Jul 28, 2025 9:09 PM -

ਕੈਨੇਡਾ ਦੀ ਬਾਸਕਿਟਬਾਲ ਦੀ ਤਿੰਨ ਵਾਰ ਦੀ ਓਲੰਪੀਅਨ ਖਿਡਾਰਨ ਮਿਸ਼ੈਲ ਪਲੂਫ ਨੇ ਅੰਤਰਰਾਸ਼ਟਰੀ ਬਾਸਕਿਟਬਾਲ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
ਐਡਮਿੰਟਨ ਤੋਂ ਵਾਸਤਾ ਰੱਖਣ ਵਾਲੀ 32 ਸਾਲਾ ਮਿਸ਼ੈਲ ਪਲੂਫ, ਸਾਲ 2012 ਦੇ ਲੰਡਨ ਓਲੰਪਿਕਸ, 2016 ਦੇ ਰੀਓ ਓਲੰਪਿਕਸ ਅਤੇ 2024 ਦੇ ਪੈਰਿਸ ਓਲੰਪਿਕਸ 'ਚ ਕਨੇਡੀਅਨ ਬਾਸਕਿਟਬਾਲ ਟੀਮ ਅਤੇ ਕਨੇਡੀਅਨ 3X3 ਟੀਮ ਦਾ ਹਿੱਸਾ ਰਹੀ। ਪੈਰਿਸ ਓਲੰਪਿਕਸ 'ਚ ਮਿਸ਼ੈਲ ਪਲੂਫ ਦੀ ਮੌਜੂਦਗੀ ਵਾਲੀ ਕਨੇਡੀਅਨ ਟੀਮ ਚੌਥੇ ਸਥਾਨ 'ਤੇ ਰਹੀ ਸੀ।
ਇਸ ਤੋਂ ਇਲਾਵਾ ਉਨ੍ਹਾਂ ਸਾਲ 2015 ਅਤੇ 2017 ਦੀ ਫੀਬਾ ਅਮੈਰੀਕਪ ਚੈਂਪੀਅਨਸ਼ਿਪਸ 'ਚ ਕਨੇਡੀਅਨ ਜਿੱਤਾਂ 'ਚ ਖਾਸ ਯੋਗਦਾਨ ਪਾਇਆ।
ਮਿਸ਼ੈਲ ਪਲੂਫ ਦੀ 3X3 ਬਾਸਕਿਟਬਾਲ 'ਚ ਉਨ੍ਹਾਂ ਜੁੜਵਾ ਭੈਣ ਕੈਥਰੀਨ ਪਲੂਫ ਨਾਲ ਖੇਡਦਿਆਂ ਨੂੰ ਵੇਖਣ ਲਈ ਅਨੇਕਾਂ ਪ੍ਰਸ਼ੰਸਕ ਪਹੁੰਚਦੇ ਸਨ।
ਦੋਵਾਂ ਦੀ ਕਨੇਡੀਅਨ ਪ੍ਰੋਗਰਾਮ ਨੂੰ ਉੱਤੇ ਲਿਜਾਣ 'ਚ ਖਾਸ ਭੂਮਿਕਾ ਰਹੀ।
ਹੁਣ ਮਿਸ਼ੈਲ ਪਲੂਫ ਕੈਨੇਡਾ ਬਾਸਕਿਟਬਾਲ ਦੀ 3X3 ਟੀਮ ਨੂੰ ਬਤੌਰ ਪ੍ਰਫਾਰਮੈਂਸ ਮੈਨੇਜਰ ਜਾਇਨ ਕਰਨ ਜਾ ਰਹੀ ਹੈ।




