17.97C Vancouver
ADS

Sep 9, 2024 1:34 PM - Connect Newsroom

ਬੀਬੀ ਜਗੀਰ ਕੌਰ, ਢੀਂਡਸਾ ਤੇ ਠੰਡਲ ਹੋਏ ਅਕਾਲ ਤਖ਼ਤ ‘ਤੇ ਪੇਸ਼, ਦਿੱਤੇ ਸਪੱਸ਼ਟੀਕਰਨ

Share On
bibi-jagir-kaur-dhindsa-and-thandal-appeared-on-the-akal-takht-gave-explanations
On this occasion, Bibi Jagir Kaur said that she was a cabinet minister for only 16 days in the Akali government from 2012 to 2017.

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਮੈਂਬਰ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਅਤੇ ਸੋਹਣ ਸਿੰਘ ਠੰਡਲ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਸਬੰਧੀ ਆਪਣੀ ਭੂਮਿਕਾ ਬਾਰੇ ਸਪੱਸ਼ਟੀਕਰਨ ਸੌਂਪਿਆ।

ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ 2012 ਤੋਂ 2017 ਦੀ ਅਕਾਲੀ ਸਰਕਾਰ ਵਿਚ ਸਿਰਫ਼ 16 ਦਿਨ ਹੀ ਕੈਬਨਿਟ ਮੰਤਰੀ ਸਨ। ਇਸ ਲਈ ਉਸ ਦੌਰਾਨ ਮੰਤਰੀ ਅਤੇ ਵਿਧਾਇਕ ਦੇ ਤੌਰ 'ਤੇ ਉਨ੍ਹਾਂ ਦੀ ਸਰਕਾਰ ਦੇ ਫੈਸਲੇ ਵਿਚ ਕੋਈ ਭੂਮਿਕਾ ਨਹੀਂ ਸੀ।

ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੇ ਸਪੱਸ਼ਟੀਕਰਨ ਸੌਂਪ ਦਿੱਤਾ ਹੈ ਅਤੇ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਹੋਣਗੇ ਉਸ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਵੇਗਾ।

Latest news

senior-leaders-of-edmonton-based-infantry-battalion-removed-amid-investigation
Punjabi

ਐਡਮਿੰਟਨ ਬੇਸਡ ਫੌਜੀ ਬਟਾਲੀਅਨ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਦੌਰਾਨ ਅਹੁਦਿਆਂ ਤੋਂ ਹਟਾਏ ਗਏ

ਐਡਮਿੰਟਨ ਬੇਸਡ ਇਨਫੈਂਟਰੀ ਬਟਾਲੀਅਨ ਦੇ ਦੋ ਸੀਨੀਅਰ ਆਗੂਆਂ ਨੂੰ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਥਾਈ ਤੌਰ 'ਤੇ ਹਟਾ ਦਿੱਤਾ ਗਿਆ ਹੈ। ਨੈਸ਼ਨਲ ਡਿਫੈਂਸ ਵਿਭਾਗ ਮੁਤਾਬਕ ਲੈਫਟੀਨੈਂਟ-ਕਰਨਲ ਜੇਸਨ ਹਡਸਨ ਅਤੇ ਚੀਫ ਵਾਰੰਟ ਅਫ਼ਸਰ ਕਿਮ ਡੋਅਰ ਨੂੰ 3rd ਬਟਾਲੀਅਨ, ਪ੍ਰਿੰਸਿਸ ਪੈਟਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਵਿੱਚੋਂ ਹਟਾਇਆ ਗਿਆ ਹੈ।
marco-rubio-meets-uae-leaders-in-abu-dhabi-to-discuss-iran-and-regional-security
Punjabi

ਅਬੂ ਧਾਬੀ ਵਿੱਚ ਮਾਰਕੋ ਰੂਬੀਓ ਅਤੇ ਯੂ.ਏ.ਈ. ਨੇਤਾਵਾਂ ਦੀ ਅਹਿਮ ਮੀਟਿੰਗ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਯੂ.ਏ.ਈ. ਦੇ ਆਪਣੇ ਦੌਰੇ ਦੌਰਾਨ ਅਬੂ ਧਾਬੀ ਵਿੱਚ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਨੇ ਇਰਾਨ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਝੌਤੇ, ਹੋਰਮੁਜ਼ ਔਫ ਸਟ੍ਰੇਟ ਰਾਹੀਂ ਜਹਾਜ਼ਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਬਾਰੇ ਚਰਚਾ ਕੀਤੀ।
missing-person-for-location-ganavi-ksheer-sagar
Punjabi

