Dec 1, 2022 2:03 AM - Connect News

ਬੀ.ਸੀ. ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ ਬੀ.ਸੀ. ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ/ਆਈ.ਆਈ.ਓ. ਨੂੰ ਲੇਕ ਕੋਵੀਚਾਨ 'ਚ ਵਾਪਰੀ ਇੱਕ ਘਟਨਾ ਬਾਰੇ ਜਾਣੂ ਕਰਵਾਇਆ ਗਿਆ ਹੈ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਮਾਮਲਾ 29 ਨਵੰਬਰ ਦਾ ਦੱਸਿਆ ਗਿਆ ਹੈ।
ਦੁਪਹਿਰ ਕਰੀਬ 2.30 ਵਜੇ ਨੌਰਥ ਕੋਵੀਚਾਨ/ਡੰਕਨ ਆਰ.ਸੀ.ਐਮ.ਪੀ. ਨੂੰ ਇੱਕ ਹਥਿਆਰਬੰਦ ਡਕੈਤੀ ਦੀ ਜਾਣਕਾਰੀ ਮਿਲੀ ਸੀ।
ਘਟਨਾ ਡੰਕਨ ਦੇ ਉੱਤਰ ਵਾਲੇ ਪਾਸੇ ਵਾਪਰੀ ਸੀ।
ਅਫਸਰਾਂ ਨੇ ਇੱਕ ਵਾਰ ਸ਼ੱਕੀ ਦੇ ਵਾਹਨ ਨੂੰ ਲੋਕੇਟ ਕਰ ਲਿਆ ਸੀ ਪਰ ਫਿਰ ਇਹ ਵਾਹਨ ਪੁਲਿਸ ਦੀਆਂ ਨਜ਼ਰਾਂ ਤੋਂ ਪਾਸੇ ਨਿਕਲ ਗਿਆ।
ਸ਼ਾਮ ਕਰੀਬ 4 ਵਜੇ ਇਸ ਵਾਹਨ ਨੂੰ ਆਈਲੈਂਡ ਡਿਸਟ੍ਰਿਕਟ ਆਰ.ਸੀ.ਐਮ.ਪੀ. ਐਮਰਜੈਂਸੀ ਰਿਸਪਾਂਸ ਟੀਮ ਨੇ ਲੇਕ ਕੋਵੀਚਾਨ 'ਚ ਪਾਰਕ ਕੀਤਾ ਵੇਖਿਆ।
ਪੁਲਿਸ ਨੇ ਆਲੇ-ਦੁਆਲੇ ਹਲਚਲ ਨਾ ਵੇਖੀ ਤਾਂ ਕਰੀਬ 4.45 ਵਜੇ ਵਾਹਨ ਤੱਕ ਪਹੁੰਚ ਕੀਤੀ ਅਤੇ ਵੇਖਿਆ ਕਿ ਅੰਦਰ ਇੱਕ ਵਿਅਕਤੀ ਮ੍ਰਿਤ ਪਿਆ ਸੀ।
ਵਿਅਕਤੀ ਦੀ ਮੌਤ ਖੁਦ ਨੂੰ ਗੋਲੀ ਮਾਰਨ ਕਾਰਨ ਹੋਈ ਜਾਪਦੀ ਸੀ।
ਆਈ.ਆਈ.ਓ. ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਪੁਲਿਸ ਦੇ ਐਕਸ਼ਨ ਜਾਂ ਇਨ-ਐਕਸ਼ਨ ਦਾ ਵਿਅਕਤੀ ਦੀ ਮੌਤ 'ਚ ਕੋਈ ਭੂਮਿਕਾ ਤਾਂ ਨਹੀਂ ਸੀ।
ਪੀੜਤ ਵਿਅਕਤੀ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ ਹੈ।




