13.92C Vancouver
ADS

Feb 13, 2024 8:41 PM - The Canadian Press

ਬੀ.ਸੀ. ਨੇ $2.9B ਮੱਧ ਆਮਦਨ ਵਾਲੇ ਹਾਊਸਿੰਗ ਪ੍ਰੋਗਰਾਮ ਦੀ ਕੀਤੀ ਘੋਸ਼ਣਾ

Share On
bc-announces-2-9b-middle-income-housing-programme
Premier David Eby says they are aiming for a concept-to-construction timeline of 12 to 18 months to build the housing, compared with the current three to five year average to complete rental projects.

ਬੀ.ਸੀ. ਸਰਕਾਰ ਵਲੋਂ ਅੱਜ ਇਕ ਨਵੇਂ ਘਰ ਬਣਾਉਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਮੱਧ ਆਮਦਨੀ ਵਾਲੇ ਲੋਕਾਂ ਲਈ ਹਜ਼ਾਰਾਂ ਘਰ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ।

ਸੂਬੇ ਅਨੁਸਾਰ ਉਸ ਦਾ BC Builds ਪ੍ਰੋਗਰਾਮ ਗੈਰ-ਮੁਨਾਫ਼ਾ, ਸਥਾਨਕ ਸਰਕਾਰਾਂ, ਜਨਤਕ ਏਜੰਸੀਆਂ, ਫਸਟ ਨੇਸ਼ਨਜ਼ ਅਤੇ ਭਾਈਚਾਰਕ ਸਮੂਹਾਂ ਨਾਲ ਸਾਂਝੇਦਾਰੀ ਨਾਲ ਕੰਮ ਕਰੇਗਾ ਤਾਂ ਜੋ ਪਹਿਲਾਂ ਸੂਬੇ ਭਰ ਵਿਚ ਘੱਟ ਵਰਤੋਂ ਵਾਲੀ ਜ਼ਮੀਨ ਦੀ ਪਛਾਣ ਕੀਤੀ ਜਾ ਸਕੇ ਅਤੇ ਫਿਰ ਮੱਧ-ਆਮਦਨ ਵਾਲੇ ਕਿਰਾਏਦਾਰਾਂ ਲਈ ਹੋਰ ਘਰ ਬਣਾਏ ਜਾ ਸਕਣ।

ਇਨ੍ਹਾਂ ਘਰਾਂ ਨੂੰ ਘੱਟ ਲਾਗਤ ਵਾਲੇ ਵਿੱਤ ਰਾਹੀਂ 2 ਬਿਲੀਅਨ ਡਾਲਰ ਤੱਕ ਫੰਡ ਦਿੱਤਾ ਜਾਵੇਗਾ।

ਇਸ ਵਿਚ ਵਿੱਚ ਸੂਬੇ ਤੋਂ ਗ੍ਰਾਂਟਾਂ ਅਤੇ ਸਬਸਿਡੀਆਂ ਦੇ ਰੂਪ ਵਿੱਚ 950 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।

ਸੂਬੇ ਅਨੁਸਾਰ ਹੁਣ ਤੱਕ 20 ਤੋਂ ਵੱਧ ਘੱਟ ਵਰਤੋਂ ਵਾਲੀਆਂ ਥਾਵਾਂ ਦੀ ਪਛਾਣ ਕਰ ਲਈ ਗਈ ਹੈ ਅਤੇ BC Builds ਹੁਣ ਵਿਕਾਸ ਭਾਈਵਾਲਾਂ ਦੀ ਭਾਲ ਕਰ ਰਿਹਾ ਹੈ ਜੋ ਨਵੀਆਂ ਕਮਿਊਨਿਟੀ ਇਮਾਰਤਾਂ ਬਣਾਉਣਾ ਚਾਹੁੰਦੇ ਹਨ।

ਇਸ ਸਮੇਂ ਤਿੰਨ ਪ੍ਰੋਜੈਕਟ ਜਾਰੀ ਹਨ ਜੋ 400 ਘਰ ਪ੍ਰਦਾਨ ਕਰਨਗੇ।

ਅਗਲੇ ਦੋ ਸਾਲਾਂ ਵਿੱਚ ਬਾਕੀ ਦੇ 17 ਪ੍ਰੋਜੈਕਟ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਲਗਭਗ 3,600 ਹੋਰ ਯੂਨਿਟ ਪ੍ਰਦਾਨ ਕਰਨਗੇ।

