15.75C Vancouver
ADS

Jan 9, 2025 7:31 PM - Connect Newsroom

ਬੀ.ਸੀ. ਦੇ ਮਰੀਜ਼ਾਂ ਨੂੰ ਐਂਬੂਲੈਂਸ ਵਿਚ ਕਰਨਾ ਪੈ ਸਕਦਾ ਹੈ ਦੇਰੀ ਦਾ ਸਾਹਮਣਾ

Share On
bc-patients-could-face-ambulance-delays
The province’s emergency health department is reportedly facing a $200 million budget shortfall.

ਬੀ.ਸੀ. ਦੇ ਮਰੀਜ਼ਾਂ ਨੂੰ ਐਂਬੂਲੈਂਸ ਵਿਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟਸ ਮੁਤਾਬਕ, ਬੀ.ਸੀ. ਐਮਰਜੈਂਸੀ ਸਿਹਤ ਸੇਵਾਵਾਂ ਵਲੋਂ ਲਾਗਤ ਵਿੱਚ ਕਟੌਤੀ ਦੇ ਕਦਮ ਤਹਿਤ ਓਵਰਟਾਈਮ ’ਤੇ ਨਕੇਲ ਕੱਸੀ ਜਾ ਰਹੀ ਹੈ। ਫਰੰਟ-ਲਾਈਨ ਵਰਕਰ ਨੂੰ ਖਦਸ਼ਾ ਹੈ ਕਿ ਇਸ ਨਾਲ ਮਰੀਜ਼ਾਂ ਨੂੰ ਹੋਰ ਵੀ ਦੇਰੀ ਦਾ ਸਾਹਮਣਾ ਕਰਨਾ ਪਵੇਗਾ।

ਰਿਪੋਰਟਸ ਦੀ ਮੰਨੀਏ ਤਾਂ ਸੂਬੇ ਦਾ ਐਮਰਜੈਂਸੀ ਸਿਹਤ ਡਿਪਾਰਟਮੈਂਟ $200 ਮਿਲੀਅਨ ਦੇ ਬਜਟ ਘਾਟੇ ਨਾਲ ਜੂਝ ਰਿਹਾ ਹੈ। ਪੈਰਾਮੈਡਿਕਸ ਯੂਨੀਅਨ ਦਾ ਕਹਿਣਾ ਹੈ ਕਿ 1 ਜਨਵਰੀ ਨੂੰ ਓਵਰਟਾਈਮ ਨੀਤੀ ਵਿਚ ਕੀਤੇ ਗਏ ਬਦਲਾਵ ਨਾਲ ਫਰੰਟ-ਲਾਈਨ ਵਰਕਰ ’ਤੇ ਬੋਝ ਵੱਧ ਗਿਆ ਹੈ ਕਿਉਂਕਿ ਸਟਾਫ ਦੀ ਕਮੀ ਵਿਚਕਾਰ ਘੱਟ ਕਰਮਚਾਰੀ ਸਥਿਤੀ ਸੰਭਾਲ ਰਹੇ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਵੀ ਵਧੇਰੇ ਅਸਰ ਹੋਣ ਦੀ ਸੰਭਾਵਨਾ ਹੈ।

ਓਧਰ, ਡਿਪਾਰਟਮੈਂਟ ਨੇ ਕਿਹਾ ਕਿ ਓਵਰਟਾਈਮ ਸਟਾਫਿੰਗ ਜ਼ਰੂਰਤਾਂ ਨੂੰ ਪੂਰੀ ਕਰਨ ਵਿਚ ਕੋਈ ਕਾਰਗਾਰ ਤਰੀਕਾ ਨਹੀਂ ਹੈ ਅਤੇ ਜਿੱਥੇ ਵੀ ਜਦੋਂ ਇਸ ਦੀ ਜ਼ਰੂਰਤ ਹੋਵੇਗੀ ਓਵਰਟਾਈਮ ਉਪਲਬਧ ਰਹੇਗਾ।

Latest news

porter-airlines-cuts-fuel-surcharge-on-reward-flights-amid-falling-oil-prices
Punjabi

ਤੇਲ ਦੀਆਂ ਕੀਮਤਾਂ ਘਟੀਆਂ ,ਪੋਰਟਰ ਏਅਰਲਾਈਨ ਨੇ ਘਟਾਇਆ ਰਿਵਾਰਡ ਫਲਾਈਟਾਂ 'ਤੇ ਫਿਊਲ ਸਰਚਾਰਜ

ਕੈਨੇਡੀਅਨ ਏਅਰਲਾਈਨ ਪੋਰਟਰ ਨੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਅਤੇ ਬਾਜ਼ਾਰ ਦੇ ਆਮ ਵਾਂਗ ਹੋਣ ਦੇ ਮੱਦੇਨਜ਼ਰ ਨੇ ਆਪਣੀਆਂ ਨਵੀਆਂ VIPorter reward flight ਫਲਾਈਟਾਂ ਦੀ ਬੁਕਿੰਗ 'ਤੇ ਲਗਾਏ ਗਏ ਅਸਥਾਈ ਫਿਊਲ ਸਰਚਾਰਜ ਨੂੰ $40 ਤੋਂ ਘਟਾ ਕੇ $20 ਕਰ ਦਿੱਤਾ ਹੈ, ਜੋ ਕਿ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ।
u-s-kayaker-dies-after-capsizing-on-b-c-s-okanagan-lake
Punjabi

