20.87C Vancouver
ADS

Nov 17, 2022 1:14 AM - The Canadian Press

ਬੀ.ਸੀ. ਦੇ ਪ੍ਰਿੰਸ ਜੌਰਜ 'ਚ ਦਰਦਨਾਕ ਖੁਲਾਸਾ, ਔਰਤ ਦੇ ਕਤਲ ਤੋਂ 32 ਸਾਲ ਬਾਅਦ ਮਿਲੇ ਅਵਸ਼ੇਸ਼

Share On
b-c-womans-remains-found-decades-after-her-killer-was-convicted
The remains of a woman have been found in Prince George, B.C., 30 years after her killer was convicted of her murder. (Photo - Prince George RCMP)

ਬੀ.ਸੀ. ਦੇ ਪ੍ਰਿੰਸ ਜੌਰਜ ਵਿੱਚ ਇੱਕ ਔਰਤ ਦੇ ਅਵਸ਼ੇਸ਼ ਮਿਲੇ ਹਨ।

ਖਾਸ ਗੱਲ ਇਹ ਹੈ ਕਿ ਜਿਸ ਔਰਤ ਦੇ ਅਵਸ਼ੇਸ਼ ਮਿਲੇ ਹਨ ਉਸ ਦੇ ਕਾਤਲ ਨੂੰ 30 ਸਾਲ ਪਹਿਲਾਂ ਸਜਾ ਹੋਈ ਸੀ।

ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਔਰਤ ਦੇ ਅਵਸ਼ੇਸ਼ ਬੀਤੇ ਮਹੀਨੇ ਕਨੌਟ ਹਿਲ ਪਾਰਕ 'ਚ ਮਿਲੇ ਸਨ।

ਪੁਲਿਸ ਦਾ ਕਹਿਣਾ ਸੀ ਕਿ ਬੀ.ਸੀ. ਕੋਰੋਨਰ ਸਰਵਿਸ ਦੀ ਮਦਦ ਨਾਲ ਪਛਾਣ ਹੋ ਸਕੀ ਕਿ ਮਨੁੱਖੀ ਅਵਸ਼ੇਸ਼ ਡੋਨਾ ਚਾਰਲੀ ਨਾਮ ਦੀ ਔਰਤ ਦੇ ਹਨ।

ਇਸ ਔਰਤ ਦਾ ਕਤਲ ਸਾਲ 1990 'ਚ ਹੋਇਆ ਸੀ।

ਮਾਮਲੇ ਦੀ ਸ਼ੁਰੂਆਤੀ ਜਾਂਚ 'ਚ ਦੋਸ਼ੀ ਨੂੰ ਸਜਾ ਹੋਈ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਫਾਈਲ ਮਿਸਿੰਗ ਪਰਸਨਸ ਯੂਨਿਟ ਕੋਲ ਖੁੱਲ੍ਹੀ ਰਹੀ ਸੀ।

ਉਸ ਮੌਕੇ ਚਾਰਲੀ ਦੇ ਬੁਆਏਫਰੈਂਡ ਰਹੇ ਜਰਾਲਡ ਸਮਾਸਲੈਟ ਨੂੰ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਠਿਹਰਾਇਆ ਗਿਆ ਸੀ।

ਉਸ ਨੇ ਕਬੂਲਿਆ ਸੀ ਕਿ ਡੋਨਾ ਚਾਰਲੀ ਦਾ ਬਿਨਾ ਸਿਰ ਦਾ ਸ਼ਰੀਰ ਉਸ ਨੇ ਇੱਕ ਲੌਟ ਹੇਠ ਦੱਬ ਦਿੱਤਾ ਸੀ।

ਸਾਲ 1992 'ਚ ਦੋਸ਼ੀ ਨੇ ਟ੍ਰਾਇਲ ਦੌਰਾਨ ਦੱਸਿਆ ਸੀ ਕਿ ਉਸ ਨੇ ਔਰਤ ਦਾ ਸਿਰ ਕਨੌਟ ਹਿਲ 'ਚ ਦੱਬ ਦਿੱਤਾ ਸੀ।

ਜਾਣਕਾਰੀ ਅਨੁਸਾਰ ਪੀੜਤ ਔਰਤ ਦਾ ਮ੍ਰਿਤ ਸ਼ਰੀਰ ਸਾਲ 1991 'ਚ ਮਿਲ ਗਿਆ ਸੀ ਪਰ ਉਸ ਦਾ ਸਿਰ ਨਹੀਂ ਮਿਲਿਆ ਸੀ।

ਹੁਣ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ ਉਸ ਦਾ ਸਿਰ ਲੱਭ ਲਿਆ ਗਿਆ ਹੈ।

Latest news

b-c-to-add-132-involuntary-care-beds-in-surrey-and-prince-george
Punjabi

ਬੀ.ਸੀ. ਸਰਕਾਰ ਨੇ ਸਰੀ ਅਤੇ ਪ੍ਰਿੰਸ ਜਾਰਜ ਵਿੱਚ 132 ਨਵੇਂ Involuntary Care ਬੈੱਡ ਸ਼ਾਮਲ ਕਰਨ ਦਾ ਐਲਾਨ ਕੀਤਾ

