13.08C Vancouver
ADS

Nov 5, 2021 10:24 PM - The Canadian Press

ਵਿਕਟੋਰੀਆ 'ਚ ਰੀਨਾ ਵਿਰਕ ਦੇ ਕਤਲ ਦੀ ਦੋਸ਼ੀ ਔਰਤ ਨੂੰ ਸਸਪੈਂਸ਼ਨ ਤੋਂ ਬਾਅਦ ਫਿਰ ਮਿਲੀ ਪੈਰੋਲ

Share On
b-c-woman-who-killed-victoria-teen-reena-virk-back-on-parole-after-suspension
Kelly Ellard and her father, Lawrence, leave the Vancouver courthouse for dinner, March 30, 2000. THE CANADIAN PRESS/Adrian Wyld

ਸਾਲ 1997 'ਚ ਵਿਕਟੋਰੀਆ 'ਚ ਹੋਈ 14 ਸਾਲਾ ਰੀਨਾ ਵਿਰਕ ਦੀ ਮੌਤ ਦੇ ਮਾਮਲੇ 'ਚ ਦੋਸ਼ੀ ਪਾਈ ਗਈ ਔਰਤ ਨੂੰ ਡੇਅ ਪੈਰੋਲ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ।

ਨੈਸ਼ਨਲ ਪੈਰੋਲ ਬੋਰਡ ਦਾ ਕਹਿਣਾ ਹੈ ਕਿ ਕੈਲੀ ਐਲਰਡ ਜੋ ਕਿ ਹੁਣ ਕੈਰੀ ਸਿਮ ਦੇ ਨਾਮ ਨਾਲ ਜਾਣੀ ਜਾਂਦੀ ਹੈ, ਉਸ ਦੀ ਪੈਰੋਲ ਨੂੰ ਰਿਸਟੋਰ ਕੀਤਾ ਗਿਆ ਹੈ।

ਅਗਸਤ ਮਹੀਨੇ 'ਚ ਉਸ ਦੀ ਪੈਰੋਲ ਨੂੰ ਰਿਵੋਕ ਕਰ ਦਿੱਤਾ ਗਿਆ ਸੀ।

ਉਸ ਮੌਕੇ ਕੈਰੀ ਸਿਮ ਵੱਲੋਂ ਡਰੱਗਸ ਅਤੇ ਸ਼ਰਾਬ ਦੇ ਸੇਵਨ ਦੇ ਸੰਕੇਤ ਮਿਲੇ ਸਨ।

ਇਸ ਤੋਂ ਇਲਾਵਾ ਅਗਸਤ 'ਚ ਉਸ ਦੇ 2 ਬੱਚਿਆਂ ਦੇ ਪਿਤਾ ਨਾਲ ਹਿੰਸਕ ਪ੍ਰਵਰਤੀ ਵਾਲੀ ਗੱਲਬਾਤ ਦੀ ਜਾਣਕਾਰੀ ਵੀ ਮਿਲੀ ਸੀ।

ਬੋਰਡ ਨੇ ਪਾਇਆ ਕਿ ਕੈਰੀ ਸਿਮ ਨੇ ਬੀਤੇ ਇੱਕ ਸਾਲ ਤੋਂ ਵਧੇਰੇ ਤਣਾਅ ਮਹਿਸੂਸ ਕੀਤਾ ਸੀ ਅਤੇ ਉਸ ਦੇ ਵਿਵਹਾਰ 'ਚ ਗਿਰਾਵਟ ਆਈ ਸੀ, ਜਿਸ ਤੋਂ ਬਾਅਦ ਉਸ ਦੀ ਪੈਰੋਲ ਰੱਦ ਕੀਤੀ ਗਈ ਸੀ।

ਹੁਣ ਕੈਰੀ ਸਿਮ ਦੇ ਕਮਿਊਨਿਟੀ 'ਚ ਵਾਪਸੀ ਹੋ ਰਹੀ ਹੈ ਪਰ ਉਸ 'ਤੇ ਪਬੰਦੀਆਂ ਨੂੰ ਵਧਾਇਆ ਜਾ ਰਿਹਾ ਹੈ ਜਿਸ 'ਚ ਸਾਈਕੈਟ੍ਰਿਕ ਕੇਅਰ ਹਾਸਿਲ ਕਰਨਾ ਵੀ ਸ਼ਾਮਿਲ ਹੈ।

ਉਸ ਨੂੰ ਆਪਣੇ 2 ਬੱਚਿਆਂ ਦੇ ਪਿਤਾ ਨਾਲ ਸੰਪਰਕ ਸਥਾਪਿਤ ਕਰਨ ਤੋਂ ਵੀ ਰੋਕ ਲਗਾਈ ਗਈ ਹੈ।

Latest news

surrey-mayor-brenda-locke-criticizes-metro-vancouver-governance-reforms-as-inadequate
Punjabi