ਬੀ.ਸੀ. ਦੇ ਓਕਾਨਾਗਨ ਲੇਕ ਵਿਚ ਕਾਯਕਰ ਪਲਟਣ ਕਾਰਨ ਅਮਰੀਕੀ ਨਾਗਰਿਕ ਦੀ ਮੌਤ

ਬੀ. ਸੀ. ਵਿਚ ਕੈਲੋਨਾ ਨੇੜੇ ਓਕਾਨਾਗਨ ਲੇਕ ਵਿਚ ਇੱਕ ਕਾਯਕਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਸਟ ਕੈਲੋਨਾ ਆਰ.ਸੀ.ਐਮ.ਪੀ.ਮੁਤਾਬਕ ਇਹ ਹਾਦਸਾ 19 ਜੂਨ ਨੂੰ ਸ਼ਾਮ ਕਰੀਬ 7 ਵਜੇ ਵੈਸਟਬੈਂਕ ਫਸਟ ਨੇਸ਼ਨ ਬੀਚ ਨੇੜੇ ਵਾਪਰਿਆ, ਜਿੱਥੇ ਅਚਾਨਕ ਚੱਲੀਆਂ ਤੇਜ਼ ਹਵਾਵਾਂ ਕਾਰਨ ਕਾਇਕ ਵਿਚ ਸਵਾਰ ਦੋਵੇਂ ਪੈਡਲਰ ਪਾਣੀ ਵਿਚ ਡਿੱਗ ਗਏ ਅਤੇ ਤੈਰ ਕੇ ਕਿਨਾਰੇ ਆਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਨ੍ਹਾਂ ਵਿਚੋਂ ਇੱਕ ਵਿਅਕਤੀ ਪਾਣੀ ਅੰਦਰ ਡੁੱਬ ਗਿਆ ਜੋ ਬਾਅਦ ਵਿਚ ਉੱਪਰ ਨਹੀਂ ਆ ਸਕਿਆ।
house-destroyed-in-wildfire-near-b-c-s-lytton-village-ahead-of-2021-fire-anniversary
Punjabi

ਲਿਟਨ ਨੇੜੇ ਜੰਗਲੀ ਅੱਗ ਨੇ ਇੱਕ ਘਰ ਕੀਤਾ ਸੁਆਹ, 2021 ਦੀ ਤਬਾਹੀ ਦੀਆਂ ਯਾਦਾਂ ਤਾਜ਼ਾ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬੇਕਾਬੂ ਹੋਈ ਜੰਗਲੀ ਅੱਗ ਵਿਚ ਇੱਕ ਘਰ ਇਸ ਦੀ ਲਪੇਟ ਵਿਚ ਆਉਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਹ ਮੰਦਭਾਗੀ ਘਟਨਾ 2021 ਦੇ ਉਸ ਭਿਆਨਕ ਜੰਗਲੀ ਅੱਗ ਦੀ ਪੰਜਵੀਂ ਬਰਸੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਵਾਪਰੀ ਹੈ, ਜਿਸ ਵਿਚ ਇਹ ਪੂਰਾ ਇਲਾਕਾ ਤਬਾਹ ਹੋ ਗਿਆ ਸੀ ਅਤੇ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਮੌਜੂਦਾ ਸਮੇਂ ਬਲ ਰਹੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਹੋਰ ਕਿੰਨੇ structures ਨੂੰ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਬਚਾਅ ਟੀਮਾਂ ਅਜੇ ਤੱਕ ਪ੍ਰਭਾਵਿਤ ਇਲਾਕਿਆਂ ਦਾ ਮੁਲਾਂਕਣ ਨਹੀਂ ਕਰ ਸਕੀਆਂ ਹਨ।
carney-pays-tribute-to-air-india-flight-182-victims-vows-stronger-security-measures
Punjabi

ਪੀ.ਐਮ. ਕਾਰਨੀ ਨੇ ਏਅਰ ਇੰਡੀਆ ਫਲਾਈਟ 182 ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਤੋਂ 41 ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 'ਤੇ ਹੋਏ ਬੰਬ ਧਮਾਕੇ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ 'ਤੇ ਬਿਆਨ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਹਮਲੇ ਵਿਚ 268 ਕੈਨੇਡੀਅਨਜ਼ ਸਮੇਤ 329 ਬੇਕਸੂਰ ਲੋਕਾਂ ਦੀ ਜਾਨ ਲਈ ਗਈ,ਜੋ ਕਿ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਸੀ।
alberta-reverses-increase-in-minimum-alcohol-prices
Punjabi

ਐਲਬਰਟਾ ਸਰਕਾਰ ਨੇ ਸ਼ਰਾਬ ਦੀ ਘੱਟੋ-ਘੱਟ ਕੀਮਤ ਵਿੱਚ ਵਾਧਾ ਵਾਪਸ ਲਿਆ

ਐਲਬਰਟਾ ਸਰਕਾਰ ਨੇ ਸੂਬੇ ਦੇ ਹੋਸਪਟੈਲਿਟੀ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਨਿਯਮਾਂ 'ਤੇ ਚੱਲ ਰਹੀ ਬਹਿਸ ਦਰਮਿਆਨ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਪਲਟਣ ਦਾ ਫ਼ੈਸਲਾ ਕੀਤਾ ਹੈ।ਸਰਵਿਸ ਮੰਤਰੀ ਡੇਲ ਨੈਲੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਐਲਬਰਟਾ ਗੇਮਿੰਗ, ਸ਼ਰਾਬ ਅਤੇ ਭੰਗ (AGLC) ਨੂੰ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਦਿੱਤੀ ਜਾਣ ਵਾਲੀ ਸ਼ਰਾਬ ਦੀਆਂ ਘੱਟੋ-ਘੱਟ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link