11.78C Vancouver
ADS

Sep 30, 2020 8:49 PM -

ਜੌਨ ਹੌਰਗਨ ਨੇ ਚੋਣਾਂ ਦੇ ਨਿਰਪੱਖ ਹੋਣ 'ਤੇ ਵਿਸ਼ਵਾਸ ਜ਼ਾਹਿਰ ਕਰਦਿਆਂ ਲੌਂਗ ਟਰਮ ਕੇਅਰ ਹੋਮਜ਼ ਲਈ $1.4 ਬਿਲੀਅਨ ਦੀ ਯੋਜਨਾ ਦਾ ਕੀਤਾ ਵਾਅਦਾ

Share On
bc-ndp-leader-john-horgan-confident-that-elections-will-be-free-and-fair-pledges-1-4-billion-plan-for-long-term-care-homes
BC NDP Leader John Horgan holding a Press Conference on Wednesday, 30 Sept. 2020. Connect News.

ਬੀ.ਸੀ. ਐਨ.ਡੀ.ਪੀ. ਲੀਡਰ ਜੌਨ ਹੌਰਗਨ ਨੇ ਅੱਜ ਸਰੀ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਕਿ ਦੁਬਾਰਾ ਸੱਤਾ ਵਿਚ ਆਉਣ 'ਤੇ ਐਨ.ਡੀ.ਪੀ. ਸਰਕਾਰ ਨਵੀਆਂ ਲੌਂਗ ਟਰਮ ਕੇਅਰ ਫੇਸੀਲੀਟੀਜ਼ ਬਣਾਏਗੀ ਅਤੇ ਯਕੀਨੀ ਬਣਾਏਗੀ ਕਿ ਪ੍ਰਾਈਵੇਟ ਓਪਰੇਟਰਜ਼ ਬਜ਼ੁਰਗਾਂ ਨੂੰ ਉਹ ਦੇਖਭਾਲ ਪ੍ਰਦਾਨ ਕਰਨ ਜਿਸ ਦੇ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਹਨ।

ਹੌਰਗਨ ਨੇ ਦੱਸਿਆ ਕਿ ਇਸ ਸਬੰਧੀ, ਦਸ ਸਾਲ ਦੀ , $1.4 ਬਿਲੀਅਨ ਦੀ ਇੱਕ ਯੋਜਨਾ ਅਧੀਨ, ਸਿਹਤ ਅਥੌਰਿਤੀਜ਼ ਦੇ ਮਲਕੀਅਤ ਵਾਲੇ ਲੌਂਗ ਟਰਮ ਕੇਅਰ ਹੋਮਜ਼ ਵਿੱਚ, ਇੱਕ ਤੋਂ ਵੱਧ ਬੈੱਡਜ਼ ਵਾਲੇ ਕਮਰਿਆਂ ਦੀ ਥਾਂ 'ਤੇ ਸਿਰਫ਼ ਇੱਕ ਬੈੱਡ ਵਾਲੇ ਕਮਰੇ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਇੱਕ ਕਮਰੇ ਵਿੱਚ ਸਿਰਫ਼ ਇੱਕ ਬਜ਼ੁਰਗ ਹੀ ਰਹਿਣ।

ਸਰੀ ਫਲੀਟਵੁੱਡ ਰਾਈਡਿੰਗ ਵਿੱਚ, ਬੀ.ਸੀ. ਲਿਬਰਲ ਉਮੀਦਵਾਰ ਗੈਰੀ ਥਿੰਦ ਦੀ ਚੋਣ ਮੁਹਿੰਮ 'ਤੇ, ਮੇਲ-ਇੰਨ-ਬੈਲੇਟ ਸੰਬੰਧੀ ਕਥਿਤ ਫਰੌਡ ਦੇ ਲੱਗਣ ਵਾਲੇ ਦੋਸ਼ਾਂ ਦੇ ਬਾਰੇ ਹੌਰਗਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਚੋਣ ਪ੍ਰਕਿਰਿਆ ਸਵਤੰਤਰ ਅਤੇ ਨਿਰਪੱਖ ਹੋਵੇਗੀ।

ਇਸੇ ਮੁੱਦੇ 'ਤੇ ਬੀ.ਸੀ. ਐਨ.ਡੀ.ਪੀ. ਉਮੀਦਵਾਰ ਰਵੀ ਕਾਹਲੋਂ ਦਾ ਅੱਜ ਸਵੇਰ ਸਰੀ ਵਿੱਚ ਹੀ ਗੱਲ ਕਰਦਿਆਂ ਕਹਿਣਾ ਸੀ ਕਿ ਬੀ.ਸੀ. ਲਿਬਰਲ ਪਾਰਟੀ ਦੇ ਲੀਡਰ ਐਨਡਰਿਊ ਵਿਲਕਿਨਸਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਬੀ.ਸੀ. ਲਿਬਰਲ ਪਾਰਟੀ ਵਿੱਚ, ਵੱਟਸੈਪ ਐਪਲੀਕੇਸ਼ਨ ਗਰੁੱਪ ਵਿੱਚ ਹੋਣ ਵਾਲੀ ਗੱਲਾਂ ਬਾਰੇ ਹੋਰ ਕੌਣ-ਕੌਣ ਜਾਣਦਾ ਸੀ।

ਦੂਜੇ ਪਾਸੇ ਵਿਲਕਿਨਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਬਾਰੇ ਕੁਝ ਸਮਾਂ ਪਹਿਲਾਂ ਹੀ ਪਤਾ ਚੱਲਿਆ ਹੈ ਅਤੇ ਉਹ ਉਸ ਸਬੰਧੀ ਬੀ.ਸੀ. ਇਲੈਕਸ਼ਨਜ਼ ਦੁਆਰਾ ਕੀਤੀ ਜਾ ਰਹੀ ਜਾਂਚ ਦਾ ਸਨਮਾਨ ਕਰਨਗੇ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link