Jan 2, 2025 4:18 PM - The Canadian Press

ਬੀ. ਸੀ. ਵਿਚ ਏਵੀਅਨ ਫਲੂ ਨਾਲ ਪੀੜਤ ਪਾਈ ਗਈ ਨਾਬਾਲਗ ਹੁਣ ਆਈ.ਸੀ.ਯੂ. ਵਿਚ ਨਹੀਂ ਹੈ, ਸਿਹਤ ਅਧਿਕਾਰੀ ਮੁਤਾਬਕ, ਉਸ ਨੂੰ ਪਿਛਲੇ ਮਹੀਨੇ ਹੀ ਆਈ.ਸੀ.ਯੂ. ਤੋਂ ਹਟਾ ਦਿੱਤਾ ਗਿਆ ਸੀ। ਪੀੜਤ ਦੀ ਪਛਾਣ 13 ਸਾਲਾ ਲੜਕੀ ਵਜੋਂ ਦੱਸੀ ਗਈ ਹੈ, ਇਹ ਕੈਨੇਡਾ ਦਾ ਅਜਿਹਾ ਪਹਿਲਾ ਕੇਸ ਸੀ, ਜਿੱਥੇ ਕਿਸੇ ਇਨਸਾਨ ਨੂੰ ਬਰਡ ਫਲੂ ਨਾਲ ਸੰਕ੍ਰਮਿਤ ਪਾਇਆ ਗਿਆ ਸੀ।
ਰਿਪੋਰਟਸ ਮੁਤਾਬਕ, ਲੜਕੀ 4 ਨਵੰਬਰ ਨੂੰ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਬੁਖਾਰ ਅਤੇ ਅੱਖਾਂ ਵਿਚ ਇਨਫੈਕਸ਼ਨ ਨਾਲ ਆਈ ਸੀ ਪਰ ਉਸ ਨੂੰ ਬਿਨਾਂ ਇਲਾਜ ਦੇ ਘਰ ਭੇਜ ਦਿੱਤਾ ਗਿਆ ਸੀ ਅਤੇ ਤਿੰਨ ਦਿਨ ਬਾਅਦ ਸਾਹ ਦੀ ਤਕਲੀਫ ਦੇ ਚੱਲਦੇ ਉਸ ਨੂੰ ਫਿਰ ਤੋਂ ਹਸਪਤਾਲ ਲਿਆਂਦਾ ਗਿਆ, ਉਦੋਂ ਹੀ ਉਸ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕੀਤਾ ਗਿਆ, ਉਸ ਨੂੰ ਨਮੂਨੀਆ, ਗੁਰਦੇ ਦੀ ਸੱਟ ਵਰਗੀਆਂ ਸਮੱਸਿਆਵਾਂ ਦੀ ਸ਼ਿਕਾਇਤ ਸੀ।
ਉਹ 4 ਦਸੰਬਰ ਤੱਕ ਆਈ.ਸੀ.ਯੂ. ਵਿਚ ਰਹੀ ਅਤੇ ਇਸ ਤੋਂ ਅਗਲੇ ਦਿਨ ਉਸ ਨੂੰ ਬਾਲ ਰੋਗ ਵਾਰਡ ਸ਼ਿਫਟ ਕਰ ਦਿੱਤਾ ਗਿਆ ਸੀ, ਇਹ ਖ਼ਬਰ ਕੈਨੇਡੀਅਨ ਸਿਹਤ ਅਧਿਕਾਰੀ ਵਲੋਂ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਨੂੰ ਦਿੱਤੀ ਗਈ ਜਾਣਕਾਰੀ ਮਗਰੋਂ ਆਈ ਹੈ।




