14.22C Vancouver
ADS

Aug 27, 2020 1:29 AM -

ਐਲਬਰਟਾ ਤੇ ਕਿਊਬੈਕ ਦੇ ਕੋਵਿਡ-19 ਮਾਮਲਿਆਂ 'ਚ ਵੱਡਾ ਵਾਧਾ, ਅੱਜ ਕੈਨੇਡਾ 'ਚ 448 ਮਾਮਲੇ ਹੋਏ ਰਿਪੋਰਟ

Share On
big-increase-of-covid-19-cases-in-ontario-and-alberta-448-cases-reported-in-canada
People wear face masks as they wait to enter a store in Montreal, Sunday, August 9, 2020, as the COVID-19 pandemic continues in Canada and around the world. THE CANADIAN PRESS/Graham Hughes

ਬੁੱਧਵਾਰ ਦੁਪਹਿਰ ਤੱਕ ਕੈਨੇਡਾ 'ਚ ਵਾਇਰਸ ਸੰਬੰਧੀ 1,26,417 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,094 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,12,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।


ਬੀ.ਸੀ. 'ਚ ਐਕਟਿਵ ਮਾਮਲਿਆਂ ਦੀ ਗਿਣਤੀ ਕੁਝ ਘਟੀ

ਬੀ.ਸੀ. 'ਚ ਕੋਰੋਨਾ ਵਾਇਰਸ ਦੇ 62 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਚੰਗੀ ਖਬਰ ਰਹੀ ਕਿ ਕਿਸੇ ਹੋਰ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਨਹੀਂ ਦੱਸਿਆ ਗਿਆ ਹੈ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 5,304 ਹੋ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 203 ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 896 ਤੱਕ ਪਹੁੰਚ ਗਏ ਹਨ।


ਔਂਟੈਰੀਓ 'ਚ 100 ਤੋਂ ਘੱਟ ਮਾਮਲੇ ਹੋਏ ਰਿਪੋਰਟ

ਔਂਟੈਰੀਓ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਅੱਜ 88 ਮਾਮਲੇ ਦਰਜ ਕੀਤੇ ਗਏ ਹਨ। 5 ਦਿਨ ਬਾਅਦ ਇਹ ਪਹਿਲਾ ਮੌਕਾ ਹੈ ਜਦ ਔਂਟੈਰੀਓ ਦੇ ਵਾਇਰਸ ਸੰਬੰਧੀ ਮਾਮਲੇ 100 ਤੋਂ ਘਟ ਰਹੇ ਹਨ। ਸੂਬੇ 'ਚ ਵਾਇਰਸ ਪੀੜਤਾਂ ਦੀ ਗਿਣਤੀ 41,695 ਤੱਕ ਪਹੁੰਚ ਗਈ ਹੈ। ਹਾਲਾਂਕਿ ਸੂਬੇ ਦੇ 37,863 ਮਾਮਲੇ ਸੁਲਝ ਗਏ ਦੱਸੇ ਗਏ ਹਨ। ਹੁਣ ਤੱਕ ਔਂਟੈਰੀਓ ਦੇ 2,802 ਵਾਇਰਸ ਪੀੜਤ ਦਮ ਤੋੜ ਚੁੱਕੇ ਹਨ, ਜਿਸ 'ਚ ਅੱਜ ਦੀ 2 ਵਾਇਰਸ ਪੀੜਤਾਂ ਦੀ ਮੌਤ ਵੀ ਸ਼ਾਮਿਲ ਹੈ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,030 ਹੈ।


