Dec 6, 2024 8:28 PM - Connect Newsroom
ਬੀ.ਸੀ. ਓਪੀਔਡ ਨਾਲ ਮੌਤਾਂ ਦੇ ਮਾਮਲੇ ਵਿਚ ਕੈਨੇਡਾ ਸਭ ਤੋਂ ਅੱਗੇ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਕੀਤੀ ਗਈ ਲੇਟਸਟ ਰਿਪੋਰਟ ਮੁਤਾਬਕ, 2023 ਵਿਚ ਪ੍ਰਤੀ 100,000 ਦੀ ਆਬਾਦੀ ਪਿੱਛੇ 40.3 ਮੌਤਾਂ ਨਾਲ ਬੀਸੀ ਕੈਨੇਡਾ ਵਿਚ ਸਭ ਤੋਂ ਟੌਪ ’ਤੇ ਰਿਹਾ, ਇਸ ਤੋਂ ਬਾਅਦ ਦੂਜਾ ਨੰਬਰ ਐਲਬਰਟਾ ਦਾ ਅਤੇ ਫਿਰ ਸਸਕੈਚਵਨ ਦਾ ਹੈ।
ਬੀ.ਸੀ. ਦੇ ਸਿਹਤ ਮੰਤਰੀ ਜੋਸੀ ਓਸਬੋਰਨਨੇ ਕਿਹਾ ਕਿ ਹਾਲਾਂਕਿ, ਅਸੀਂ 2024 ਵਿਚ ਖ਼ਤਰਨਾਕ ਨਸ਼ਿਆਂ ਨਾਲ ਮੌਤਾਂ ਵਿਚ ਕਮੀ ਦੇਖ ਰਹੇ ਹਾਂ ਪਰ ਇਨ੍ਹਾਂ ਦੀ ਸਪਲਾਈ ਜਨਤਕ ਸਿਹਤ ਲਈ ਗੰਭੀਰ ਚਿੰਤਾ ਬਣੀ ਹੋਈ ਹੈ ਅਤੇ ਇਹ ਸਾਰੇ ਖੇਤਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ।
ਰਿਪੋਰਟ ਮੁਤਾਬਕ, 2016 ਵਿਚ ਜਨਤਕ ਸਿਹਤ ਐਮਰਜੈਂਸੀ ਦੀ ਘੋਸ਼ਣਾ ਹੋਣ ਤੋਂ ਬਾਅਦ ਬੀ.ਸੀ. ਵਿਚ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਨਾਲ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੂਬੇ ਦੇ ਹੈਲਥ ਮਿਨਿਸਟਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੌਤਾਂ ਨੂੰ ਰੋਕਣ ਲਈ ਜੀਵਨ ਬਚਾਉਣ ਦੇ ਸਾਧਨ ਉਪਲਬਧ ਕਰਵਾ ਰਹੀ ਹੈ ਜਿਵੇਂ ਕਿ ਘਰ ਰੱਖਣ ਲਈ ਨਲੋਕਸੋਨ, ਡਰੱਗ-ਜਾਂਚ ਸੇਵਾਵਾਂ ਤਾਂ ਕਿ ਲੋਕਾਂ ਨੂੰ ਰਿਕਵਰ ਹੋਣ ਵਿਚ ਮਦਦ ਮਿਲ ਸਕੇ।