Jul 16, 2020 12:34 AM -

ਬੁੱਧਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 21 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ।
ਇਹ ਮਾਮਲੇ ਮੰਗਲਵਾਰ ਤੋਂ ਬੁੱਧਵਾਰ ਦੇ ਦਰਮਿਆਨ ਦੇ ਹਨ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 3,149 ਹੋ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਇੱਕ ਸਾਂਝੇ ਬਿਆਨ ਜ਼ਰੀਏ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 189 ਹੈ।
ਬੀ.ਸੀ. 'ਚ 207 ਵਾਇਰਸ ਸੰਬੰਧੀ ਐਕਟਿਵ ਮਾਮਲੇ ਦੱਸੇ ਜਾ ਰਹੇ ਹਨ।
ਕੁੱਲ 14 ਲੋਕ ਹਸਪਤਾਲ 'ਚ ਦਾਖਿਲ ਹਨ, ਜਿੰਨਾ ਵਿੱਚੋਂ 5 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ 'ਚ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਦੀ ਚਿੰਤਾ ਹੈ।
ਉਨ੍ਹਾਂ ਕਿਹਾ ਕਿ ਇਸ ਦੀ ਚਿੰਤਾ ਹੈ ਕਿ ਵਾਇਰਸ ਦਾ ਫੈਲਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਇਨਫੈਕਸ਼ਨ ਦੇ ਵਧੇਰੇ ਮਾਮਲੇ ਲੌਂਗ ਟਰਮ ਕੇਅਰ ਹੋਮਜ਼ ਤੱਕ ਸੀਮਤ ਸਨ, ਪਰ ਨਵੇਂ ਮਾਮਲੇ ਕਮਿਊਨਿਟੀ ਨਾਲ ਜੁੜੇ ਹੋਏ ਹਨ।
ਉਨ੍ਹਾਂ ਜ਼ੋਰ ਦਿੱਤਾ ਕਿ ਸੂਬੇ ਦੇ ਲੋਕ ਸੁਰੱਖਿਆ ਸੰਬੰਧੀ ਕਦਮਾਂ 'ਚ ਢਿੱਲ ਨਾ ਵਰਤਣ।
ਬੀ.ਸੀ. ਦੇ 2,753 ਲੋਕ ਰਿਕਵਰ ਕਰ ਚੁੱਕੇ ਹਨ।