ਕਿਊਬੈਕ 'ਚ ਵਾਇਰਸ ਸੰਬੰਧੀ ਮਾਮਲਿਆਂ 'ਚ ਵੱਡਾ ਵਾਧਾ

ਕਿਊਬੈਕ 'ਚ ਅੱਜ ਕੋਰੋਨਾ ਵਾਇਰਸ ਦੇ 142 ਮਾਮਲੇ ਰਿਪੋਰਟ ਕੀਤੇ ਗਏ ਹਨ। ਲਗਾਤਾਰ 11ਦਿਨਾਂ 'ਚ 10 ਦਿਨ ਸੂਬੇ 'ਚ ਵਾਇਰਸ ਸੰਬੰਧੀ ਮਾਮਲਿਆਂ ਦੀ ਗਿਣਤੀ 100 ਤੋਂ ਘੱਟ ਰਹਿਣ ਤੋਂ ਬਾਅਦ, ਅੱਜ ਮਾਮਲਿਆਂ 'ਚ ਵੱਡਾ ਵਾਧਾ ਹੋਇਆ ਹੈ। ਹੁਣ ਕਿਊਬੈਕ 'ਚ 61,945 ਲੋਕ ਇਸ ਵਾਇਰਸ ਦੇ ਸੰਪਰਕ 'ਚ ਆ ਚੁੱਕੇ ਹਨ। ਕਿਊਬੈਕ 'ਚ ਕੱਲ 62 ਮਾਮਲੇ ਉਜਾਗਰ ਹੋਏ ਸਨ ਅਤੇ ਅੱਜ 142 ਨਵੇਂ ਮਾਮਲੇ ਰਿਪੋਰਟ ਹੋਏ ਹਨ। ਸੂਬੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ ਦੀ ਗਿਣਤੀ 5,748 ਦੱਸੀ ਗਈ ਹੈ, ਜਿਸ ਦੇ ਵਿੱਚ ਅੱਜ ਦੀ ਵਾਇਰਸ ਪੀੜਤਾਂ ਸੰਬੰਧੀ ਇੱਕ ਮੌਤ ਦਾ ਮਾਮਲਾ ਵੀ ਸ਼ਾਮਿਲ ਹੈ। ਕਿਊਬੈਕ 'ਚ ਐਕਟਿਵ ਮਾਮਲਿਆਂ ਦੀ ਗਿਣਤੀ 1,276 ਹੈ।


ਐਲਬਰਟਾ 'ਚ 127 ਮਾਮਲੇ ਹੋਏ ਰਿਪੋਰਟ

ਐਲਬਰਟਾ ਦੇ ਵਿੱਚ ਕੋਵਿਡ-19 ਦੇ 127 ਹੋਰ ਮਾਮਲੇ ਉਜਾਗਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੱਲ ਸੂਬੇ 'ਚ 77 ਮਾਮਲੇ ਰਿਪੋਰਟ ਹੋਏ ਸਨ। ਐਲਬਰਟਾ 'ਚ ਵਾਇਰਸ ਪੀੜਤਾਂ ਦੀ ਗਿਣਤੀ 13,210 ਹੋ ਗਈ ਹੈ। ਸੂਬੇ 'ਚ ਜਾਨ ਗਵਾ ਚੁੱਕੇ ਵਾਇਰਸ ਪੀੜਤਾਂ ਦੀ ਗਿਣਤੀ 235 ਹੋ ਗਈ ਹੈ। ਸੂਬੇ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,176 ਤੱਕ ਪਹੁੰਚ ਗਈ ਹੈ। ਐਲਬਰਟਾ ਦੇ 48 ਵਾਇਰਸ ਪੀੜਤ ਹਸਪਤਾਲ 'ਚ ਦਾਖਿਲ ਹਨ, ਜਿੰਨਾ 'ਚ 7 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਯਾਦ ਰਹੇ ਐਲਬਰਟਾ 'ਚ ਹੁਣ ਤੱਕ 9 ਲੱਖ ਤੋਂ ਵਧੇਰੇ ਟੈਸਟ ਕੀਤੇ ਜਾ ਚੁੱਕੇ ਹਨ।


ਬਾਕੀ ਸੂਬਿਆਂ ਦਾ ਹਾਲ

ਇਸ ਤੋਂ ਇਲਾਵਾ ਸਸਕੈਚਵਿਨ ਵਿੱਚ 1,604, ਮੈਨੀਟੋਬਾ 'ਚ 1,043, ਨਿਊ ਬਰੰਸਵਿਕ 'ਚ 190, ਨੋਵਾ ਸਕੌਸ਼ੀਆ 'ਚ 1,081, ਪੀ.ਈ.ਆਈ. 'ਚ 44, ਅਤੇ ਨਿਊਫਾਊਂਡਲੈਂਡ ਅਤੇ ਲੈਬਰੇਡੌਰ 'ਚ 268 ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਨੇਡਾ 'ਚ ਕੁੱਲ 9,094 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਕੈਨੇਡਾ ਦੇ 1,12,000 ਤੋਂ ਵਧੇਰੇ ਵਾਇਰਸ ਪੀੜਤ ਹੁਣ ਰਿਕਵਰ ਕਰ ਚੁੱਕੇ ਹਨ।

