11.86C Vancouver
ADS

Dec 21, 2021 11:28 PM - The Canadian Press

ਬੀ.ਸੀ. 'ਚ ਓਮੀਕਰੌਨ ਵੇਰੀਐਂਟ ਦੇ ਵੱਧਦੇ ਮਾਮਲਿਆਂ ਵਿਚਾਲੇ ਸਖਤ ਪਬੰਦੀਆਂ ਦਾ ਐਲਾਨ; ਬਾਰਜ਼, ਨਾਈਟਕਲੱਬ ਤੇ ਜਿੰਮ ਹੋ ਰਹੇ ਬੰਦ, ਵਿਆਹ ਤੇ ਪਾਰਟੀਆਂ ਵੀ ਕੀਤੇ ਰੱਦ

Share On
b-c-tightening-public-health-restrictions-amid-rising-cases-of-omicron-variant
B.C.'s provincial health officer, Dr. Bonnie Henry during a press conference in Victoria. (B.C. Govt.)

ਬੀ.ਸੀ. ਦੇ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੌਨ ਸੰਬੰਧੀ ਵਧਦੇ ਮਾਮਲਿਆਂ ਵਿਚਾਲੇ ਨਵੀਆਂ ਪਬੰਦੀਆਂ ਐਲਾਨ ਦਿੱਤੀਆਂ ਗਈਆਂ ਹਨ।

ਸੂਬੇ ਦੇ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ।

ਇਹ ਪਬੰਦੀਆਂ 22 ਦਿਸੰਬਰ ਰਾਤ 11.59 ਵਜੇ ਤੋਂ ਲਾਗੂ ਹੋ ਰਹੀਆਂ ਹਨ ਅਤੇ 18 ਜਨਵਰੀ ਤਕ ਜਾਰੀ ਰਹਿਣਗੀਆਂ।

ਬੀ.ਸੀ. ਦੇ ਵਿੱਚ ਨਾਈਟਕਲੱਬਸ, ਬਾਰਸ ਅਤੇ ਜਿੰਮਸ ਨੂੰ ਬੰਦ ਕੀਤਾ ਜਾ ਰਿਹਾ ਹੈ।

ਜਿੰਮ, ਫਿਟਨੈਸ ਸੈਂਟਰ ਅਤੇ ਡਾਂਸ ਸਟੂਡੀਓਸ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਸਿਨੇਮਾ ਘਰਾਂ, ਥੀਏਟਰਸ ਅਤੇ ਸਪੋਰਟਸ ਅਰੀਨਾਸ ਵਿੱਚ ਇਕੱਠ ਨੂੰ 50% ਤਕ ਸੀਮਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਰੈਸਟੂਰੈਂਟਾਂ ਵਿੱਚ ਇੱਕ ਟੇਬਲ 'ਤੇ ਵੱਧ ਤੋਂ ਵੱਧ 6 ਲੋਕਾਂ ਦੇ ਬੈਠਣ ਦੀ ਇਜਾਜਤ ਹੋਵੇਗੀ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਬੀ.ਸੀ. ਵੈਕਸੀਨ ਕਾਰਡ ਅਤੇ ਕਿਊ.ਆਰ. ਕੋਡਸ ਦੀ ਜਾਂਚ ਨੂੰ ਪੁਖਤਾ ਕਰਨਾ ਬੇਹੱਦ ਜਰੂਰੀ ਹੋਵੇਗਾ।

ਇਸ ਤੋਂ ਇਲਾਵਾ ਇੰਡੋਰ ਵਿਆਹਾਂ, ਨਵੇਂ ਸਾਲ ਦੀਆਂ ਪਾਰਟੀਆਂ ਅਤੇ ਹੋਰ ਅਜਿਹੇ ਈਵੈਂਟਸ 'ਤੇ ਵੀ ਪਬੰਦੀ ਲਗਾਈ ਜਾ ਰਹੀ ਹੈ।

ਇਹ ਈਵੈਂਟ ਰੱਦ ਕੀਤੇ ਜਾ ਰਹੇ ਹਨ ਅਤੇ ਇਸ 'ਚ ਕਿਸੇ ਵੀ ਪੱਧਰ ਦੇ ਇਕੱਠ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ ਹੈ।