ਬੀ.ਸੀ. ਸਰਕਾਰ ਨੇ ਗੰਭੀਰ ਮਾਨਸਿਕ ਬੀਮਾਰੀ, ਨਸ਼ਾਖੋਰੀ ਅਤੇ Brain Injury ਨਾਲ ਜੂਝ ਰਹੇ ਲੋਕਾਂ ਲਈ ਸਰੀ ਅਤੇ ਪ੍ਰਿੰਸ ਜਾਰਜ ਵਿਚ Involuntary Care Facilities ਜਲਦ ਖੋਲ੍ਹੇ ਜਾਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਮੁਤਾਬਕ, ਇਨ੍ਹਾਂ ਨਵੀਨੀਕਰਨ ਕੀਤੀਆਂ ਜਾ ਰਹੀਆਂ ਫੈਸੀਲਿਟੀ ਵਿਚ 132 ਨਵੇਂ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ।
channi-bajwa-among-senior-congress-leaders-to-meet-bhupesh-baghel
Punjabi

ਚੰਨੀ, ਬਾਜਵਾ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਭੂਪੇਸ਼ ਬਘੇਲ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸ਼ਨੀਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨਗੇ। ਇਸ ਸੰਬੰਧੀ ਜਾਣਕਾਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ। ਚੰਨੀ ਨੇ ਇੱਕ ਪੋਸਟ ਵਿੱਚ ਇਹ ਵੀ ਕਿਹਾ ਕਿ ਸੀਨੀਅਰ ਆਗੂ ਅਤੇ ਪਾਰਟੀ ਵਿਧਾਇਕ ਰਾਣਾ ਗੁਰਜੀਤ ਸਿੰਘ ਆਪਣੀ ਰਿਹਾਇਸ਼ 'ਤੇ ਇਸ ਬੈਠਕ ਦੀ ਮੇਜ਼ਬਾਨੀ ਕਰਨਗੇ।
maninder-sidhu-announces-india-trade-mission-to-lead-team-canada-delegation
Punjabi

ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਕੀਤਾ ਐਲਾਨ, ਕੈਨੇਡਾ ਟਰੇਡ ਮਿਸ਼ਨ ਦੀ ਕਰਨਗੇ ਅਗਵਾਈ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਭਾਰਤ ਦੇ ਵਪਾਰ ਦੌਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਸਿੱਧੂ 12 ਤੋਂ 17 ਅਕਤੂਬਰ ਤੱਕ ਭਾਰਤ ਵਿਚ ਟੀਮ ਕੈਨੇਡਾ ਟਰੇਡ ਮਿਸ਼ਨ ਦੀ ਅਗਵਾਈ ਕਰਨਗੇ। ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
saskatchewan-man-sentenced-in-cbsa-immigration-fraud-investigation
Punjabi

ਸੀ.ਬੀ.ਐਸ.ਏ. ਦੀ ਇਮੀਗ੍ਰੇਸ਼ਨ ਧੋਖਾਧੜੀ ਜਾਂਚ ਵਿੱਚ ਸਸਕੈਚਵਨ ਦੇ ਵਿਅਕਤੀ ਨੂੰ ਹੋਈ ਸਜ਼ਾ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਲੋਂ ਇੱਕ ਇਮੀਗ੍ਰੇਸ਼ਨ ਫਰੌਡ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਦੇ ਸਬੰਧ ਵਿਚ ਸਸਕੈਚਵਨ ਵਿਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਤੋਂ ਇੱਕ ਦਿਨ ਘੱਟ ਦੀ Conditional ਸਜ਼ਾ ਸੁਣਾਈ ਗਈ ਹੈ। ਸੀ.ਬੀ.ਐਸ.ਏ. ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਮੁਤਾਬਕ, ਬਲਵੀਰ ਸਿੰਘ ਨੂੰ $10,000 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
west-vancouvers-gurinder-singh-deo-arrested-in-france
Punjabi

ਵੈਸਟ ਵੈਨਕੂਵਰ ਦੇ ਗਰਿੰਦਰ ਸਿੰਘ ਦਿਓ ਨੂੰ ਫਰਾਂਸ 'ਚ ਕੀਤਾ ਗਿਆ ਗ੍ਰਿਫਤਾਰ

ਵੈਸਟ ਵੈਨਕੂਵਰ ਦੇ ਗੈਂਗਰਸਟਰ ਗਰਿੰਦਰ ਸਿੰਘ ਦਿਓ ਨੂੰ ਫਰਾਂਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ, ਇਸ ਦੀ ਪੁਸ਼ਟੀ ਕੈਨੇਡਾ ਦੀ ਫੈਡਰਲ ਪੁਲਿਸਿੰਗ ਦੀ ਪੈਸੀਫਿਕ ਰੀਜ਼ਨ ਆਰ.ਸੀ.ਐਮ.ਪੀ. ਨੇ ਕੀਤੀ ਹੈ। ਦਿਓ ਨੂੰ ਐਫ.ਬੀ.ਆਈ. ਅਤੇ ਆਰ.ਸੀ.ਐਮ.ਪੀ. ਦੇ ਹਾਲ ਹੀ ਦੇ ਓਪਰੇਸ਼ਨ ਹਾਰਡ ਬਾਲ ਵਿਚ ਨਾਮਜ਼ਦ ਕੀਤਾ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link