ਸਰੀ ਵਿੱਚ 12 ਸਾਲਾ ਲੜਕੀ ਲਾਪਤਾ,ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ ਦੀ ਇੱਕ 12 ਸਾਲਾ ਲੜਕੀ ਲਾਪਤਾ ਹੋ ਗਈ ਹੈ। ਪੁਲਿਸ ਵਲੋਂ ਉਸ ਦੀ ਪਛਾਣ ਗਣਵੀ ਕਸ਼ੀਰ ਸਾਗਰ ਦੱਸੀ ਗਈ ਹੈ। ਐਸ.ਪੀ.ਐਸ.ਮੁਤਾਬਕ, ਉਸ ਨੂੰ ਆਖਰੀ ਵਾਰ ਮੰਗਲਵਾਰ ਸਵੇਰ 8:15 ਵਜੇ ਦੇ ਕਰੀਬ ਨੌਰਥ ਸਰੀ ਦੀ 146 ਸਟ੍ਰੀਟ ਦੇ 6200 ਬਲਾਕ ਵਿਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ।
lytton-wildfire-brought-under-control-as-24-fires-remain-active-across-b-c
Punjabi

ਲਿਟਨ ਨੇੜੇ ਜੰਗਲੀ ਅੱਗ ਕਾਬੂ ਹੇਠ, ਬੀ.ਸੀ. ਵਿੱਚ 24 ਵਾਈਲਡਫਾਇਰ ਸਰਗਰਮ

ਬੀ.ਸੀ. ਦੇ ਲਿਟਨ ਵੀਲੇਜ ਨੇੜੇ ਬਲ ਰਹੀ ਜੰਗਲੀ ਅੱਗ ਕੰਟਰੋਲ ਕਰ ਲਈ ਗਈ ਹੈ। ਇਹ ਲੰਘੇ ਸ਼ੁੱਕਰਵਾਰ ਨੂੰ ਲੱਭੀ ਗਈ ਸੀ ਅਤੇ ਇਸ ਦੇ ਸ਼ੁਰੂ ਹੋਣ ਪਿੱਛੇ ਮਨੁੱਖੀ ਕਾਰਨ ਮੰਨਿਆ ਜਾਂਦਾ ਹੈ। ਇਹ ਇੱਕ ਹੀ ਰਾਤ ਵਿਚ ਛੇ ਗੁਣਾ ਵੱਧ ਗਈ ਸੀ ਅਤੇ ਇਸ ਕਾਰਨ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਤੇ ਇਲਾਕੇ ਵਿਚੋਂ ਲੰਘਣ ਵਾਲਾ ਹਾਈਵੇਅ 1 ਵੀ ਬੰਦ ਕਰਨਾ ਪਿਆ ਸੀ।
severe-heatwave-in-france-claims-58-lives-40-drown-while-trying-to-escape-the-heat
Punjabi

ਫਰਾਂਸ 'ਚ ਭਿਆਨਕ ਹੀਟਵੇਵ: 58 ਲੋਕਾਂ ਦੀ ਮੌਤ, 40 ਲੋਕ ਡੁੱਬਣ ਕਾਰਨ ਗੁਆ ਬੈਠੇ ਜਾਨ

ਫਰਾਂਸ ਵਿੱਚ ਗਰਮੀ ਕਾਰਨ 58 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਲੋਕ ਗਰਮੀ ਤੋਂ ਬਚਣ ਲਈ ਨਦੀਆਂ, ਝੀਲਾਂ ਅਤੇ ਨਹਿਰਾਂ ਵਿੱਚ ਨਹਾਉਣ ਜਾ ਰਹੇ ਹਨ। ਇਸ ਦੇ ਚੱਲਦੇ ਕੁਝ ਦਿਨਾਂ ਵਿੱਚ 40 ਲੋਕਾਂ ਦੀ ਡੱਬ ਕੇ ਮੌਤ ਹੋ ਗਈ,ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ 2 ਬੱਚਿਆਂ ਸਮੇਤ 18 ਲੋਕਂ ਦੀ ਗਰਮੀ ਵਿੱਚ ਲੂ ਲੱਗਣ ਨਾਲ ਮੌਤ ਹੋ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link