Latest news

b-c-residents-can-now-pay-flat-rate-for-electric-heating-and-ev-charging-at-home
Punjabi

ਬੀ.ਸੀ. ਨਿਵਾਸੀ ਹੁਣ ਘਰ ਬੈਠੇ ਇਲੈਕਟ੍ਰਿਕ ਹੀਟਿੰਗ ਅਤੇ ਈਵੀ ਚਾਰਜਿੰਗ ਲਈ ਫਲੈਟ ਰੇਟ 'ਤੇ ਕਰ ਸਕਣਗੇ ਭੁਗਤਾਨ

ਬੀ.ਸੀ. ਵਾਸੀ ਹੁਣ ਘਰ ਵਿਚ ਇਲੈਕਟ੍ਰਿਕ ਹੀਟਿੰਗ ਦਾ ਇਸਤੇਮਾਲ ਕਰਨ ਅਤੇ ਇਲੈਕਟ੍ਰਿਕ ਵਾਹਨ ਚਾਰਜ ਕਰਨ ਦੇ ਮਾਮਲੇ ਵਿਚ ਇੱਕ ਹੀ ਫਲੈਟ ਰੇਟ 'ਤੇ ਬਿੱਲ ਦਾ ਭੁਗਤਾਨ ਕਰ ਸਕਣਗੇ, ਜਦੋਂ ਕਿ ਮੌਜੂਦਾ ਸਮੇਂ ਲੋਕਾਂ ਨੂੰ ਬਿਜਲੀ ਘੱਟ ਖਪਤ ਹੋਣ 'ਤੇ ਘੱਟ ਅਤੇ ਇਸਤੇਮਾਲ ਵਧਣ 'ਤੇ ਜ਼ਿਆਦਾ ਬਿੱਲ ਦਾ ਭੁਗਤਾਨ ਕਰਨਾ ਪੈਂਦਾ ਹੈ।
u-s-lists-quebecs-language-law-in-annual-report-on-foreign-trade-barriers
Punjabi

ਅਮਰੀਕਾ ਨੇ ਕਿਊਬੈਕ ਦੇ ਫਰਾਂਸੀਸੀ ਭਾਸ਼ਾ ਬਿੱਲ ਨੂੰ ਮੰਨਿਆ ਤਕਨੀਕੀ ਵਪਾਰਕ ਰੁਕਾਵਟ

ਕਿਊਬੈਕ ਦਾ ਫ੍ਰੈਂਚ-ਭਾਸ਼ਾ ਬਿੱਲ 96 ਸੁਰਖੀਆਂ ਵਿਚ ਹੈ, ਅਮਰੀਕੀ ਸਰਕਾਰ ਨੇ ਇਸ ਨੂੰ ਦੋਹਾਂ ਮੁਲਕਾਂ ਵਿਚਕਾਰ ਤਕਨੀਕੀ ਵਪਾਰਕ ਰੁਕਾਵਟ ਵਜੋਂ ਲਿਸਟ ਕੀਤਾ ਹੈ। ਇਹ ਉਦੋਂ ਹੈ ਜਦੋਂ ਟਰੰਪ ਕੈਨੇਡਾ 'ਤੇ ਨਵਾਂ ਪਰਸਪਰ ਟੈਰਿਫ ਲਗਾਉਣ ਦੀ ਤਿਆਰੀ ਕਰ ਰਹੇ ਹਨ। ਅਮਰੀਕਾ ਦੇ ਵਪਾਰ ਪ੍ਰਤੀਨਿਧੀ ਡਿਪਾਰਟਮੈਂਟ ਨੇ ਕਿਹਾ ਕਿ ਅਮਰੀਕੀ ਕੰਪਨੀਆਂ ਕਿਊਬੈਕ ਦੇ ਬਿੱਲ 96 ਨੂੰ ਲੈ ਕੇ ਚਿੰਤਤ ਹਨ, ਜਿਸ ਤਹਿਤ 1 ਜੂਨ ਤੋਂ ਸੂਬੇ ਵਿਚ ਕੰਪਨੀਆਂ ਨੂੰ ਉਤਪਾਦ ਪੈਕਿੰਗ 'ਤੇ ਸ਼ਰਤਾਂ ਅਤੇ ਵੇਰਵਿਆਂ ਨੂੰ ਲਾਜ਼ਮੀ ਤੌਰ 'ਤੇ ਫ੍ਰੈਂਚ ਵਿਚ ਲਿਖਣਾ ਹੋਵੇਗਾ। ਅਮਰੀਕਾ ਨੇ ਇਸ ਨੂੰ ਅਣਉਚਿਤ ਵਪਾਰਕ ਅਭਿਆਸ ਮੰਨਿਆ ਹੈ।
poilievre-announces-approval-of-key-energy-sector-demands
Punjabi

