Jan 19, 2022 11:12 PM - The Canadian Press

ਬੀ.ਸੀ. ਸਰਕਾਰ ਵੱਲੋਂ ਸੂਬੇ ਦੇ ਵਪਾਰਾਂ ਲਈ ਜਾਰੀ ਰਿਲੀਫ ਗ੍ਰਾਂਟ 'ਚ ਵਾਧਾ ਕੀਤਾ ਜਾ ਰਿਹਾ ਹੈ।
ਸੂਬੇ 'ਚ ਜਾਰੀ ਕੋਵਿਡ-19 ਸੰਬੰਧੀ ਪਬੰਦੀਆਂ ਵਿਚਾਲੇ ਬੰਦ ਹੋਣ 'ਤੇ ਮਜਬੂਰ ਹੋਏ ਵਪਾਰਾਂ ਲਈ ਸੂਬਾ ਸਰਕਾਰ ਵੱਲੋਂ ਵਧੇਰੇ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਬੀਤੇ ਕੱਲ ਹੀ ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਐਲਾਨ ਕੀਤਾ ਸੀ ਕਿ ਰੈਸਟੂਰੈਂਟਾਂ, ਬਾਰਸ ਅਤੇ ਹੋਰ ਈਵੈਂਟਸ 'ਚ ਇਕੱਠਾਂ ਸੰਬੰਧੀ ਪਬੰਦੀਆਂ 16 ਫਰਵਰੀ ਤਕ ਜਾਰੀ ਰਹਿਣਗੀਆਂ।
ਅਜਿਹੇ 'ਚ ਸੂਬੇ ਦੇ ਜੌਬਸ, ਇਕਨੌਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ, ਰਵੀ ਕਾਹਲੋਂ ਨੇ ਆਖਿਆ ਹੈ ਕਿ, ਪ੍ਰਭਾਵਿਤ ਵਪਾਰਾਂ ਲਈ ਵਧੇਰੇ ਮਦਦ ਪਹੁੰਚ ਰਹੀ ਹੈ।
ਹੁਣ ਗ੍ਰਾਂਟ 'ਚ ਦਿੱਤੀ ਜਾ ਰਹੀ ਕੁੱਲ ਫੰਡਿੰਗ ਨੂੰ $10,000 ਤੋਂ ਵਧਾ ਕੇ $20,000 ਕਰ ਦਿੱਤਾ ਗਿਆ ਹੈ।
ਪਬੰਦੀਆਂ ਵਿਚਾਲੇ ਬੰਦ ਰਹਿਣ ਵਾਲੇ ਬਾਰਸ, ਈਵੈਂਟ ਵੈਨਿਊਸ ਅਤੇ ਨਾਈਟ ਕਲੱਬਸ ਇਸ ਗ੍ਰਾਂਟ ਲਈ ਅਪਲਾਈ ਕਰ ਸਕਣਗੇ।
ਯਾਦ ਰਹੇ ਇਹ ਗ੍ਰਾਂਟ ਸਟਾਫਿੰਗ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ ਅਤੇ ਉਸੇ ਅਨੁਸਾਰ ਗ੍ਰਾਂਟ ਦੀ ਲਿਮਿਟ ਤੈਅ ਕੀਤੀ ਜਾਂਦੀ ਹੈ।
ਜਾਣਕਾਰੀ ਦਿੱਤੀ ਗਈ ਕਿ 22 ਦਿਸੰਬਰ ਨੂੰ ਲਗਾਈਆਂ ਗਈਆਂ ਪਬੰਦੀਆਂ ਤੋਂ ਬਾਅਦ ਜਿਹੜੇ ਵਪਾਰ ਹੁਣ ਖੁੱਲ੍ਹ ਸਕਦੇ ਹਨ ਉਨ੍ਹਾਂ ਲਈ ਪਹਿਲਾਂ ਤੋਂ ਜਾਰੀ 4 ਹਫ਼ਤੇ ਦੀ $10,000 ਤਕ ਦੀ ਗ੍ਰਾਂਟ ਹੀ ਹਾਸਿਲ ਹੋ ਸਕੇਗੀ।




