸਿਊਟੀਕਲ ਸਪਲਾਈ ਚੇਨ ਦੀ ਜਾਂਚ ਸ਼ੁਰੂ ਕੀਤੀ ਹੈ, ਜਿਸ ਵਿਚ ਕੈਨੇਡੀਅਨ ਫਾਰਮਾਸਿਊਟੀਕਲ ਨਿਰਯਾਤ ਨੂੰ ਵੀ ਸੰਭਾਵਿਤ ਟੈਰਿਫ ਲਈ ਸ਼ਾਮਲ ਕੀਤੇ ਜਾਣ ਦਾ ਖ਼ਤਰਾ ਹੈ।
former-minister-sadhu-singh-dharamsot-released-on-bail
Punjabi

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜ਼ਮਾਨਤ 'ਤੇ ਰਿਹਾਅ

ਪੰਜਾਬ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਦੀ ਜੇਲ੍ਹ ਵਿਚੋਂ ਜ਼ਮਾਨਤ 'ਤੇ ਬਾਹਰ ਆ ਗਏ ਹਨ। ਸੁਪਰੀਮ ਕੋਰਟ ਨੇ ਬੀਤੇ ਕੱਲ੍ਹ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਸੀ ਪਰ ਕੱਲ੍ਹ ਤਕਨੀਕੀ ਕਾਰਨਾਂ ਕਰਕੇ ਜੇਲ੍ਹ ਵਿਚੋਂ ਰਿਹਾਈ ਨਹੀਂ ਹੋਈ ਸੀ।
central-government-must-act-swiftly-on-rajoana-and-other-sikh-prisoners-advocate-dhami
Punjabi

ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ’ਚ ਕੇਂਦਰ ਸਰਕਾਰ ਤੁਰੰਤ ਲਵੇਂ ਫੈਸਲਾ : ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਜਲਦ ਫੈਸਲਾ ਲਏ ਜਾਣ ਦਾ ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link