Feb 15, 2022 11:11 PM - The Canadian Press, translated by Connect News

ਬੀ.ਸੀ. 'ਚ ਪ੍ਰੀਮਿਅਰ ਜੌਨ ਹੌਰਗਨ ਅਤੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਪਬੰਦੀਆਂ 'ਚ ਢਿੱਲ ਦਾ ਐਲਾਨ ਕੀਤਾ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ ਹੈ ਕਿ 16 ਫਰਵਰੀ ਨੂੰ ਰਾਤ 11.59 ਵਜੇ ਤੋਂ ਇੰਡੋਰ ਪਸਨਲ ਇਕੱਠਾਂ ਸੰਬੰਧੀ ਪਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ।
ਵਿਆਹ ਜਿਹੇ ਇੰਡੋਰ ਜਾਂ ਆਊਟਡੋਰ ਅਰਗੇਨਾਈਜ਼ਡ ਇਕੱਠਾਂ 'ਚ ਪੂਰੀ ਕਪੈਸਟੀ ਦੀ ਇਜਾਜਤ ਹੋਵੇਗੀ ਪਰ ਇਸ ਦੇ ਲਈ ਮਾਸਕ ਪਹਿਨਣਾ ਅਤੇ ਬੀ.ਸੀ. ਵੈਕਸੀਨ ਕਾਰਡ ਦੀ ਵਰਤੋਂ ਨੂੰ ਜਾਰੀ ਰਖਿਆ ਜਾਵੇਗਾ।
ਇਸ ਤੋਂ ਇਲਾਵਾ ਇੰਡੋਰ ਸੀਟਿਡ ਈਵੈਂਟ 'ਚ ਪੂਰੀ ਕਪੈਸਟੀ ਦੀ ਇਜਾਜਤ ਹੋਵੇਗੀ।
ਹਾਲਾਂਕਿ ਇਸ ਦੇ ਲਈ ਵੀ ਮਾਸਕ ਅਤੇ ਵੈਕਸੀਨ ਕਾਰਡ ਜਰੂਰੀ ਹੋਵੇਗਾ।
ਫਿਟਨੈਸ ਸੈਂਟਰਾਂ, ਐਡਲਟ ਸਪੋਰਟਸ, ਡਾਂਸ ਅਤੇ ਤੈਰਾਕੀ ਲਈ ਪੂਰੀ ਕਪੈਸਟੀ ਦੀ ਇਜਾਜਤ ਹੋਵੇਗੀ ਅਤੇ ਇਸ 'ਚ ਕੋਈ ਟੂਰਨਾਮੈਂਟ ਸੰਬੰਧੀ ਪਬੰਦੀ ਵੀ ਨਹੀਂ ਹੋਵੇਗੀ।
ਰੈਸਟੂਰੈਂਟਾਂ, ਬਾਰਸ ਅਤੇ ਨਾਈਟਕਲੱਬਸ 'ਚ ਵੀ ਪਬੰਦੀਆਂ ਹਟਾਈਆਂ ਜਾ ਰਹੀਆਂ ਹਨ।
ਇੱਥੇ ਨੱਚਣ ਸੰਬੰਧੀ ਜਾਂ ਟੇਬਲਸ ਸੰਬੰਧੀ ਪਬੰਦੀ ਨੂੰ ਵੀ ਹਟਾਇਆ ਜਾ ਰਿਹਾ ਹੈ।
ਹਾਲਾਂਕਿ ਮਾਸਕ ਪਹਿਨਣਾ ਅਤੇ ਬੀ.ਸੀ. ਵੈਕਸੀਨ ਕਾਰਡ ਦੀ ਵਰਤੋਂ ਜਾਰੀ ਰੱਖੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ 55% ਤੋਂ ਵਧੇਰੇ ਬੱਚੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਲੋਕਾਂ ਨੇ ਬੂਸਟਰ ਖੁਰਾਕਾਂ ਵੀ ਹਾਸਿਲ ਕਰ ਲਈਆਂ ਹਨ। ਡਾ. ਹੈਨਰੀ ਨੇ ਕਿਹਾ ਕਿ ਢਿੱਲ ਦੇ ਬਾਵਜੂਦ ਸਰਕਾਰ ਦਾ ਟੀਚਾ ਹੀ ਹੈ ਕਿ ਇਮਿਊਨਾਈਜੇਸ਼ਨ 'ਤੇ ਜੋਰ ਦਿੱਤਾ ਜਾਵੇ, ਡਿਜ਼ੀਜ਼ ਸਰਵੇਲੈਂਸ ਅਤੇ ਮਾਨੀਟ੍ਰਿੰਗ ਜਾਰੀ ਰੱਖੀ ਜਾਵੇ ਅਤੇ ਬਿਮਾਰ ਮਹਿਸੂਸ ਕਰਨ 'ਤੇ ਘਰ ਰਹਿਣ ਅਤੇ ਮਾਸਕ ਦੀ ਵਰਤੋਂ ਜਾਂ ਬੀ.ਸੀ. ਵੈਕਸੀਨ ਕਾਰਡ ਦੀ ਵਰਤੋਂ ਜਿਹੇ ਉਪਰਾਲੇ ਜਾਰੀ ਰੱਖੇ ਜਾਣ।
ਉਨ੍ਹਾਂ ਦੱਸਿਆ ਕਿ ਬੀ.ਸੀ. ਵਿਸ਼ਵ ਦੇ ਸਭ ਤੋਂ ਵੱਧ ਵੈਕਸੀਨੇਟਿਡ ਜਿਉਰਿਸਡਿਕਸ਼ਨਸ ਵਿੱਚ ਸ਼ਾਮਿਲ ਹੈ।
ਡਾ. ਹੈਨਰੀ ਨੇ ਕਿਹਾ ਕਿ ਬੀਤੇ ਕੁਝ ਹਫਤਿਆਂ 'ਚ ਹਸਪਤਾਲ 'ਚ ਹੋ ਰਹੇ ਦਾਖਲਿਆਂ ਅਤੇ ਰਿਪੋਰਟ ਹੋ ਰਹੇ ਮਾਮਲਿਆਂ 'ਚ ਕਮੀ ਆਈ ਹੈ।
ਡਾ. ਹੈਨਰੀ ਨੇ ਕਿਹਾ ਕਿ ਹਾਲ ਦੀ ਘੜੀ ਇੰਡੋਰ ਪਬਲਿਕ ਥਾਵਾਂ 'ਤੇ ਮਾਸਕ ਪਹਿਨਣਾ, ਬੀ.ਸੀ. ਵੈਕਸੀਨ ਕਾਰਡ ਦੀ ਵਰਤੋਂ ਅਤੇ ਕੋਵਿਡ-19 ਸੇਫਟੀ ਪਲੈਨਸ ਜਾਰੀ ਰੱਖੇ ਜਾਣਗੇ।