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਗਵਰਨੈਂਸ ਮਾਡਲ 'ਤੇ ਚੁੱਕੇ ਸਵਾਲ

ਸਰੀ ਦੀ ਮੇਅਰ ਬ੍ਰੇਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ governance ਬੋਰਡ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਪਣੇ ਨਿਰਦੇਸ਼ਕਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਲਿਆ ਗਿਆ ਫੈਸਲਾ ਸਿਰਫ ਇਸ ਦਾ ਆਕਾਰ ਛੋਟਾ ਕਰਦਾ ਹੈ ਪਰ ਵੋਟਿੰਗ ਸਿਸਟਮ ਦੇ ਅਸਲ ਪੱਖਪਾਤ ਨੂੰ ਦੂਰ ਨਹੀਂ ਕਰਦਾ।
kaduna-village-attack-leaves-about-30-dead-including-children
Punjabi

ਨਾਈਜੀਰੀਆ ਦੇ ਕਡੂਨਾ ਸੂਬੇ ਦੇ ਪਿੰਡ 'ਚ ਹਥਿਆਰਬੰਦ ਹਮਲਾ, ਕਰੀਬ 30 ਲੋਕਾਂ ਦੀ ਮੌਤ

ਨਾਈਜੀਰੀਆ ਦੇ ਨੌਰਥ ਵੈਸਟ ਵਿੱਚ ਪੈਂਦੇ ਕਡੂਨਾ ਸੂਬੇ ਦੇ ਇੱਕ ਪਿੰਡ ਵਿੱਚ ਸੋਮਵਾਰ ਤੜਕੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰਕੇ ਲਗਭਗ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਸਨੀਕਾਂ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ, ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪਿੰਡ ਦੇ ਮੁਖੀ ਦੇ ਸਕੱਤਰ Dogon Rana ਨੇ ਦੱਸਿਆ ਕਿ ਹਮਲਾਵਰ ਪਿੰਡ ਵਿੱਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਨਾਲ ਕਈ ਘਰਾਂ ਨੂੰ ਅੱਗ ਲਗਾ ਦਿੱਤੀ।
etobicoke-uber-driver-charged-after-alleged-sexual-assaults-in-burlington
Punjabi

ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਪੰਜਾਬੀ ਡਰਾਈਵਰ ਗ੍ਰਿਫਤਾਰ

ਓਨਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਸਰਵਿਸਸ ਨੇ ਬਰਲਿੰਗਟਨ ਵਿਚ ਇੱਕ ਮਹਿਲਾ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ Etobicoke ਦੇ ਇੱਕ 25 ਸਾਲਾ ਪੰਜਾਬੀ ਉਬੇਰ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਚਾਰਜਿਜ਼ ਲਗਾਏ ਹਨ। ਪੁਲਿਸ ਮੁਤਾਬਕ, ਘਟਨਾ 16 ਜੂਨ ਨੂੰ ਸ਼ਾਮ ਲਗਭਗ 5:15 ਵਜੇ ਵਾਪਰੀ, ਜਦੋਂ ਪੀੜਤ ਮਹਿਲਾ ਬਰਲਿੰਗਟਨ ਜੀ.ਓ. ਸਟੇਸ਼ਨ ਦੇ ਸਾਊਥ ਪਾਰਕਿੰਗ ਲਾਟ ਵਿਚ ਮੌਜੂਦ ਸੀ।
punjab-sanitation-workers-end-strike-after-agreement-with-government
Punjabi

ਪੰਜਾਬ ਸਰਕਾਰ ਨਾਲ ਸਹਿਮਤੀ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ

ਪੰਜਾਬ ‘ਚ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨਾਲ ਸਹਿਮਤੀ ਬਣਨ ਤੋਂ ਬਾਅਦ ਅੱਜ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਅਹਿਮ ਫ਼ੈਸਲਾ ਲੈਂਦਿਆਂ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
gunfire-damages-u-s-consulate-building-in-toronto
Punjabi

ਟੋਰੌਂਟੋ ਵਿੱਚ ਅਮਰੀਕੀ ਕੌਂਸਲੇਟ 'ਤੇ ਮੁੜ ਹੋਈ ਗੋਲੀਬਾਰੀ

ਕੈਨੇਡਾ ਵਿਚ ਟੋਰੌਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਆਰਮਰੀ ਸਟ੍ਰੀਟ ਵਿਖੇ ਸਥਿਤ ਅਮਰੀਕੀ ਕੌਂਸਲੇਟ ਨੂੰ ਸੋਮਵਾਰ ਗੋਲੀਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੀ ਪੁਸ਼ਟੀ ਪੁਲਿਸ ਵਲੋਂ ਕੀਤੀ ਗਈ ਹੈ। ਇਹ ਇਸ ਸਾਲ ਇਸ ਇਮਾਰਤ ਨੂੰ ਟਾਰਗੇਟ ਬਣਾਉਣ ਦੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਸਵੇਰ ਕਰੀਬ ਪੌਣੇ ਪੰਜ ਵਜੇ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link