10.89C Vancouver
ADS

Mar 31, 2020 11:35 PM -

ਬੀ.ਸੀ. 'ਚ ਕੋਵਿਡ-19 ਦੇ ਪੀੜਤਾਂ ਦੀ ਗਿਣਤੀ 1,000 ਦੇ ਪਾਰ, 24 ਲੋਕਾਂ ਦੀ ਜਾ ਚੁੱਕੀ ਜਾਨ

Share On
bc-5-deaths-and-43-new-cases-of-covid-19-reported-total-number-of-cases-go-past-1-000
Provincial health officer Dr. Bonnie Henry responds to questions during a news conference about the provincial response to the coronavirus, in Vancouver, on Friday, March 6, 2020. THE CANADIAN PRESS/Darryl Dyck

ਬੀ.ਸੀ. ਦੇ ਵਿਚ ਕੋਵਿਡ-19 ਦੇ ਪੀੜਤ ਲੋਕਾਂ ਦੀ ਗਿਣਤੀ ਹੁਣ 1,000 ਦੇ ਪਾਰ ਪਹੁੰਚ ਗਈ ਹੈ।

ਸੂਬੇ 'ਚ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ 1,013 ਤਕ ਪਹੁੰਚ ਗਿਆ ਹੈ।

ਮੀਡੀਆ ਦੇ ਰੂਬਰੂ ਹੁੰਦੇ ਹੋਏ, ਸੂਬੇ ਦੀ ਸਿਹਤ ਅਫਸਰ, ਡਾ. ਬੌਨੀ ਹੈਨਰੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਸੂਬੇ 'ਚ ਵਾਇਰਸ ਸੰਬੰਧੀ 43 ਨਵੇਂ ਮਾਮਲੇ ਉਜਾਗਰ ਹੋਏ ਹਨ।

ਦੁੱਖ ਦੀ ਗੱਲ ਇਹ ਹੈ ਕਿ 5 ਹੋਰ ਲੋਕਾਂ ਦੀ ਇਸ ਵਾਇਰਸ ਕਾਰਨ ਜਾਨ ਚਲੀ ਗਈ ਹੈ।

ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਇਰਸ ਕਾਰਨ 24 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਸਿਹਤ ਮੰਤਰੀ ਐਡਰੀਅਨ ਡਿਕਸ ਵੀ ਇਸ ਮੌਕੇ ਮੌਜੂਦ ਸਨ, ਜਿੰਨਾ ਜਾਨ ਗਵਾਉਣ ਵਾਲਿਆਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ।

ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਹੁਣ ਤਕ 19 ਲੌਂਗ ਟਰਮ ਕੇਅਰ ਸੈਂਟਰਸ ਵਿਚ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ ਸਿਰਫ 2 ਸੈਂਟਰਾਂ 'ਚ ਇਹ ਆਊਟਬ੍ਰੇਕ ਬਹੁਤੇ ਮਾਮਲਿਆਂ ਵਾਲੀ ਸਾਬਿਤ ਹੋਈ ਹੈ।


Latest news

former-punjab-minister-laljit-singh-bhullar-remanded-for-three-more-days-in-suicide-case-probe
Punjabi

ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਤਿੰਨ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਵਧਾਇਆ

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੰਜ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਪੁਲਿਸ ਰਿਮਾਂਡ ਵਿੱਚ ਤਿੰਨ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਪੁੱਛ-ਗਿੱਛ ਦੌਰਾਨ ਲਾਲਜੀਤ ਤੋਂ ਮੋਬਾਈਲ ਫੋਨ ਸਮੇਤ ਬਾਕੀ ਸਬੂਤ ਬਰਾਮਦ ਕਰਨ ਵਿੱਚ ਅਸਫਲ ਰਹੀ ਹੈ।
b-c-union-calls-for-expanded-work-from-home-policy-amid-rising-fuel-costs
Punjabi

ਬੀ.ਸੀ. ਯੂਨੀਅਨ ਵੱਲੋਂ ਵਧ ਰਹੀਆਂ ਤੇਲ ਦੀਆਂ ਕੀਮਤਾਂ ਵਿਚਾਲੇ ਪੂਰੇ ਸਮੇਂ ਲਈ ਘਰੋਂ ਕੰਮ ਦੀ ਕੀਤੀ ਗਈ ਮੰਗ

ਬੀ.ਸੀ. ਜਨਰਲ ਇੰਪਲਾਇਜ਼ ਯੂਨੀਅਨ ਨੇ ਤੇਲ ਕੀਮਤਾਂ ਵਿਚ ਵਾਧਾ ਹੋਣ ਦੇ ਮੱਦੇਨਜ਼ਰ ਸੂਬਾ ਸਰਕਾਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਪੂਰੇ ਸਮੇਂ ਲਈ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। 35,000 ਪਬਲਿਕ ਸਰਵਿਸ ਵਰਕਰਜ਼ ਦੀ ਨੁਮਾਇੰਦਗੀ ਕਰਦੀ ਯੂਨੀਅਨ ਦਾ ਕਹਿਣਾ ਹੈ ਕਿ ਈਰਾਨ ਯੁੱਧ ਵਿਚਕਾਰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਮੁਲਾਜ਼ਮਾਂ 'ਤੇ ਆਰਥਿਕ ਬੋਝ ਵੱਧ ਰਿਹਾ ਹੈ ਅਤੇ ਘਰੋਂ ਕੰਮ ਕਰਨ ਦੀ ਸਹੂਲਤ ਨਾਲ ਇਸ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ।
b-c-conservative-leadership-candidate-fulmer-signs-electoral-pact-with-onebcs-brodie
Punjabi

