13.44C Vancouver
ADS

Sep 27, 2021 10:10 AM -

ਭਾਰਤ ਬੰਦ: ਖੇਤੀ ਕਾਨੂੰਨਾਂ ਖ਼ਿਲਾਫ਼ ਕਈ ਸੂਬਿਆਂ 'ਚ ਪ੍ਰਦਰਸ਼ਨ

Share On
bharat-bandh-protests-in-several-states-against-agri-laws
Bharat Bandh: Protests in several states against agri laws

ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਦੇ ਇੱਕ ਸਾਲ ਹੋਣ 'ਤੇ,ਕਿਸਾਨ ਜਥੇਬੰਦੀਆਂ ਦੇ ਗਠਜੋੜ, ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸੋਮਵਾਰ ਦਾ ਪੂਰੇ ਮੁਲਕ ਪੱਧਰ 'ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਤਾਮਿਲਨਾਡੂ, ਛੱਤੀਸਗੜ੍ਹ, ਕੇਰਲ, ਪੰਜਾਬ, ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਇਸ ਬੰਦ ਨੂੰ ਸਮਰਥਨ ਸਾਫ਼ ਤੌਰ 'ਤੇ ਵਿਖਿਆ।

ਆਂਧਰਾ ਪ੍ਰਦ੍ਰਸ਼ ਵਿੱਚ ਭਾਰਤ ਬੰਦ ਦੇ ਸਮਰਥਨ ਵਿੱਚ, ਖੱਬੇ ਪੱਖੀ ਪਾਰਟੀਆਂ ਵੱਲੋਂ ਵਿਜੇਵਾੜਾ ਬੱਸ ਅੱਡੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ।

ਸੀਪੀਆਈ (ਐੱਮ) ਦੇ ਸੂਬਾਈ ਸਕੱਤਰ ਪੀ ਮਧੂ ਨੇ ਆਖਿਆ,"ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਇਹ ਇੱਕ ਕੌਮੀ ਪ੍ਰਦਰਸ਼ਨ ਹੈ। ਕਿਸਾਨ ਬੀਤੇ 10 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।"

ਕਰਨਾਟਕ ਵਿੱਚ, ਕਲਬੁਰਗੀ ਕੇਂਦਰੀ ਬੱਸ ਅੱਡੇ ਦੇ ਬਾਹਰ ਕਈ ਜਥੇਬੰਦੀਆਂ ਨੂੰ ਇਸ ਬੰਦ ਦੇ ਸਮਰਥਨ ਵਿੱਚ ਵਿਰੋਧ ਕਰਦਿਆਂ ਵੇਖਿਆ ਗਿਆ।

"ਕਿਸਾਨਾਂ ਦੇ ਸਮਰਥਨ ਵਿੱਚ ਕਈ ਜਥੇਬੰਦੀਆਂ ਹਨ ਅਤੇ ਇਸ ਮੁਲਕਵਿਆਪੀ ਬੰਦ ਦੇ ਸੱਦੇ ਵਿੱਚ ਭਾਗ ਲੈ ਰਹੀਆਂ ਹਨ,"ਪ੍ਰਦਰਸ਼ਨਕਾਰੀ ਕੇ ਨੀਲਾ ਨੇ ਆਖਿਆ।

ਐੱਲਡੀਐੱਫ ਅਤੇ ਯੂਡੀਐੱਫ ਤੋਂ ਪ੍ਰਮਾਣਿਤ ਵਪਾਰ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤੇ ਜਾਣ ਕਰਕੇ, ਕੇਰਲ ਦੇ ਥਰਿਵਨੰਤਪੁਰਮ ਵਿੱਚ ਵੀ ਦੁਕਾਨਾਂ ਬੰਦ ਹੋਣ ਕਾਰਨ ਸਭ ਸੁਨਸਾਨ ਨਜ਼ਰ ਆਇਆ।