ਹਾਲਾਂਕਿ ਨਿਜੀ ਇਕੱਠਾਂ ਸੰਬੰਧੀ ਸ਼ੁੱਕਰਵਾਰ ਨੂੰ ਐਲਾਨੀਆਂ ਪਬੰਦੀਆਂ ਹੀ ਜਾਰੀ ਰਹਿਣਗੀਆਂ।

ਇਸ ਦਾ ਅਰਥ ਹੈ ਕਿ ਜੇਕਰ ਸਾਰੇ ਲੋਕ ਵੈਕਸੀਨੇਟਿਡ ਹੋਣ ਤਾਂ ਰੈਂਟਲ, ਵਕੇਸ਼ਨ ਪ੍ਰਾਪਰਟੀਆਂ ਅਤੇ ਰਿਜ਼ੌਰਟਸ ਸਮੇਤ ਇੰਡੋਰ ਇਕੱਠਾਂ ਨੂੰ ਹਾਊਸਓਲਡਸ ਅਤੇ ਰੈਜ਼ੀਡੈਂਟਸ ਤੋਂ ਇਲਾਵਾ 10 ਹੋਰ ਲੋਕਾਂ ਤਕ ਸੀਮਤ ਰੱਖਿਆ ਗਿਆ ਹੈ।

ਅਨਵੈਕਸੀਨੇਟਿਡ ਲੋਕਾਂ ਸੰਬੰਧੀ ਅਜਿਹੀ ਕਿਸੇ ਵੀ ਇਕੱਤਰਤਾ 'ਤੇ ਰੋਕ ਲਗਾਈ ਗਈ ਹੈ।

ਬੀ.ਸੀ. 'ਚ ਓਮੀਕਰੌਨ ਵੇਰੀਐਂਟ ਦੇ ਮਾਮਲਿਆਂ 'ਚ ਹੋ ਰਿਹਾ ਵਾਧਾ

ਡਾ. ਬੌਨੀ ਹੈਨਰੀ ਨੇ ਕਿਹਾ ਕਿ ਇਹ ਨਵਾਂ ਵੇਰੀਐਂਟ ਤੇਜੀ ਨਾਲ ਡੈਲਟਾ ਵੇਰੀਐਂਟ ਦੀ ਜਗ੍ਹਾ ਲੈਣ ਲੱਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਵੇਰੀਐਂਟ ਦੀ ਟਰਾਂਸਮਿਸ਼ਨ ਡੈਲਟਾ ਵੇਰੀਐਂਟ ਤੋਂ ਵਧੇਰੇ ਹੈ।

ਇਸ ਵੇਰੀਐਂਟ ਨਾਲ ਪਹਿਲਾਂ ਕੋਵਿਡ-19 ਤੋਂ ਇੰਫੈਕਟ ਹੋ ਚੁੱਕੇ ਲੋਕ ਅਤੇ ਵੈਕਸੀਨ ਹਾਸਿਲ ਕਰ ਚੁੱਕੇ ਲੋਕ ਵੀ ਫਿਰ ਤੋਂ ਇੰਫੈਕਟ ਹੋ ਰਹੇ ਹਨ।

ਇਸ ਵੇਰੀਐਂਟ ਦੇ ਬੀ.ਸੀ. 'ਚ 18 ਤੋਂ 35 ਸਾਲ ਦੇ ਉਮਰ ਵਰਗ ਵਿਚਾਲੇ ਬਹੁਤੇ ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਦੇ ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ 'ਚ ਮਾਮਲੇ ਤੇਜੀ ਨਾਲ ਵਧਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

ਇਸ ਵਿਚਾਲੇ ਹਸਪਤਾਲਾਂ 'ਚ ਦਾਖਲਿਆਂ ਦੇ ਵਧਣ ਦਾ ਖਤਰਾ ਮੰਡਰਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਪਬੰਦੀਆਂ ਲਗਾਉਣੀਆਂ ਇਸਲਈ ਵੀ ਜਰੂਰੀ ਹਨ ਕਿ ਇਸ ਵੇਰੀਐਂਟ ਬਾਰੇ ਹੋਰ ਜਾਨਣ ਲਈ ਸਮਾਂ ਮਿਲ ਸਕੇ।

Latest news

canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link