ਬੀ.ਸੀ. ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਫੁਲਮਰ ਨੇ ਵਨਬੀਸੀ ਦੀ ਆਗੂ ਨਾਲ ਕੀਤਾ ਡੀਲ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਚੱਲ ਰਹੀ ਲੀਡਰਸ਼ਿਪ ਰੇਸ ਦੌਰਾਨ ਇਸ ਦੌੜ ਦੇ ਉਮੀਦਵਾਰ ਯੂਰੀ ਫੁਲਮਰ ਨੇ ਹਾਲ ਹੀ ਵਿਚ ਨਵੀਂ ਬਣੀ ਪਾਰਟੀ ਵਨਬੀਸੀ ਦੀ ਆਗੂ ਡੱਲਾਸ ਬ੍ਰੋਡੀ ਨਾਲ ਇੱਕ ਡੀਲ ਦਾ ਐਲਾਨ ਕੀਤਾ ਹੈ।
authorities-warn-of-world-cup-related-fraud-schemes-as-tournament-approaches
Punjabi

ਫੀਫਾ ਵਰਲਡ ਕੱਪ ਤੋਂ ਪਹਿਲਾਂ ਧੋਖਾਧੜੀ ਦੇ ਮਾਮਲਿਆਂ ਬਾਰੇ ਅਧਿਕਾਰੀਆਂ ਦੀ ਚੇਤਾਵਨੀ

ਵੈਨਕੂਵਰ ਅਤੇ ਟੋਰਾਂਟੋ ਵਿਚ ਹੋਣ ਵਾਲੇ ਫੀਫਾ ਵਰਲਡ ਕੱਪ ਦੇ ਮੱਦੇਨਜ਼ਰ ਦੋਹਾਂ ਸ਼ਹਿਰਾਂ ਦੀ ਪੁਲਿਸ ਨੇ ਸਾਂਝੇ ਤੌਰ 'ਤੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਧੋਖਾਧੜੀ ਤੋਂ ਸਾਵਾਧਾਨ ਰਹਿਣ ਲਈ ਸੁਚੇਤ ਕੀਤਾ ਹੈ, ਪੁਲਿਸ ਦਾ ਕਹਿਣਾ ਹੈ ਕਿ ਫੀਫਾ ਵਰਲਡ ਕੱਪ 2026 ਦੇ ਉਤਸ਼ਾਹ ਦੇ ਵਿਚਕਾਰ ਧੋਖੇਬਾਜ਼ ਇਸ ਈਵੈਂਟਸ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਪੈਸੇ ਦਾ ਨੁਕਸਾਨ ਪਹੁੰਚਾ ਸਕਦੇ ਹਨ।
police-reported-hate-crimes-level-off-in-2024-after-multi-year-rise-statistics-canada-says
Punjabi

ਕੈਨੇਡਾ ਵਿਚ 2024 ਦੌਰਾਨ ਹੇਟ ਕ੍ਰਾਈਮ ਦੇ ਮਾਮਲਿਆਂ 'ਚ ਰਿਹਾ ਠਹਿਰਾਅ : ਸਟੈਟਿਸਟਿਕਸ ਕੈਨੇਡਾ

ਕੈਨੇਡਾ ਵਿਚ ਹੇਟ ਕ੍ਰਾਈਮ ਦੇ ਮਾਮਲਿਆਂ ਵਿਚ ਠਹਿਰਾਅ ਦੇਖਣ ਨੂੰ ਮਿਲਿਆ ਹੈ। ਸਟੈਟਕੈਨ ਦੀ ਨਵੀਂ ਰਿਪੋਰਟ ਅਨੁਸਾਰ, ਸਾਲ 2024 ਵਿਚ ਪੁਲਿਸ ਕੋਲ ਦਰਜ ਹੋਏ ਨਫ਼ਰਤੀ ਅਪਰਾਧਾਂ ਦੀ ਗਿਣਤੀ 4,882 ਰਹੀ, ਜੋ ਕਿ 2023 ਦੇ ਮੁਕਾਬਲੇ ਸਿਰਫ਼ 1 ਫੀਸਦੀ ਦਾ ਮਾਮੂਲੀ ਵਾਧਾ ਅਤੇ 2022 ਤੇ 2023 ਵਿਚਕਾਰ ਹੋਏ 34 ਫੀਸਦੀ ਦੇ ਵੱਡੇ ਉਛਾਲ ਦੇ ਮੁਕਾਬਲੇ ਵੱਡੀ ਰਾਹਤ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link