ਇਸੇ ਦਰਮਿਆਨ, ਤਾਮਿਲਨਾਡੂ ਦੇ ਚੇੱਨਈ ਵਿੱਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀਆਂ ਵੱਲੋਂ, ਅੰਨਾ ਸਲਾਈ ਇਲਾਕੇ ਵਿੱਚ ਪੁਲਿਸ ਦੇ ਬੈਰੀਕੇਡ ਤੋੜਨ 'ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

"ਮੋਦੀ ਸਰਕਾਰ ਨੇ ਤਿੰਨ ਕਿਸਾਨ-ਵਿਰੋਧੀ ਕਾਨੂੰਨ ਪਾਸ ਕੀਤੇ ਹਨ। ਕਿਸਾਨ ਬੀਤੇ 11 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਇਨ੍ਹਾਂ ਖ਼ਿਲਾਫ਼ ਲੜ ਰਹੇ ਹਨ। ਜੇ ਮੋਦੀ ਵੱਲੋਂ ਕਾਨੂੰਨ ਵਾਪਸ ਲੈਣ ਤੋਂ ਇਨਕਾਰ ਕੀਤਾ ਜਾਂਦਾ ਹੈ, ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ,"ਚੇੱਨਈ ਵਿੱਚ ਹਿਰਾਸਤ 'ਚ ਲਏ ਗਏ ਸੀਪੀਆਈ (ਐੱਮ) ਨੇਤਾ ਕੇ ਬਲਾਕ੍ਰਿਸ਼ਨਨ ਨੇ ਆਖਿਆ।

ਇਸ ਭਾਰਤ ਬੰਦ ਨੂੰ 500 ਤੋਂ ਵੀ ਵੱਧ ਕਿਸਾਨ ਜਥੇਬੰਦੀਆਂ, 15 ਵਪਾਰ ਯੂਨੀਅਨਾਂ, ਸਿਆਸੀ ਪਾਰਟੀਆਂ, 6 ਸੂਬਾ ਸਰਕਾਰਾਂ ਅਤੇ ਸਮਾਜ ਦੀਆਂ ਕਈ ਸ਼੍ਰੇਣੀਆਂ ਵੱਲੋਂ ਸਮਰਥਨ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਸਾਲ 26 ਨਵੰਬਰ ਤੋਂ ਕਿਸਾਨ ਦਿੱਲੀ ਦੇ ਵੱਖੋ-ਵੱਖ ਬਾਰਡਰਾਂ 'ਤੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਬਿੱਲਾਂ-ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020, ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਦਾ ਵਿਰੋਧ ਕਰ ਰਹੇ ਹਨ।

ਇਸ ਦਰਮਿਆਨ, ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਕਈ ਗੇੜਾਂ 'ਚ ਗੱਲਬਾਤ ਹੋਈ ਹੈ ਪਰ ਕੋਈ ਹੱਲ ਨਹੀਂ ਨਿਕਲ ਸਕਿਆ।

Latest news

canada-germany-sign-intelligence-sharing-agreement
Punjabi

ਕੈਨੇਡਾ-ਜਰਮਨੀ ਵਿਚਾਲੇ ਇੰਟੈਲੀਜੈਂਸ-ਸ਼ੇਅਰਿੰਗ ਡੀਲ, ਸੁਰੱਖਿਆ ਤੇ ਤਕਨਾਲੋਜੀ ਸਹਿਯੋਗ ਹੋਵੇਗਾ ਮਜ਼ਬੂਤ