Latest news

vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
b-c-approves-underground-block-cave-mining-expansion-at-red-chris-mine
Punjabi

ਬੀ.ਸੀ. ਸਰਕਾਰ ਨੇ ਰੈੱਡ ਕ੍ਰਿਸ ਮਾਈਨ ਵਿੱਚ ਬਲਾਕ-ਕੇਵਿੰਗ ਖਣਨ ਨੂੰ ਦਿੱਤੀ ਮਨਜ਼ੂਰੀ

ਬੀ.ਸੀ. ਸਰਕਾਰ ਨੇ ਤਾਂਬਾ ਅਤੇ ਗੋਲਡ ਦੀ ਮਾਈਨਿੰਗ ਕਰਨ ਵਾਲੀ ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖਾਨ ਉੱਤਰ-ਪੱਛਮੀ ਬੀ. ਸੀ. ਵਿਚ ਇਸਕੁਟ ਇਲਾਕੇ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।ਪ੍ਰੀਮੀਅਰ ਡੇਵਿਡ ਈਬੀ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਮੁਤਾਬਕ,ਰੈਡ ਕ੍ਰਿਸ ਮਾਈਨ ਦੇ ਵਿਸਥਾਰ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਲਗਭਗ 1,800 ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ ਕੰਪਨੀ ਨਾਲ ਪਹਿਲਾਂ ਤੋਂ ਕੰਮ ਕਰ ਰਹੇ 1,500 ਪੱਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਰੱਖੇਗਾ।
canada-imposes-10-temporary-tariff-on-certain-canned-vegetable-imports
Punjabi

ਕੈਨੇਡਾ ਸਰਕਾਰ ਨੇ ਕੁਝ ਡੱਬਾਬੰਦ ਸਬਜ਼ੀਆਂ ਦੇ ਆਯਾਤ 'ਤੇ 10% ਲਗਾਇਆ ਟੈਰਿਫ

ਕੈਨੇਡਾ ਸਰਕਾਰ ਨੇ ਡੱਬਾਬੰਦ ​​ਸਬਜ਼ੀਆਂ ਦੇ ਇੰਪੋਰਟ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਹੈ। ਵਿੱਤ ਮਿਨਿਸਟਰ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਦੱਸਿਆ ਕਿ ਇਹ ਟੈਰਿਫ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵੱਧ ਤੋਂ ਵੱਧ 200 ਦਿਨਾਂ ਤੱਕ ਜਾਰੀ ਰਹੇਗਾ।
crane-driver-missing-after-vehicle-plunges-into-wapiti-river-near-grande-prairie
Punjabi

ਉੱਤਰ-ਪੱਛਮੀ ਐਲਬਰਟਾ ਵਿੱਚ ਨਦੀ 'ਚ ਡਿੱਗੀ ਕਰੇਨ, ਡਰਾਈਵਰ ਲਾਪਤਾ

ਉੱਤਰ-ਪੱਛਮੀ ਐਲਬਰਟਾ ਵਿੱਚ ਮੰਗਲਵਾਰ ਇਕ ਕਰੇਨ ਨਦੀ ਵਿਚ ਡਿੱਗ ਗਈ, ਜਿਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਮੰਗਲਵਾਰ ਨੂੰ Grande Prairie ਦੇ ਨੇੜੇ ਵਾਪਰੀ। ਪੁਲਿਸ ਮੁਤਾਬਕ, ਇੱਕ ਕਮਰਸ਼ੀਅਲ ਕਰੇਨ ਵਾਪਿਟੀ ਰਿਵਰ ਬ੍ਰਿਜ ਦੀ ਗਾਰਡਰੇਲ ਨੂੰ ਤੋੜਦੀ ਹੋਈ ਸਿੱਧੀ ਪਾਣੀ ਵਿੱਚ ਜਾ ਡਿੱਗੀ।
skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link