Aug 13, 2020 5:24 PM -

ਪੈਂਡੇਮਿਕ ਦੇ ਸ਼ੁਰੂ ਹੋਣ ਤੋਂ ਬਾਅਦ ਕੈਨੇਡਾ ਵਿਚ ਮੌਰਗੇਜ 'ਸਟ੍ਰੈਸ ਟੈੱਸਟ' ਦੀ ਦਰ ਤੀਸਰੀ ਵਾਰ ਘੱਟ ਗਈ ਹੈ।
ਇਹ ਦਰ ਹੁਣ ਘੱਟ ਕੇ 4.79 ਫੀਸਦੀ ਹੋ ਗਈ ਹੈ, ਜਿਸ ਨਾਲ ਘਰ ਖਰੀਦਣ ਵਾਲਿਆਂ ਨੂੰ ਪਹਿਲਾਂ ਨਾਲੋਂ ਵੱਧ ਲੋਅਨ ਮਿਲ ਸਕੇਗਾ।
ਕੈਨੇਡਾ ਦੇ ਵੱਡੇ ਬੈਂਕਸ ਦੀ ਮੌਰਗੇਜ ਰੇਟ ਪਿਛਲੇ ਹਫਤਿਆਂ ਦੌਰਾਨ ਕਾਫੀ ਘੱਟ ਗਈ ਸੀ, ਜਿਸ ਨਾਲ ਆਖਿਰਕਾਰ ਬੈਂਕ ਔਫ਼ ਕੈਨੇਡਾ ਨੂੰ ਵੀ ਮੌਰਗੇਜ 'ਸਟ੍ਰੈਸ ਟੈੱਸਟ' ਦਾ ਆਧਾਰ ਬਨਣ ਵਾਲੀ ਆਪਣੀ ਔਸਤ ਰੇਟ ਨੂੰ ਘੱਟ ਕਰਕੇ, 4.79 ਫੀਸਦੀ ਕਰਨਾ ਪਿਆ।
'ਸਟ੍ਰੈਸ ਟੈੱਸਟ' ਦੀ ਘੋਸ਼ਣਾ ਸਾਲ 2017 ਵਿਚ ਕੀਤੀ ਗਈ ਸੀ, ਤਾਂ ਜੋ ਬਹੁਤ ਜ਼ਿਆਦਾ ਭਖੀ ਹੋਈ ਹਾਊਸਿੰਗ ਮਾਰਕਿਟ ਵਿਚ ਥੋੜਾ ਠੱਲ ਪਾਇਆ ਜਾ ਸਕੇ।