ਕੈਨੇਡਾ ਨੇ ਇੱਕ ਮਹੱਤਵਪੂਰਨ ਕਦਮ ਤਹਿਤ ਜਰਮਨੀ ਨਾਲ ਇੰਟੈਲੀਜੈਂਸ-ਸ਼ੇਅਰਿੰਗ ਡੀਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਰਮਨੀ ਦੇ Foreign Affairs Minister Johann Wadepuhl ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਇਹ ਡੀਲ ਸਾਈਨ ਕੀਤੀ। ਇਹ ਸਮਝੌਤਾ ਨਾ ਸਿਰਫ਼ ਡਿਫੈਂਸ ਅਤੇ ਸਕਿਓਰਿਟੀ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਲਾਗੂ ਹੋਵੇਗਾ ਬਲਕਿ ਵਪਾਰਕ ਅਤੇ ਐਡਵਾਂਸ ਤਕਨਾਲੋਜੀਆਂ ਵਰਗੇ ਖੇਤਰਾਂ ਵਿਚ ਵੀ ਖੁਫੀਆ ਜਾਣਕਾਰੀਆਂ ਦੇ ਸੁਰੱਖਿਅਤ ਆਦਾਨ-ਪ੍ਰਦਾਨ ਦਾ ਰਾਹ ਪੱਧਰਾ ਹੋਵੇਗਾ।
canada-u-s-air-travel-rebounds-passenger-numbers-rise-5-9-in-august
Punjabi

ਕੈਨੇਡਾ ਤੋਂ ਅਮਰੀਕਾ ਹਵਾਈ ਯਾਤਰਾ ’ਚ ਮੁੜ ਤੇਜ਼ੀ, ਅਗਸਤ ’ਚ 5.9% ਦਾ ਵਾਧਾ ਦੇਖਣ ਨੂੰ ਮਿਲਿਆ

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਸਾਲ-ਦਰ-ਸਾਲ ਆ ਰਹੀ ਗਿਰਾਵਟ ਹੁਣ ਖ਼ਤਮ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਗਸਤ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2025 ਦੀ ਸ਼ੁਰੂਆਤ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸਿਆਸੀ ਤਣਾਅ ਕਾਰਨ ਕੈਨੇਡੀਅਨ ਦੀ ਅਮਰੀਕਾ ਯਾਤਰਾ ਵਿਚ ਜੋ ਵੱਡੀ ਮੰਦੀ ਆਈ ਸੀ ਉਹ ਹੁਣ ਸੁਧਾਰ ਵੱਲ ਵਧ ਰਹੀ ਹੈ।
eby-announces-new-tax-on-empty-condos-in-b-c
Punjabi

ਈਬੀ ਦਾ ਐਲਾਨ, ਬੀ.ਸੀ. ’ਚ ਖਾਲੀ ਕੰਡੋ ’ਤੇ ਲੱਗੇਗਾ ਨਵਾਂ ਟੈਕਸ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਬਰਨਬੀ ਵਿਚ ਚੋਣ ਪ੍ਰਚਾਰ ਦੌਰਾਨ ਇੱਕ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਉਹ ਸੂਬੇ ਵਿਚ empty ਕੰਡੋ ਟੈਕਸ ਲਾਗੂ ਕਰਨਗੇ। ਇਹ ਨਵਾਂ ਟੈਕਸ ਸਿੱਧੇ ਤੌਰ 'ਤੇ ਉਨ੍ਹਾਂ ਡਿਵੈਲਪਰਜ਼ 'ਤੇ ਲਗਾਇਆ ਜਾਵੇਗਾ ਜਿਨ੍ਹਾਂ ਵਲੋਂ ਤਿਆਰ ਹੋ ਚੁੱਕੇ ਕੰਡੋ ਯੂਨਿਟ ਇੱਕ ਸਾਲ ਤੋਂ ਵੱਧ ਸਮੇਂ ਲਈ ਬਿਨਾਂ ਵਿਕੇ ਖਾਲੀ ਛੱਡੇ ਜਾਂਦੇ ਹਨ ਅਤੇ ਇਹ ਟੈਕਸ ਹਰ ਖਾਲੀ ਸਾਲ ਦੇ ਨਾਲ 1 ਫੀਸਦੀ ਹੋਰ ਵਧਦਾ ਜਾਵੇਗਾ।
canada-u-s-trade-deal-could-take-time-as-trump-administration-shows-no-urgency
Punjabi

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link