ਪੌਲੀਐਵ ਨੇ ਐਨਰਜੀ ਸੈਕਟਰ ਦੀਆਂ ਪ੍ਰਮੁੱਖ ਮੰਗਾਂ ਮਨਜ਼ੂਰ ਕੀਤੇ ਜਾਣ ਦੀ ਕੀਤੀ ਘੋਸ਼ਣਾ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਐਨਰਜੀ ਸੈਕਟਰ ਦੀਆਂ ਸਾਰੀਆਂ 5 ਪ੍ਰਮੁੱਖ ਮੰਗਾਂ ਮਨਜ਼ੂਰ ਕੀਤੇ ਜਾਣ ਦੀ ਘੋਸ਼ਣਾ ਕੀਤੀ ਹੈ, ਜਿਸ ਵਿਚ ਤੇਲ ਅਤੇ ਗੈਸ ਉਤਪਾਦਨ 'ਤੇ ਲਿਮਟ ਹਟਾਉਣਾ ਵੀ ਸ਼ਾਮਲ ਹੈ।
ndp-leader-jagmeet-singh-pledges-to-protect-canadas-universal-health-care-system
Punjabi

ਜਗਮੀਤ ਸਿੰਘ ਨੇ ਕੈਨੇਡਾ ਦੇ ਯੂਨੀਵਰਸਲ ਹੈਲਥ-ਕੇਅਰ ਸਿਸਟਮ ਦੀ ਰੱਖਿਆ ਕਰਨ ਦਾ ਕੀਤਾ ਵਾਅਦਾ

ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਸਰਕਾਰੀ ਯੂਨੀਵਰਸਲ ਪਬਲਿਕ ਹੈਲਥ-ਕੇਅਰ ਸਿਸਟਮ ਨੂੰ ਬਚਾਉਣ ਅਤੇ ਬਰਕਰਾਰ ਰੱਖਣ ਦੀ ਘੋਸ਼ਣਾ ਕੀਤੀ ਹੈ। ਜਗਮੀਤ ਸਿੰਘ ਨੇ ਕਿਹਾ ਕਿ ਐਨ.ਡੀ.ਪੀ. ਸਰਕਾਰ ਸਿਹਤ ਸੰਭਾਲ ਦੇ ਨਿੱਜੀਕਰਨ ਨੂੰ ਖਤਮ ਕਰਨ ਲਈ ਕੈਨੇਡਾ ਹੈਲਥ ਐਕਟ ਲਾਗੂ ਕਰੇਗੀ ਅਤੇ ਕੈਨੇਡਾ ਵਿਚ ਅਮਰੀਕੀ ਕੰਪਨੀਆਂ ਵਲੋਂ ਸਿਹਤ ਸੰਭਾਲ ਸਹੂਲਤਾਂ ਖਰੀਦਣ 'ਤੇ ਬੈਨ ਲਗਾਇਆ ਜਾਵੇਗਾ।
us-president-donald-trump-and-ukrainian-president-volodymyr-zelensky-in-conflict-again
Punjabi

ਅਮਰੀਕਾ ਅਤੇ ਯੂਕਰੇਨ ਦੇ ਰਾਸ਼ਟਰਪਤੀ ਇਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ 'ਤੇ ਮਿਨਰਲ ਡੀਲ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਕਿ ਜੇ ਜ਼ੇਲੇਂਸਕੀ ਨੇ ਸਮਝੌਤੇ 'ਤੇ ਦਸਤਖਤ ਨਹੀਂ ਕੀਤੇ ਤਾਂ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link